ਲੱਖਾ ਸਿਧਾਣਾ ਭਲਕੇ ਹਲਕਾ ਮੌੜ ਦੇ ਲੋਕਾਂ ਦੀ ਸਮੱਸਿਆਵਾਂ ਸੁਣਨਗੇ
Friday, Feb 14, 2025 - 05:25 PM (IST)
![ਲੱਖਾ ਸਿਧਾਣਾ ਭਲਕੇ ਹਲਕਾ ਮੌੜ ਦੇ ਲੋਕਾਂ ਦੀ ਸਮੱਸਿਆਵਾਂ ਸੁਣਨਗੇ](https://static.jagbani.com/multimedia/2025_2image_17_24_568271080hhh.jpg)
ਬਲਾਕ ਰਾਮਪੁਰਾ (ਸ਼ੇਖਰ)- ਮੌਜੂਦਾ ਸਮੇਂ ਅੰਦਰ ਪੰਜਾਬੀ ਮਾਂ ਬੋਲੀ, ਪੰਜਾਬ, ਪੰਜਾਬੀਆਂ ਅਤੇ ਪੰਜਾਬੀਅਤ ਨੂੰ ਬਚਾਉਣ ਲਈ ਆਪਣੇ ਪੱਧਰ ’ਤੇ ਲਗਾਤਾਰ ਲੜਾਈ ਲੜ ਰਹੇ ਪ੍ਰਸਿੱਧ ਸਮਾਜ ਸੇਵੀ ਲੱਖਾ ਸਿਧਾਣਾ ਭਲਕੇ 15 ਮਈ ਨੂੰ 10 ਵਜੇ ਪਿੰਡ ਚਾਉਕੇ ਦੇ ਪੰਚਾਇਤ ਦਫਤਰ ਵਿਖੇ ਹਲਕਾ ਮੌੜ ਦੇ ਲੋਕਾਂ ਦੀਆਂ ਸਮੱਸਿਆਵਾਂ ਸੁਣਨਗੇ ਅਤੇ ਉਨ੍ਹਾਂ ਨੂੰ ਹੱਲ ਕਰਵਾਉਣ ਦਾ ਯਤਨ ਕਰਨਗੇ। ਉਕਤ ਜਾਣਕਾਰੀ ਦਿੰਦਿਆਂ ਸੀਨੀਅਰ ਆਗੂ ਗੋਲਡੀ ਮਾਨ ਚਾਉਕੇ ਨੇ ਦੱਸਿਆ ਕਿ ਲੱਖਾ ਸਿਧਾਣਾ ਵੱਲੋਂ ਹਰ ਸ਼ਨੀਵਾਰ ਚਾਉਕੇ ਵਿਖੇ ਹਲਕੇ ਦੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਜਾਂਦੀਆਂ ਹਨ ਅਤੇ ਉਨ੍ਹਾਂ ਦਾ ਹੱਲ ਕਰਵਾਇਆ ਜਾਂਦਾ ਹੈ। ਉਨ੍ਹਾਂ ਸਿਸਟਮ ਦੇ ਸਤਾਏ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੀਆਂ ਸਮੱਸਿਆਵਾਂ ਲੱਖਾ ਸਿਧਾਣਾ ਤਕ ਜ਼ਰੂਰ ਪੰਹੁਚਾਉਣ।
ਇਹ ਵੀ ਪੜ੍ਹੋ- ਨਾਮੀ ਪੰਜਾਬੀ ਗਾਇਕ ਦੀ ਸਟੇਜ ਕੋਲ ਬੰਦੂਕ ਲੈ ਪੁੱਜਿਆ ਅਣਜਾਣ ਸ਼ਖਸ, ਮਚੀ ਤਰਥੱਲੀ
ਜਦੋਂ ਇਸ ਸਬੰਧੀ ਲੱਖਾ ਸਿਧਾਣਾ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਹਲਕਾ ਮੌੜ ਉਨ੍ਹਾਂ ਦਾ ਆਪਣਾ ਹਲਕਾ ਹੈ ਅਤੇ ਭਾਵੇਂ 2022 ’ਚ ਇਕ ਤਰਫੀ ਹਵਾ ਵਗਣ ਕਾਰਨ ਉਹ ਕੁਝ ਵੋਟਾਂ ਨਾਲ ਹਾਰ ਗਏ ਸਨ ਪਰ ਫਿਰ ਵੀ ਲੋਕਾਂ ਨੇ ਰਵਾਇਤੀ ਪਾਰਟੀਆਂ ਕਾਂਗਰਸ ਅਤੇ ਅਕਾਲੀ ਦਲ ਨਾਲੋਂ ਉਨ੍ਹਾਂ ਨੂੰ ਵਧ ਪਿਆਰ ਦਿੱਤਾ ਸੀ ਅਤੇ ਉਹ ਦੂਜੇ ਨੰਬਰ ’ਤੇ ਰਹੇ ਸਨ। ਉਨ੍ਹਾਂ ਕਿਹਾ ਕਿ ਕਾਂਗਰਸ ਅਤੇ ਅਕਾਲੀ ਦਲ ਦੇ ਹਾਰੇ ਹੋਏ ਲੀਡਰਾਂ ਨੇ ਬਾਅਦ ਵਿਚ ਕਦੇ ਹਲਕਾ ਮੌੜ ਅੰਦਰ ਮੂੰਹ ਨਹੀਂ ਦਿਖਾਇਆ ਪਰ ਉਹ ਹਰ ਵੇਲੇ ਆਪਣੇ ਹਲਕੇ ਦੇ ਲੋਕਾਂ ਦੇ ਦੁੱਖ-ਸੁੱਖ ਵਿਚ ਸ਼ਰੀਕ ਹੁੰਦੇ ਰਹੇ ਹਨ।
ਇਹ ਵੀ ਪੜ੍ਹੋ- ਮਸ਼ਹੂਰ ਗਾਇਕ ਦਾ ਹੋਇਆ ਭਿਆਨਕ ਐਕਸੀਡੈਂਟ, ਸ਼ੋਅ ਕੀਤਾ ਰੱਦ
ਉਨ੍ਹਾਂ ਇਹ ਵੀ ਕਿਹਾ ਕਿ ਆਮ ਆਦਮੀ ਪਾਰਟੀ ਦੇ ਹਲਕਾ ਵਿਧਾਇਕ ਤਾਂ ਜਿੱਤਣ ਦੇ ਬਾਵਜੂਦ ਲੋਕਾਂ ਦੇ ਫੋਨ ਨਹੀਂ ਚੁੱਕਦੇ ਸੋ ਲੋਕਾਂ ਦੇ ਕੰਮ ਵੀ ਨਹੀਂ ਕਰਵਾਉਂਦੇ। ਉਨ੍ਹਾਂ ਕਿਹਾ ਕਿ ਹਲਕਾ ਮੌੜ ਦੇ ਲੋਕਾਂ ਦੀ ਉਨ੍ਹਾਂ ਨੂੰ ਪਾਈ ਇਕ-ਇਕ ਵੋਟ ਲਈ ਉਹ ਹਮੇਸ਼ਾ ਹਲਕਾ ਵਾਸੀਆਂ ਲਈ ਵਫਾਦਾਰ ਰਹਿਣਗੇ ਅਤੇ ਉਨ੍ਹਾਂ ਦੇ ਹੱਕਾਂ ਲਈ ਇਸੇ ਤਰ੍ਹਾਂ ਲੜਦੇ ਰਹਿਣਗੇ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8