ਬੋਡ਼ਾਵਾਲ ਸਹਿਕਾਰੀ ਸਭਾ ਦੀ ਚੋਣ, ਮਿੱਠੂ ਸਿੰਘ ਬਣੇ ਪ੍ਰਧਾਨ
Wednesday, Feb 20, 2019 - 04:02 AM (IST)

ਬਠਿੰਡਾ (ਬਾਂਸਲ)-ਦਿ ਬੋਡ਼ਾਵਾਲ ਬਹੁਮੰਤਵੀ ਸਹਿਕਾਰੀ ਸਭਾ ਦੀ ਚੋਣ ਸੁਖਦੇਵ ਸਿੰਘ ਅਤੇ ਬੀਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਜਿਸ ’ਚ ਸਰਬਸੰਮਤੀ ਨਾਲ ਮਿੱਠੂ ਸਿੰਘ ਬੋਡ਼ਾਵਾਲ ਪ੍ਰਧਾਨ, ਹਰਵਿੰਦਰ ਸਿੰਘ ਸੀਨੀਅਰ ਮੀਤ ਪ੍ਰਧਾਨ, ਰਣਜੀਤ ਸਿੰਘ ਮੀਤ ਪ੍ਰਧਾਨ ਗੁਰਨੇ ਕਲਾ, ਕਮੇਟੀ ਮੈਂਬਰ ਜਸਪਾਲ ਸਿੰਘ, ਬਚਨ ਸਿੰਘ, ਸੁਖਚੈਨ ਸਿੰਘ, ਅਮਰਜੀਤ ਕੌਰ, ਹਰਜੀਤ ਸਿੰਘ, ਕਰਨੈਲ ਸਿੰਘ, ਸ਼ਾਤੀ ਦੇਵੀ ਚੁਣੇ ਗਏ। ਸਕੱਤਰ ਹੰਸ ਰਾਜ ਨੇ ਦੱਸਿਆ ਕਿ ਬਹੁਮੰਤਵੀ ਸਹਿਕਾਰੀ ਸਭਾ ਲੰਮੇ ਸਮੇਂ ਤੋਂ ਕਿਸਾਨੀ ਦੀ ਮਜ਼ਬੂਤੀ ਲਈ ਕੰਮ ਕਰਦੀ ਆ ਰਹੀ ਹੈ। ਇਸ ਮੌਕੇ ’ਤੇ ਨਵੀਂ ਚੁਣੀ ਗਈ ਕਮੇਟੀ ਦਾ ਸਵਾਗਤ ਕਰਦਿਆਂ ਸਹਿਯੋਗ ਦਾ ਭਰੋਸਾ ਦਿੱਤਾ।