ਸਰੀਰਕ ਸਫਾਈ ਵਿਸ਼ੇ ’ਤੇ ਸੈਮੀਨਾਰ ਤੇ ਵਰਕਸ਼ਾਪ ਲਾਈ

01/24/2019 9:59:04 AM

ਬਠਿੰਡਾ (ਮੁਨੀਸ਼)-ਗੁਰੂ ਕਾਸ਼ੀ ਯੂਨੀਵਰਸਿਟੀ ਦੇ ’ਵਰਸਿਟੀ ਕਾਲਜ ਆਫ ਕੰਪਿਊਟਰ ਐਪਲੀਕੇਸ਼ਨ ਵਲੋਂ ਸਰੀਰਕ ਸਫਾਈ ਵਿਸ਼ੇ ’ਤੇ ਵਿਸ਼ੇਸ਼ ਸੈਮੀਨਾਰ ਤੇ ਵਰਕਸ਼ਾਪ ਡੀਨ ਡਾ. ਵਿਜੇ ਲਕਸ਼ਮੀ ਦੀ ਅਗਵਾਈ ’ਚ ਆਯੋਜਤ ਕਰਵਾਈ ਗਈ। ਇਸ ਮੌਕੇ ਡਾ. ਵਿਜੇ ਲਕਸ਼ਮੀ ਨੇ ਵਿਸ਼ੇਸ਼ ਕਰਕੇ ਔਰਤਾਂ ਨੂੰ ਆਪਣੇ ਸਰੀਰਕ ਅੰਗਾਂ ਦੀ ਸਫਾਈ ਕਰਨ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਉਨ੍ਹਾਂ ਅੱਖਾਂ, ਕੰਨ, ਹੱਥ, ਮੂੰਹ, ਸਿਰ ਤੇ ਵਾਲਾਂ ਦੀ ਸਫਾਈ ਕਰਨ ਦੇ ਵੱਖ-ਵੱਖ ਜ਼ਰੂਰੀ ਢੰਗਾਂ ਦੀ ਚਰਚਾ ਕੀਤੀ। ਮਾਹਵਾਰੀ ਦੌਰਾਨ ਔਰਤਾਂ ਨੂੰ ਸਮੱਸਿਆਵਾਂ ਬਾਰੇ ਵਿਸ਼ੇਸ਼ ਜਾਣਕਾਰੀ ਦਿੱਤੀ ਗਈ। ਉਪਰੰਤ ਸੈਨੇਟਰੀ ਪੈਡ ਵੀ ਔਰਤਾਂ ਨੂੰ ਜਾਗਰੂਕ ਕਰਨ ਹਿੱਤ ਮੁਫਤ ਵੰਡੇ ਗਏ। ਉਨ੍ਹਾਂ ਸੰਬੋਧਨ ਦੌਰਾਨ ਕਿਹਾ ਕਿ ਜ਼ਿੰਦਗੀ ਵਿਚ ਸਫਾਈ ਦਾ ਮਹੱਤਵਪੂਰਨ ਰੋਲ ਹੈ, ਜਿਸ ਨੂੰ ਅਪਣਾ ਕੇ ਹਰ ਵਿਅਕਤੀ ਨਿਰੋਗ ਜੀਵਨ ਬਸਰ ਕਰ ਸਕਦਾ ਹੈ। ਪ੍ਰੋ. ਰਚਨਾ ਰਾਜਪੂਤ ਤੇ ਪ੍ਰੋ. ਬਲਜਿੰਦਰ ਕੌਰ ਨੇ ਵੀ ਔਰਤਾਂ ਦੀ ਸਿਹਤ ਸਬੰਧੀ ਜਾਗਰੂਕ ਕੀਤਾ। ਇਸ ਮੌਕੇ ਯੂਨੀਵਰਸਿਟੀ ਦੀਆਂ ਦਰਜਾ ਚਾਰ ਔਰਤ ਕਰਮਚਾਰੀਆਂ ਨੇ ਇਸ ਸੈਮੀਨਾਰ ਤੋਂ ਬੇਹੱਦ ਲਾਭਕਾਰੀ ਗੱਲਾਂ ਸਿੱਖੀਆਂ। ਇਸ ਦੌਰਾਨ ਕੰਪਿਊਟਰ ਐਪਲੀਕੇਸ਼ਨ ਕਾਲਜ ਦਾ ਸਟਾਫ ਸ਼ਾਮਲ ਹੋਇਆ।

Related News