ਕਿਸਾਨਾਂ ਨੇ ਅਕਾਲੀ ਦਲ ਨੂੰ ਭਾਜਪਾ ਨਾਲੋਂ ਰਿਸ਼ਤਾ ਤੋੜਨ ਲਈ ਕਿਹਾ, ਦਿੱਤੀ ਚਿਤਾਵਨੀ
Saturday, Sep 19, 2020 - 12:38 PM (IST)
ਪਟਿਆਲਾ : ਇੱਥੇ ਪੁੱਡਾ ਗਰਾਊਂਡ ਵਿਖੇ 15 ਸਤੰਬਰ ਤੋਂ ਖੇਤੀ ਬਿੱਲਾਂ ਖ਼ਿਲਾਫ਼ ਪ੍ਰਦਰਸ਼ਨ ਕਰ ਰਹੀ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਨੇ ਸ਼੍ਰੋਮਣੀ ਅਕਾਲੀ ਦਲ ਨੂੰ ਭਾਜਪਾ ਨਾਲ ਆਪਣੇ ਸਬੰਧਾਂ ਨੂੰ ਤੋੜਨ ਲਈ ਕਿਹਾ ਹੈ। ਯੂਨੀਅਨ ਨੇ ਕਿਹਾ ਹੈ ਕਿ ਜਦੋਂ ਤੱਕ ਪਾਰਟੀ ਪੂਰੀ ਤਰ੍ਹਾਂ ਨਾਲ ਕਿਸਾਨ ਵਿਰੋਧੀ ਭਾਜਪਾ ਨਾਲ ਆਪਣੇ ਸਬੰਧ ਨਹੀਂ ਤੋੜ ਲੈਂਦੀ, ਉਹ ਆਪਣੀ ਸਿਆਸੀ ਚਮੜੀ ਨਹੀਂ ਬਚਾ ਸਕੇਗੀ।
ਇਹ ਵੀ ਪੜ੍ਹੋ : ਖੇਤੀ ਬਿੱਲਾਂ ਖ਼ਿਲਾਫ਼ ਅੰਦੋਲਨ ਕਰ ਰਹੇ ਕਿਸਾਨਾਂ ਦੇ ਹੱਕ 'ਚ ਉਤਰੇ 'ਢੱਡਰੀਆਂ ਵਾਲੇ', ਜਾਣੋ ਕੀ ਬੋਲੇ
ਯੂਨੀਅਨ ਨੇ ਕਿਹਾ ਕਿ ਹਰਸਿਮਰਤ ਬਾਦਲ ਦੇ ਮੋਦੀ ਮੰਤਰੀ ਮੰਡਲ ਨੂੰ ਛੱਡਣ ਦੇ ਫ਼ੈਸਲੇ ਨੂੰ ਸੂਬੇ 'ਚ ਕਿਸਾਨਾਂ ਵੱਲੋਂ ਚੱਲ ਰਹੇ ਵਿਰੋਧ ਪ੍ਰਦਰਸ਼ਨਾਂ ਦੇ ਨਤੀਜੇ ਵਜੋਂ ਦੇਖਿਆ ਜਾਣਾ ਚਾਹੀਦਾ ਹੈ। ਪ੍ਰਦਰਸ਼ਨਕਾਰੀ ਕਿਸਾਨਾਂ ਦਾ ਕਹਿਣਾ ਹੈ ਕਿ ਕਾਂਗਰਸ ਅਤੇ ਆਮ ਆਦਮੀ ਪਾਰਟੀ ਨੂੰ ਜੂਨ ਮਹੀਨੇ ਸ਼ੁਰੂ 'ਚ ਹੀ ਇਨ੍ਹਾਂ ਖੇਤੀ ਆਰਡੀਨੈਂਸਾਂ ਦਾ ਵਿਰੋਧ ਕਰਨਾ ਚਾਹੀਦਾ ਸੀ।
ਇਹ ਵੀ ਪੜ੍ਹੋ : ਪਟਿਆਲਾ 'ਚ ਵੱਡੀ ਵਾਰਦਾਤ, ਸਹੁਰੇ ਘਰ ਸਾਂਢੂਆਂ ਦੇ ਤਕਰਾਰ ਨੇ ਚਾੜ੍ਹਿਆ ਨਵਾਂ ਚੰਨ
ਯੂਨੀਅਨ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਕਿ ਭਾਵੇਂ ਹੀ ਹਰਸਿਮਰਤ ਕੌਰ ਬਾਦਲ ਨੇ ਅਸਤੀਫ਼ਾ ਦੇ ਦਿੱਤਾ ਹੈ ਪਰ ਅਜੇ ਵੀ ਅਕਾਲੀ ਦਲ ਦਾ ਭਾਜਪਾ ਨਾਲ ਗਠਜੋੜ ਜਾਰੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਭਾਜਪਾ ਦਾ ਸਾਥ ਦੇਣਾ ਹੈ ਜਾਂ ਫਿਰ ਕਿਸਾਨਾਂ ਦੇ ਹੱਕ 'ਚ ਖੜ੍ਹੇ ਹੋਣਾ ਹੈ, ਇਹ ਫ਼ੈਸਲਾ ਉਨ੍ਹਾਂ ਦਾ ਹੈ। ਉਨ੍ਹਾਂ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਸਿਆਸੀ ਪਾਰਟੀਆਂ ਉਨ੍ਹਾਂ ਨਾਲ ਖੇਤੀ ਬਿੱਲਾਂ ਖ਼ਿਲਾਫ਼ ਸੜਕਾਂ 'ਤੇ ਨਹੀਂ ਉਤਰਦੀਆਂ ਤਾਂ ਉਹ ਸਿਆਸੀ ਪਾਰਟੀਆਂ ਦੇ ਮੈਂਬਰਾਂ ਨੂੰ ਪਿੰਡਾਂ 'ਚ ਦਾਖ਼ਲ ਨਹੀਂ ਹੋਣ ਦੇਣਗੇ।
ਇਹ ਵੀ ਪੜ੍ਹੋ : ਗਲੀਆਂ ਦੇ ਅਵਾਰਾ ਕੁੱਤਿਆਂ 'ਤੇ ਕਹਿਰ ਢਾਹ ਰਿਹਾ ਸੀ ਸਨਕੀ ਨੌਜਵਾਨ, ਕੈਮਰੇ 'ਚ ਕੈਦ ਹੋਈ ਕਰਤੂਤ