ਭਾਰਤੀ ਕਿਸਾਨ ਮੰਚ ਏਕਤਾ ਸਾਦੀਪੁਰ ਦੇ ਕੌਮੀ ਪ੍ਰਧਾਨ ਨੇ ਸਿਆਸੀ ਪਾਰਟੀਆਂ ਨੂੰ ਦਿੱਲੀ ਮੋਰਚੇ ਦਾ ਦਿੱਤਾ ਸੱਦਾ

06/21/2021 9:52:30 PM

ਬੁਢਲਾਡਾ(ਮਨਜੀਤ)- ਭਾਰਤੀ ਕਿਸਾਨ ਮੰਚ ਏਕਤਾ ਸਾਦੀਪੁਰ ਦੇ ਕੌਮੀ ਪ੍ਰਧਾਨ ਬੂਟਾ ਸਿੰਘ ਸਾਦੀਪੁਰ ਨੇ ਅੱਜ ਬੁਢਲਾਡਾ ਦੇ ਨੌਵੀਂ ਪਾਤਸ਼ਾਹੀ ਗੁਰਦੁਆਰਾ ਸਾਹਿਬ ਵਿਖੇ ਗੱਲਬਾਤ ਕਰਦਿਆਂ ਕਿਹਾ ਕਿ ਸਿਆਸੀ ਪਾਰਟੀਆਂ ਦੇ ਨੇਤਾਵਾਂ ਨੂੰ ਆਪਣੇ ਵਰਕਰਾਂ ਸਮੇਤ ਦਿੱਲੀ ਮੋਰਚੇ ਵਿੱਚ ਪਹੁੰਚ ਕੇ ਕਿਸਾਨ ਅੰਦੋਲਨ ਦੀ ਹਮਾਇਤ ਕਰਨੀ ਚਾਹੀਦੀ ਹੈ ਤਾਂ ਜੋ ਕੇਂਦਰ ਸਰਕਾਰ ਦੇ ਖ਼ਿਲਾਫ਼ ਦਬਾਅ ਬਣਾ ਕੇ ਖੇਤੀ ਕਾਨੂੰਨਾਂ ਨੂੰ ਲੈ ਕੇ ਵਿੱਢੀ ਗਈ ਲੜਾਈ ਵਿੱਚ ਜਿੱਤ ਪ੍ਰਾਪਤ ਕੀਤੀ ਜਾ ਸਕੇ। ਉਨ੍ਹਾਂ ਕਿਹਾ ਕਿ ਦੇਸ਼ ਦੇ ਅੰਨਦਾਤੇ ਦਾ ਇਹ ਅੰਦੋਲਨ ਦੁਨੀਆ ਭਰ ਵਿੱਚ ਗੂੰਜੇਗਾ ਅਤੇ ਜਿੱਤ ਪ੍ਰਾਪਤ ਕਰਕੇ ਹੀ ਕਿਸਾਨ ਘਰਾਂ ਨੂੰ ਪਰਤਣਗੇ। ਉਹ ਅੱਜ ਬੁਢਲਾਡਾ ਵਿਖੇ ਜਥੇਬੰਦੀ ਦੇ ਕੁਝ ਆਗੂਆਂ ਦੀ ਨਿਯੁਕਤੀ ਅਤੇ ਲੋਕਾਂ ਨੂੰ ਦਿੱਲੀ ਮੋਰਚੇ ਲਈ ਪ੍ਰੇਰਿਤ ਕਰਨ ਲਈ ਆਏ ਸਨ। ਉਨ੍ਹਾਂ ਨੇ ਕਿਸਾਨਾਂ ਨਾਲ ਵਿਚਾਰਾਂ ਵੀ ਕੀਤੀਆਂ ਅਤੇ ਨਿਯੁਕਤੀਆਂ ਕਰਕੇ ਜਥੇਬੰਦੀ ਦੇ ਮੈਂਬਰਾਂ ਨੂੰ ਜਿੰਮੇਵਾਰੀ ਵੀ ਸੋਂਪੀ।

ਇਹ ਵੀ ਪੜ੍ਹੋ- ਸਾਜ਼ਿਸ਼ ਬੇਨਕਾਬ ਕਰਨ ਲਈ ਕੁੰਵਰ ਵਿਜੇ ਪ੍ਰਤਾਪ ਦਾ ਕਰਵਾਇਆ ਜਾਵੇ ਨਾਰਕੋ ਟੈਸਟ : ਮਜੀਠੀਆ
ਉਨ੍ਹਾਂ ਕਿਹਾ ਕਿ ਹਰ ਕਿਸਾਨ, ਹਰ ਜਥੇਬੰਦੀ ਦੇ ਆਗੂ ਅਤੇ ਹਰ ਸਿਆਸੀ ਪਾਰਟੀਆਂ ਦੇ ਨੇਤਾਵਾਂ ਨੂੰ ਦਿੱਲੀ ਮੋਰਚੇ ਵਿੱਚ ਸਮੂਲੀਅਤ ਕਰਨੀ ਚਾਹੀਦੀ ਹੈ, ਜਿਸ ਨਾਲ ਇਸ ਅੰਦੋਲਨ ਨੂੰ ਹੋਰ ਬਲ ਮਿਲੇਗਾ। ਉਨ੍ਹਾਂ ਇਹ ਵੀ ਕਿਹਾ ਕਿ ਦੇਸ਼ ਦੀ ਹਰ ਸਿਆਸੀ ਪਾਰਟੀ ਦੇ ਆਗੂ ਨੂੰ ਆਪਣੇ ਵਰਕਰ ਲੈ ਕੇ ਦਿੱਲੀ ਵਿਖੇ ਮੋਰਚੇ 'ਚ ਸ਼ਾਮਿਲ ਹੋਣਾ ਚਾਹੀਦਾ ਹੈ। ਸਾਦੀਪੁਰ ਨੇ ਕਿਹਾ ਕਿ ਜੇਕਰ ਇਸ ਅਪੀਲ ਨੂੰ ਸਿਆਸੀ ਪਾਰਟੀਆਂ ਦੇ ਆਗੂਆਂ ਨੇ ਮਨਜੂਰ ਨਾ ਕੀਤਾ ਤਾਂ ਇਨ੍ਹਾਂ ਦਾ ਪਿੰਡਾਂ ਵਿੱਚ ਡਟਵਾਂ ਵਿਰੋਧ ਕੀਤਾ ਜਾਵੇਗਾ ਅਤੇ ਪਿੰਡਾਂ ਵਿੱਚ ਇਨ੍ਹਾਂ ਦਾ ਵੜਣਾ ਬੰਦ ਕੀਤਾ ਜਾਵੇਗਾ। ਕਿਉਂਕਿ ਦੇਸ਼ ਦੀ ਕਿਸਾਨੀ ਅੱਜ ਰੋ ਕੁਰਲਾ ਰਹੀ ਹੈ ਅਤੇ ਹਰ ਬੰਦੇ ਤੋਂ ਉਹ ਹਮਾਇਤ ਮੰਗ ਰਹੀ ਹੈ। ਦੇਸ਼ ਦੇ ਸਿਆਸਤਦਾਨ ਅੱਜ ਵੀ ਪਿੰਡਾਂ ਅਤੇ ਸ਼ਹਿਰਾਂ ਵਿੱਚ ਮੀਟਿੰਗਾਂ ਅਤੇ ਰੈਲੀਆਂ ਕਰਕੇ ਸਿਆਸੀ ਰੋਟੀਆਂ ਸੇਕ ਰਹੇ ਹਨ, ਜਿਸ ਨੂੰ ਜਥੇਬੰਦੀ ਬਰਦਾਸ਼ਤ ਨਹੀਂ ਕਰੇਗੀ।

ਇਹ ਵੀ ਪੜ੍ਹੋ- DTF 18 ਜੁਲਾਈ ਨੂੰ ਸੰਗਰੂਰ ’ਚ ਕਰੇਗੀ ਸੂਬਾਈ ਮੁਜ਼ਾਹਰਾ

ਇਸ ਮੌਕੇ ਨੌਜਵਾਨ ਆਗੂ ਮਨਮੋਹਨ ਸਿੰਘ ਰੱਲੀ ਨੂੰ ਜਥੇਬੰਦੀ ਪੰਜਾਬ ਦਾ ਸੀਨੀਅਰ ਮੀਤ ਪ੍ਰਧਾਨ, ਜਸਵੀਰ ਸਿੰਘ ਜੱਸੀ ਬਾਬਾ ਪ੍ਰੀਤ ਪੈਲੇਸ ਨੂੰ ਜਿਲ੍ਹੇ ਦਾ ਪ੍ਰਧਾਨ, ਬਿੱਟੂ ਬੋਹਾ ਨੂੰ ਪੰਜਾਬ ਦਾ ਜਰਨਲ ਸਕੱਤਰ ਅਤੇ ਗੁਰਜੀਤ ਕੌਰ ਮਹਿਲਾ ਵਿੰਗ ਜਿਲ੍ਹਾ ਜਥੇਬੰਦੀ ਦਾ ਪ੍ਰਧਾਨ ਨਿਯੂਕਤ ਕੀਤਾ ਹੈ। ਇਸ ਮੌਕੇ ਪੰਜਾਬ ਦੇ ਸੀਨੀਅਰ ਮੀਤ ਪ੍ਰਧਾਨ ਪਰਮਦੀਪ ਸਿੰਘ ਮਾਨ, ਨਵਜੋਤ ਸਿੰਘ ਜੌਤੀ ਪ੍ਰਧਾਨ ਸੰਗਰੂਰ, ਸੋਨੂੰ ਚੰਦਰ, ਗੁਰਬਾਜ ਸਿੰਘ ਜਿਲ੍ਹਾ ਪ੍ਰਧਾਨ ਪਟਿਆਲਾ, ਸੁੱਖੀ ਸਿੰਘਪੁਰਾ, ਵਿੱਕੀ ਜਖੇਪਲ, ਗੁਰਪ੍ਰੀਤ ਸਿੰਘ ਰੱਲੀ, ਸੰਦੀਪ ਰੱਲੀ ਵੀ ਮੌਜੂਦ ਸਨ।


Bharat Thapa

Content Editor

Related News