'ਕੈਪਟਨ' ਵੱਲੋਂ ਕੀਤੀ ਗਈ ਅਪੀਲ ਨੂੰ ਭਾਕਿਯੂ ਨੇ ਕੀਤਾ ਰੱਦ, ਜਾਣੋ ਕੀ ਰਿਹਾ ਕਾਰਨ
Tuesday, May 25, 2021 - 09:18 AM (IST)
ਚੰਡੀਗੜ੍ਹ (ਰਮਨਜੀਤ) : ਕੋਰੋਨਾ ਮਹਾਮਾਰੀ ਦੇ ਅਸਰਦਾਰ ਟਾਕਰੇ ਸਬੰਧੀ ਮੰਗਾਂ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਵੱਲੋਂ 28, 29 ਤੇ 30 ਮਈ ਨੂੰ ਪੁੱਡਾ ਗਰਾਊਂਡ ਪਟਿਆਲਾ ਵਿਖੇ ਦਿਨ-ਰਾਤ ਲਾਏ ਜਾਣ ਵਾਲੇ ਧਰਨੇ ਨੂੰ ਵਾਪਸ ਲੈਣ ਬਾਰੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੀਤੀ ਗਈ ਅਖ਼ਬਾਰੀ ਅਪੀਲ ਨੂੰ ਜੱਥੇਬੰਦੀ ਵੱਲੋਂ ਰੱਦ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਪੰਜਾਬ ਦੇ 'ਸੇਵਾਮੁਕਤ ਅਧਿਆਪਕਾਂ' ਲਈ ਅਹਿਮ ਖ਼ਬਰ, ਵਿਭਾਗ ਨੇ ਦਿੱਤੀ ਇਹ ਮਨਜ਼ੂਰੀ
ਜੱਥੇਬੰਦੀ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਵੱਲੋਂ ਜੱਥੇਬੰਦੀ ਦੇ ਇਸ ਫ਼ੈਸਲੇ ਦਾ ਆਧਾਰ ਅੰਕੜਿਆਂ ਨੂੰ ਦੱਸਿਆ ਗਿਆ ਹੈ। ਕੋਕਰੀਕਲਾਂ ਨੇ ਕਿਹਾ ਕਿ ਮਹਾਮਾਰੀ ਦੇ ਅਸਰਦਾਰ ਟਾਕਰੇ ਲਈ ਸਿਰਫ਼ ਵੈਕਸੀਨ ਦੀ ਹੀ ਕਮੀ ਨਹੀਂ ਹੈ, ਜਿਵੇਂ ਮੁੱਖ ਮੰਤਰੀ ਜੀ ਨੇ ਪੇਸ਼ਕਾਰੀ ਕੀਤੀ ਹੈ, ਸਗੋਂ ਹੋਰ ਅਤਿ ਮਹੱਤਵਪੂਰਣ ਪ੍ਰਬੰਧਾਂ ਦੀ ਬੇਹੱਦ ਘਾਟ ਹੈ, ਜਿਸ ਕਰਕੇ ਮਹਾਮਾਰੀ ਕਾਰਨ ਮੌਤਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ।
ਕੋਕਰੀਕਲਾਂ ਨੇ ਕਿਹਾ ਕਿ ਪਟਿਆਲਾ ਧਰਨਾ ਰੱਦ ਕਰਨ ਲਈ ਮੁੱਖ ਮੰਤਰੀ ਵੱਲੋਂ ਪੇਸ਼ ਕੀਤੀਆਂ ਗਈਆਂ ਦਲੀਲਾਂ ਵਿਚ ਕੋਈ ਸੱਚਾਈ ਨਹੀਂ ਹੈ। ਜਿੱਥੋਂ ਤੱਕ ਮੁੱਖ ਮੰਤਰੀ ਵੱਲੋਂ ਕੇਂਦਰ ਦੇ ਇਨ੍ਹਾਂ ਕਾਲੇ ਕਾਨੂੰਨਾਂ ਖ਼ਿਲਾਫ਼ ਪੰਜਾਬ ਅਸੈਂਬਲੀ ਵਿਚ ਮਤਾ ਪਾਸ ਕਰਨ ਦੀ ਕਿਸਾਨਾਂ ’ਤੇ ਅਹਿਸਾਨ ਜਤਾਉਂਦੀ ਦਲੀਲ ਦਾ ਸਬੰਧ ਹੈ, ਉਨ੍ਹਾਂ ਨੂੰ ਪੁੱਛਣਾ ਬਣਦਾ ਹੈ ਕਿ ਤੁਹਾਡੀ ਸਰਕਾਰ ਵੱਲੋਂ ਖ਼ੁਦ ਪਾਸ ਕੀਤਾ ਗਿਆ ਖੁੱਲ੍ਹੀ ਮੰਡੀ ਦਾ ਕਾਨੂੰਨ ਭਲਾ ਕਿਉਂ ਨਹੀਂ ਰੱਦ ਕੀਤਾ ਗਿਆ?
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ