ਲੁਧਿਆਣਾ 'ਚ ਅਕਾਲੀ-ਭਾਜਪਾ ਗਠਜੋੜ ਨੇ ਸਥਾਨਕ ਸਰਕਾਰ ਮੰਤਰੀ ਨਵਜੋਤ ਸਿੱਧੂ ਤੋਂ ਮੰਗਿਆ ਅਸਤੀਫਾ

Tuesday, Sep 12, 2017 - 11:00 AM (IST)

ਲੁਧਿਆਣਾ 'ਚ ਅਕਾਲੀ-ਭਾਜਪਾ ਗਠਜੋੜ ਨੇ ਸਥਾਨਕ ਸਰਕਾਰ ਮੰਤਰੀ ਨਵਜੋਤ ਸਿੱਧੂ ਤੋਂ ਮੰਗਿਆ ਅਸਤੀਫਾ

ਲੁਧਿਆਣਾ (ਗੁਪਤਾ) — ਭਾਰਤੀ ਜਨਤਾ ਪਾਰਟੀ ਤੇ ਅਕਾਲੀ ਦਲ ਗਠਜੋੜ ਨੇ ਅੱਜ ਸਰਕਟ ਹਾਊਸ 'ਚ ਸਾਂਝੇ ਪੱਤਰਕਾਰ ਸੰਮੇਲਨ ਕਰਕੇ  ਪੰਜਾਬ ਦੇ ਸਰਕਾਰ ਮੰਤਰੀ ਨਵਜੋਤ ਸਿੰਘ ਸਿੱਧੂ ਤੋਂ ਆਪਣੇ ਅਹੁਦੇ ਤੋਂ ਅਸਤੀਫਾ ਦੇਣ ਦੀ ਮੰਗ ਕੀਤੀ। ਜ਼ਿਲਾ ਭਾਜਪਾ ਪ੍ਰਧਾਨ ਰਵਿੰਦਰ ਅਰੋੜਾ, ਅਕਾਲੀ ਜੱਥਾ ਲੁਧਿਆਣਾ ਦੇ ਪ੍ਰਧਾਨ ਹਰਭਜਨ ਸਿੰਘ ਤੇ ਮੇਅਰ ਹਰਚਰਨ ਸਿੰਘ ਗੋਹਲਵੜਿਆ ਨੇ ਕਿਹਾ ਕਿ ਸਿੱਧੂ ਨੇ 3568 ਕਰੋੜ ਤੋਂ ਲੁਧਿਆਣਾ ਲਈ ਜਿਨ੍ਹਾਂ ਵਿਕਾਸ ਯੋਜਨਾਵਾਂ ਦਾ ਐਲਾਨ ਕੀਤਾ ਹੈ, ਉਨ੍ਹਾਂ ਲਈ ਫੰਡ ਕਿਥੋਂ ਆਉਣਗੇ?
ਪਹਿਲਾਂ ਚਲ ਰਹੇ ਵਿਕਾਸ ਕਾਰਜਾਂ ਲਈ ਸਰਕਾਰ  ਪੈਸਾ ਮੁਹੱਈਆ ਨਹੀਂ ਕਰਾ ਰਹੀ। ਅਕਾਲੀ-ਭਾਜਪਾ ਦੇ ਸਮੇਂ 'ਚ ਵਿਕਾਸ ਲਈ 413 ਕਰੋੜ ਰੁਪਏ  ਦਾ ਪ੍ਰਬੰਧ ਕੀਤਾ ਗਿਆ ਸੀ। ਜਿਸ 'ਚੋਂ ਰੁਪਏ ਦੇਣ ਲਈ ਸਰਕਾਰ ਆਨਾਕਾਨੀ ਕਰ ਰਹੀ ਹੈ। ਸੂਬੇ ਦੀ ਕਾਂਗਰਸ ਸਰਕਾਰ ਨੇ ਹੁਣ ਤਕ ਦੇ ਸ਼ਾਸਨਕਾਲ 'ਚ  ਜਨਤਾ ਨਲਾ ਕੀਤੇ ਇਖ ਵੀ ਵਾਅਦੇ ਨੂੰ ਪੂਰਾ ਨਹੀਂ ਕੀਤਾ ਹੈ, ਉਥੋਂ ਅਕਾਲੀ-ਭਾਜਪਾ ਸਰਕਾਰ ਦੇ ਵਿਕਾਸ ਪ੍ਰਾਜੈਕਟਾਂ ਦਾ ਮੁੜ ਉਦਘਾਟਨ ਕਰਕੇ ਜਨਤਾ ਨੂੰ ਬੇਵਕੂਫ ਬਨਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਉਕਤ ਅਕਾਲੀ-ਭਾਜਪਾ ਨੇਤਾਵਾਂ ਨੇ ਕਿਹਾ ਕਿ 100 ਕਰੋੜ ਰੁਪਏ ਦੀ ਲਾਗਤ ਨਾਲ ਜੋ ਪੱਖੋਵਾਲ ਰੋਡ 'ਤੇ ਆਰ. ਓ. ਬੀ. ਬਨਾਉਣ ਦੀ ਗੱਲ ਕੀਤੀ ਜਾ ਰਹੀ ਹੈ, ਉਸ ਨੂੰ ਪ੍ਰਾਜੈਕਟ ਦਾ ਹੁਣ ਤਕ ਕੋਈ ਡਿਜ਼ਾਇਨ ਹੀ ਨਹੀਂ ਬਣਿਆ, ਬੱਸ ਹਵਾਈ ਫਿਗਰ ਦੇ ਦਿੱਤੀ ਗਈ ਹੈ। ਇਸ ਮੌਕੇ 'ਤੇ ਕਾਊਂਸਲਰ ਇੰਦਰ ਅਗਰਵਾਲ, ਸੀਨੀਅਰ ਡਿਪਟੀ ਮੇਅਰ ਸੁਨੀਤਾ ਅਗਰਵਾਲ, ਜ਼ਿਲਾ ਭਾਜਪਾ  ਦੇ ਮਹਾਮੰਤਰੀ ਜਤਿੰਦਰ ਮਿੱਤਲ, ਰਜਨੀਸ਼ ਧੀਮਾਨ, ਪਰਮਿੰਦਰ ਮੇਹਤਾ, ਜਗਬੀਰ ਸੋਖੀ ਆਦਿ ਹਾਜ਼ਰ ਸਨ।


Related News