ਲੁਧਿਆਣਾ ''ਚ ਬਿੱਟੂ ਦੇ ਮੁਕਾਬਲੇ ਕੋਈ ਨਹੀਂ : ਭਾਰਤ ਭੂਸ਼ਣ
Wednesday, Apr 03, 2019 - 04:38 PM (IST)
ਲੁਧਿਆਣਾ (ਨਰਿੰਦਰ) : ਕਾਂਗਰਸ ਦੇ ਮਜ਼ਬੂਤ ਨੇਤਾ ਰਵਨੀਤ ਸਿੰਘ ਬਿੱਟੂ ਨੂੰ ਇਕ ਵਾਰ ਫਿਰ ਲੁਧਿਆਣਾ ਲੋਕ ਸਭਾ ਹਲਕੇ ਤੋਂ ਸੀਟ ਦਿੱਤੇ ਜਾਣ 'ਤੇ ਕਾਂਗਰਸੀਆਂ 'ਚ ਖੁਸ਼ੀ ਦਾ ਮਾਹੌਲ ਹੈ। ਕਾਂਗਰਸੀਆਂ ਵਲੋਂ ਇਕ-ਦੂਜੇ ਦਾ ਲੱਡੂਆਂ ਨਾਲ ਮੂੰਹ ਮਿੱਠਾ ਕਰਾਇਆ ਜਾ ਰਿਹਾ ਹੈ। ਉੱਥੇ ਹੀ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਰਵਨੀਤ ਬਿੱਟੂ ਦੀ ਤਾਰੀਫ ਕਰਦਿਆਂ ਕਿਹਾ ਹੈ ਕਿ ਜਦੋਂ ਆਮ ਆਦਮੀ ਪਾਰਟੀ ਦੀ ਲਹਿਰ ਸੀ, ਉਸ ਸਮੇਂ ਬਿੱਟੂ ਜਿੱਤ ਗਏ ਤਾਂ ਹੁਣ ਵੀ ਉਨ੍ਹਾਂ ਦੀ ਜਿੱਤ ਪੱਕੀ ਹੈ। ਭਾਰਤ ਭੂਸ਼ਣ ਆਸ਼ੂ ਨੇ ਕਿਹਾ ਕਿ ਪੰਜਾਬ 'ਚ ਲੁਧਿਆਣਾ ਦਾ ਸੰਸਦ ਮੈਂਬਰ ਸਭ ਤੋਂ ਵਧੀਆ ਹੈ। ਉਨ੍ਹਾਂ ਕਿਹਾ ਕਿ ਪੂਰੇ ਸ਼ਹਿਰ 'ਚ ਬਿੱਟੂ ਦੇ ਮੁਕਾਬਲੇ ਕੋਈ ਨਹੀਂ ਹੈ। ਭਾਰਤ ਭੂਸ਼ਣ ਆਸ਼ੂ ਨੇ ਕਿਹਾ ਕਿ ਵਿਧਾਇਕ ਰਾਕੇਸ਼ ਪਾਂਡੇ ਅਤੇ ਰਵਨੀਤ ਬਿੱਟੂ 'ਚ ਕਿਸੇ ਤਰ੍ਹਾਂ ਦੀ ਕੋਈ ਨਾਰਾਜ਼ਗੀ ਨਹੀਂ ਹੈ ਅਤੇ ਕਾਂਗਰਸ ਦੀਆਂ ਕੁਰਬਾਨੀਆਂ ਕਾਰਨ ਹੀ ਹਿੰਦੋਸਤਾਨ ਅੱਜ ਇਕ ਹੈ।
