ਚੌਧਰੀ ਦੇ ਸਟਿੰਗ ''ਤੇ ਬੋਲੇ ਆਸ਼ੂ, ''''ਆਪਣਾ ਅਕਸ ਸਾਫ ਰੱਖਣ ਨੇਤਾ''''

Wednesday, Mar 20, 2019 - 03:44 PM (IST)

ਚੌਧਰੀ ਦੇ ਸਟਿੰਗ ''ਤੇ ਬੋਲੇ ਆਸ਼ੂ, ''''ਆਪਣਾ ਅਕਸ ਸਾਫ ਰੱਖਣ ਨੇਤਾ''''

ਲੁਧਿਆਣਾ (ਅਭਿਸ਼ੇਕ) : ਜਲੰਧਰ ਤੋਂ ਸੰਸਦ ਮੈਂਬਰ ਸੰਤੋਖ ਸਿੰਘ ਚੌਧਰੀ ਦੇ ਸਟਿੰਗ ਨੇ ਕਾਂਗਰਸ 'ਚ ਤਰਥੱਲੀ ਮਚਾ ਦਿੱਤੀ ਹੈ। ਨਿੱਜੀ ਚੈਨਲ ਵਲੋਂ ਕੀਤੇ ਗਏ ਇਸ ਸਟਿੰਗ 'ਚ ਚੌਧਰੀ ਸੰਤੋਖ ਸਿੰਘ ਨੂੰ ਚੋਣ ਫੰਡ ਦੇਣ ਅਤੇ ਜਿੱਤਣ ਉਪਰੰਤ ਕੰਮ ਕਰਾਉਣ ਦੀ ਗੱਲ ਕਰਦੇ ਦਿਖਾਇਆ ਗਿਆ ਹੈ। ਇਸ ਸਟਿੰਗ ਤੋਂ ਬਾਅਦ ਜਿੱਥੇ ਚੌਧਰੀ ਵਿਰੋਧੀਆਂ ਦੇ ਨਿਸ਼ਾਨੇ 'ਤੇ ਆ ਗਏ ਹਨ, ਉੱਥੇ ਹੀ ਕਾਂਗਰਸ ਦੇ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਨੇਤਾਵਾਂ ਨੂੰ ਆਪਣਾ ਅਕਸ ਪਾਕਿ-ਸਾਫ ਰੱਖਣ ਦੀ ਹਦਾਇਤ ਦੇ ਦਿੱਤੀ ਹੈ। ਭਾਰਤ ਭੂਸ਼ਣ ਆਸ਼ੂ ਨੇ ਕਿਹਾ ਕਿ ਨੇਤਾਵਾਂ ਦੀ ਸਾਖ ਤਾਂ ਪਹਿਲਾਂ ਹੀ ਡਿਗੀ ਹੋਈ ਹੈ, ਇਸ ਲਈ ਨੇਤਾ ਅਜਿਹੇ ਕੰਮ ਨਾ ਕਰਨ, ਜਿਸ ਨਾਲ ਉਨ੍ਹਾਂ ਦਾ ਅਕਸ ਹੋਰ ਵੀ ਖਰਾਬ ਹੋ ਜਾਵੇ। ਹਾਲਾਂਕਿ ਆਸ਼ੂ ਦਾ ਇਹ ਵੀ ਕਹਿਣਾ ਹੈ ਕਿ ਅੱਜ-ਕੱਲ੍ਹ ਸਟਿੰਗ ਵਗੈਰਾ ਦੀ ਭਰੋਸੇਯੋਗਤਾ ਵੀ ਨਹੀਂ ਰਹੀ ਪਰ ਉਨ੍ਹਾਂ ਇਹ ਵੀ ਕਿਹਾ ਕਿ ਨੇਤਾ ਵਲੋਂ ਕੁਝ ਅਜਿਹਾ ਕਹਿਣਾ ਨਿੰਦਣਯੋਗ ਹੈ।


author

Babita

Content Editor

Related News