ਜਲੰਧਰ: ਭਾਰਤ ਬੰਦ ਨੂੰ ਭਰਵਾਂ ਹੁੰਗਾਰਾ, ਬੱਸਾਂ ਦੀ ਆਵਾਜਾਈ ਵੀ ਰਹੀ ਠੱਪ

Friday, Mar 26, 2021 - 01:17 PM (IST)

ਜਲੰਧਰ: ਭਾਰਤ ਬੰਦ ਨੂੰ ਭਰਵਾਂ ਹੁੰਗਾਰਾ, ਬੱਸਾਂ ਦੀ ਆਵਾਜਾਈ ਵੀ ਰਹੀ ਠੱਪ

ਜਲੰਧਰ (ਪੁਨੀਤ)– ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਸਬੰਧੀ ਕਿਸਾਨ ਯੂਨੀਅਨਾਂ ਵੱਲੋਂ ਦਿੱਤੇ ਬੰਦ ਦੇ ਸੱਦੇ ਤਹਿਤ ਅੱਜ ਭਾਰਤ ਬੰਦ ਹੈ। ਇਸ ਕਾਰਨ ਸ਼ੁੱਕਰਵਾਰ ਸਵੇਰੇ 6 ਤੋਂ ਸ਼ਾਮ 6 ਵਜੇ ਤੱਕ ਬੱਸ ਸਰਵਿਸ ਠੱਪ ਰਹਿਣ ਵਾਲੀ ਹੈ। ਬੱਸਾਂ ਨੂੰ ਬੰਦ ਰੱਖਣ ਸਬੰਧੀ ਸਰਕਾਰ ਵੱਲੋਂ ਕੋਈ ਅਧਿਕਾਰਤ ਹੁਕਮ ਜਾਰੀ ਨਹੀਂ ਕੀਤਾ ਗਿਆ ਪਰ ਅਹਿਤਿਆਤ ਵਜੋਂ ਬੱਸਾਂ ਦੀ ਆਵਾਜਾਈ ਬੰਦ ਰੱਖੀ ਗਈ ਹੈ। ਜੇਕਰ ਕੁਝ ਬੱਸਾਂ ਚਲਾਈਆਂ ਵੀ ਜਾਂਦੀਆਂ ਹਨ ਤਾਂ ਉਨ੍ਹਾਂ ਨੂੰ ਰਸਤੇ ਵਿਚ ਪ੍ਰੇਸ਼ਾਨੀ ਉਠਾਉਣੀ ਪੈ ਸਕਦੀ ਹੈ ਕਿਉਂਕਿ ਕਿਸਾਨਾਂ ਦੀ ਹਮਾਇਤ ਵਿਚ ਕਈ ਥਾਵਾਂ ’ਤੇ ਸੜਕਾਂ ਜਾਮ ਕਰਕੇ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਸ਼ਾਮੀਂ 6 ਵਜੇ ਤੋਂ ਬਾਅਦ ਬੱਸਾਂ ਦੀ ਆਵਾਜਾਈ ਸ਼ੁਰੂ ਕਰ ਦਿੱਤੀ ਜਾਵੇਗੀ।

ਇਹ ਵੀ ਪੜ੍ਹੋ :  ‘ਭਾਰਤ ਬੰਦ’ ਦਾ ਜਲੰਧਰ ’ਚ ਅਸਰ: ਬਾਜ਼ਾਰਾਂ ’ਚ ਦੁਕਾਨਾਂ ਬੰਦ ਤੇ ਸੁੰਨਸਾਨ ਪਈਆਂ ਸੜਕਾਂ

ਰੋਡਵੇਜ਼ ਦੇ ਅਧਿਕਾਰੀਆਂ ਨੇ ਨਾਂ ਨਾ ਛਾਪਣ ਦੀ ਸੂਰਤ ਵਿਚ ਕਿਹਾ ਕਿ ਸੀਨੀਅਰ ਅਧਿਕਾਰੀਆਂ ਨਾਲ ਉਨ੍ਹਾਂ ਦੀ ਗੱਲ ਹੋਈ ਹੈ ਅਤੇ ਉਨ੍ਹਾਂ ਇਹੀ ਹਦਾਇਤਾਂ ਦਿੱਤੀਆਂ ਹਨ ਕਿ ਰਸਤੇ ਬੰਦ ਹੋਣ ਦੀ ਸੂਰਤ ਵਿਚ ਬੱਸਾਂ ਨੂੰ ਨਾ ਚਲਾਇਆ ਜਾਵੇ। ਜੇਕਰ ਉਹ ਬੱਸਾਂ ਚਲਾਉਂਦੇ ਹਨ ਤਾਂ ਇਸ ਨਾਲ ਮੁਸਾਫ਼ਿਰਾਂ ਨੂੰ ਪ੍ਰੇਸ਼ਾਨੀ ਹੋ ਸਕਦੀ ਹੈ। ਉਹ ਸਵੇਰੇ ਹਾਲਾਤ ਬਾਰੇ ਪਤਾ ਕਰਨਗੇ, ਜਿਨ੍ਹਾਂ ਰੂਟਾਂ ’ਤੇ ਰਸਤਾ ਕਲੀਅਰ ਹੋਣ ਬਾਰੇ ਜਾਣਕਾਰੀ ਮਿਲੇਗੀ, ਉਥੇ ਬੱਸਾਂ ਨੂੰ ਰਵਾਨਾ ਕੀਤਾ ਜਾ ਸਕਦਾ ਹੈ।

ਇਹ ਵੀ ਪੜ੍ਹੋ :  ਭਾਰਤ ਬੰਦ ਦੌਰਾਨ ਦੋਆਬਾ ਮੁਕੰਮਲ ਤੌਰ ’ਤੇ ਬੰਦ, ਤਸਵੀਰਾਂ ਦੀ ਜ਼ੁਬਾਨੀ ਵੇਖੋ ਹਾਲ

ਕਿਸਾਨਾਂ ਨੂੰ ਸਮਰਥਨ ਪਰ ਸਾਡੇ ਵੱਲੋਂ ਬੰਦ ਨਹੀਂ : ਯੂਨੀਅਨ
ਪੰਜਾਬ ਰੋਡਵੇਜ਼/ਪਨਬੱਸ ਯੂਨੀਅਨ ਦੇ ਬੁਲਾਰਿਆਂ ਨੇ ਕਿਹਾ ਕਿ ਉਹ ਕਿਸਾਨਾਂ ਦੇ ਬੰਦ ਨੂੰ ਪੂਰਾ ਸਮਰਥਨ ਦਿੰਦੇ ਹਨ ਪਰ ਉਨ੍ਹਾਂ ਵੱਲੋਂ ਬੱਸਾਂ ਨੂੰ ਬੰਦ ਕਰਨ ਦਾ ਕੋਈ ਫੈਸਲਾ ਨਹੀਂ ਲਿਆ ਗਿਆ। ਯੂਨੀਅਨ ਦੇ ਮੈਂਬਰ ਹਰੇਕ ਸ਼ਹਿਰ ਵਿਚ ਹੋਣ ਵਾਲੇ ਧਰਨਾ-ਪ੍ਰਦਰਸ਼ਨ ਦੇ ਪ੍ਰੋਗਰਾਮਾਂ ਵਿਚ ਸ਼ਾਮਲ ਹੋਣ ਲਈ ਜਾਣਗੇ। ਇਸ ਲਈ ਡਿਊਟੀਆਂ ਲਾ ਦਿੱਤੀਆਂ ਗਈਆਂ ਹਨ। ਕਿਸਾਨਾਂ ਵੱਲੋਂ ਬੰਦ ਦਾ ਸੱਦਾ ਹੈ, ਇਸ ਲਈ ਬੱਸਾਂ ਉਂਝ ਹੀ ਬੰਦ ਰਹਿਣਗੀਆਂ।

ਨੋਟ- ਇਸ ਖ਼ਬਰ ਨਾਲ ਸਬੰਧਤ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ


author

shivani attri

Content Editor

Related News