ਭਾਰਤ ਬੰਦ : ''ਪੰਜਾਬ'' ਦੇ ਨਾਲ ਖੜ੍ਹੇ ਹੋਏ ਕਈ ਸੂਬੇ, ਕਈ ਥਾਈਂ ਰੋਕੀਆਂ ਗਈਆਂ ਟਰੇਨਾਂ, ਯੂ. ਪੀ. ''ਚ ਹਾਈ ਅਲਰਟ

12/08/2020 11:23:38 AM

ਨਵੀਂ ਦਿੱਲੀ/ਚੰਡੀਗੜ੍ਹ : ਕੇਂਦਰ ਸਰਕਾਰ ਦੇ ਤਿੰਨ ਕਾਲੇ ਕਾਨੂੰਨਾਂ ਖ਼ਿਲਾਫ਼ ਕਿਸਾਨ ਜੱਥੇਬੰਦੀਆਂ ਵੱਲੋਂ ਅੱਜ ਭਾਰਤ ਬੰਦ ਦਾ ਐਲਾਨ ਕੀਤਾ ਗਿਆ ਹੈ, ਜਿਸ ਨੂੰ ਸਫ਼ਲ ਬਣਾਉਣ ਲਈ ਪੰਜਾਬ ਦੇ ਨਾਲ ਕਈ ਸੂਬੇ ਆ ਕੇ ਖੜ੍ਹੇ ਹੋ ਗਏ ਹਨ ਅਤੇ ਭਾਰਤ ਬੰਦ ਨੂੰ ਸਫ਼ਲ ਬਣਾਉਣ ਲਈ ਤਤਪਰ ਹਨ। ਪੰਜਾਬ 'ਚ ਭਾਰਤ ਬੰਦ ਦਾ ਪੂਰਾ ਅਸਰ ਦਿਖਾਈ ਦੇ ਰਿਹਾ ਹੈ ਅਤੇ ਇੱਥੇ ਦੁਕਾਨਾਂ ਅਤੇ ਬਾਜ਼ਾਰ ਮੁਕੰਮਲ ਤੌਰ 'ਤੇ ਬੰਦ ਹਨ। ਸੜਕਾਂ 'ਤੇ ਨਾ-ਮਾਤਰ ਆਵਾਜਾਈ ਹੈ।

ਇਹ ਵੀ ਪੜ੍ਹੋ : ਕਿਸਾਨ ਅੰਦੋਲਨ : 'ਬੰਦ' ਦੀ ਕਾਲ ਕਾਰਨ ਨਿੱਜੀ ਸਕੂਲ ਰਹਿਣਗੇ ਬੰਦ, ਪ੍ਰੀਖਿਆਵਾਂ ਵੀ ਰੱਦ

PunjabKesari

ਬੰਦ ਤੋਂ ਪਹਿਲਾਂ ਪੰਜਾਬ ਦੇ ਪੈਟਰੋਲ ਪੰਪਾਂ ਨੇ ਵੀ ਬੰਦ ਦਾ ਪੂਰਾ ਸਮਰਥਨ ਕੀਤਾ ਹੈ, ਹਾਲਾਂਕਿ ਬੰਦ ਦਾ ਸਮਾਂ 11 ਤੋਂ 3 ਵਜੇ ਤੱਕ ਰੱਖਿਆ ਗਿਆ ਹੈ ਪਰ ਇਸਤੋਂ ਪਹਿਲਾਂ ਹੀ ਸੜਕਾਂ 'ਤੇ ਸੁੰਨ ਪਸਰ ਗਈ ਹੈ ਅਤੇ ਪੰਜਾਬ ਦੀਆਂ ਮੰਡੀਆਂ ਵੀ ਬੰਦ ਹਨ। ਪੰਜਾਬ ਦੇ ਨਾਲ-ਨਾਲ ਰਾਜਸਥਾਨ, ਛੱਤੀਸਗੜ੍ਹ, ਦੱਖਣੀ ਭਾਰਤ ਦੇ ਕਈ ਸੂਬਿਆਂ 'ਚ ਵੀ ਬੰਦ ਦਾ ਸਭ ਤੋਂ ਜ਼ਿਆਦਾ ਅਸਰ ਦੇਖਣ ਨੂੰ ਮਿਲੇਗਾ।

ਇਹ ਵੀ ਪੜ੍ਹੋ : 'ਕਿਸਾਨ ਅੰਦੋਲਨ' ਦੇ ਹੱਕ 'ਚ ਡਟੇ ਅਕਾਲੀ ਦਲ ਦਾ ਧਾਰਮਿਕ ਪ੍ਰੋਗਰਾਮਾਂ ਸਬੰਧੀ ਵੱਡਾ ਫ਼ੈਸਲਾ

PunjabKesari

ਹਾਲਾਂਕਿ ਭਾਜਪਾ ਦੀ ਸੱਤਾ ਵਾਲੇ ਇਲਾਕਿਆਂ 'ਚ ਬੰਦ ਦਾ ਜ਼ਿਆਦਾ ਅਸਰ ਰਹਿਣ ਦੀ ਸੰਭਾਵਨਾ ਨਹੀਂ ਹੈ। ਬੰਗਾਲ ਤੇ ਉੜੀਸਾ 'ਚ ਵੀ ਟਰੇਨਾਂ ਰੋਕੀਆਂ ਗਈਆਂ ਹਨ। ਕੋਲਕਾਤਾ 'ਚ ਜਾਦਬਪੁਰ ਰੇਲਵੇ ਸਟੇਸ਼ਨ 'ਤੇ ਕਈ ਸਿਆਸੀ ਪਾਰਟੀਆਂ ਦੇ ਵਰਕਰ ਰੇਲਵੇ ਟਰੈਕਾਂ 'ਤੇ ਬੈਠ ਗਏ ਹਨ। ਭੁਵਨੇਸ਼ਵਰ, ਮਹਾਂਰਾਸ਼ਟਰ 'ਚ ਵੀ ਕਈ ਥਾਂਈ ਟਰੈਕ ਜਾਮ ਕੀਤੇ ਗਏ ਪਰ ਪੁਲਸ ਨੇ ਲੋਕਾਂ ਨੂੰ ਲਾਈਨਾਂ ਤੋਂ ਹਟਾ ਕੇ ਹਿਰਾਸਤ 'ਚ ਲੈ ਲਿਆ ਹੈ। ਚੱਕਾ ਜਾਮ ਦੇ ਦੌਰਾਨ ਹਰਿਆਣਾ 'ਚ 14.5 ਲੱਖ ਦੇ ਕਰੀਬ ਕਮਰਸ਼ੀਅਲ ਵਾਹਨ ਨਹੀਂ ਚੱਲਣਗੇ ਅਤੇ ਮੰਡੀਆਂ ਵੀ ਬੰਦ ਰਹਿਣਗੀਆਂ।

ਇਹ ਵੀ ਪੜ੍ਹੋ : 'ਭਾਰਤ ਬੰਦ' ਦੌਰਾਨ 'ਭੋਗਪੁਰ' 'ਚ ਮੁਕੰਮਲ ਬੰਦ, ਕਿਸਾਨਾਂ ਨੇ ਘੇਰਿਆ ਜਲੰਧਰ-ਜੰਮੂ ਕੌਮੀ ਸ਼ਾਹ ਮਾਰਗ

PunjabKesari

ਇੱਥੇ ਕਿਸਾਨਾਂ ਨੇ ਫਲ, ਦੁੱਧ ਅਤੇ ਸਬਜ਼ੀਆਂ ਦੀ ਸੇਵਾ ਰੋਕਣ ਦਾ ਵੀ ਫ਼ੈਸਲਾ ਲਿਆ ਹੈ। ਹਰਿਆਣਾ 'ਚ ਸਰਕਾਰੀ ਦਫ਼ਤਰਾਂ 'ਤੇ ਬੰਦ ਦਾ ਕੋਈ ਅਸਰ ਨਹੀਂ ਰਹੇਗਾ। ਨਾ ਹੀ ਟਰੇਨਾਂ ਰੋਕੀਆਂ ਜਾਣਗੀਆਂ। ਹਰਿਆਣਾ 'ਚ ਖਾਪ ਪੰਚਾਇਤਾਂ ਵੀ ਕਿਸਾਨਾਂ ਦੇ ਹੱਕ 'ਚ ਉੱਤਰ ਆਈਆਂ ਹਨ। ਖਾਪ ਪੰਚਾਇਤਾਂ ਨੇ ਬੰਦ ਕਰਵਾਉਣ ਦੀ ਜ਼ਿੰਮੇਵਾਰੀ ਲਈ ਹੈ। ਉੱਧਰ ਗੁਜਰਾਤ, ਮੱਧ ਪ੍ਰਦੇਸ਼ ਅਤੇ ਯੂ. ਪੀ. 'ਚ ਧਾਰਾ-144 ਲਾਗੂ ਕਰ ਦਿੱਤੀ ਗਈ ਹੈ। ਇੱਥੇ ਜ਼ਬਰਦਸਤੀ ਬੰਦ ਕਰਵਾਉਣ  'ਤੇ ਕਾਰਵਾਈ ਹੋਵੇਗੀ। ਉੱਤਰ ਪ੍ਰਦੇਸ਼ 'ਚ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਸਾਫ ਕਰ ਦਿੱਤਾ ਸੀ ਕਿ ਬੰਦ ਦੇ ਚੱਲਦੇ ਲੋਕਾਂ ਨੂੰ ਕੋਈ ਮੁਸ਼ਕਿਲ ਨਹੀਂ ਹੋਣੀ ਚਾਹੀਦੀ। ਪ੍ਰਸ਼ਾਸਨ ਨੂੰ ਹਾਈ ਅਲਰਟ 'ਤੇ ਰੱਖਿਆ ਗਿਆ ਹੈ। ਦੂਜੇ ਪਾਸੇ ਬਿਹਾਰ ਦੇ ਮਹਾਂ ਗਠਜੋੜ ਦੇ ਦਲਾਂ ਨੇ ਵੱਡੇ ਪੈਮਾਨੇ 'ਤੇ ਬੰਦ ਨੂੰ ਸਪੋਰਟ ਕਰਨ ਦੀ ਤਿਆਰੀ ਕਰ ਲਈ ਹੈ।

ਨੋਟ : ਭਾਰਤ ਬੰਦ ਦੇ ਪੰਜਾਬ ਦੇ ਨਾਲ ਬਾਕੀ ਸੂਬਿਆਂ 'ਤੇ ਅਸਰ ਬਾਰੇ ਕੁਮੈਂਟ ਬਾਕਸ 'ਚ ਦਿਓ ਰਾਏ


Babita

Content Editor

Related News