ਭਾਖੜਾ ਨਹਿਰ ’ਚ ਰੁੜ੍ਹਿਆ ਵਿਦਿਆਰਥੀ

05/23/2023 2:00:51 PM

ਖਮਾਣੋਂ (ਜਟਾਣਾ) : ਭਾਖੜਾ ਨਹਿਰ 'ਚ ਨਹਾਉਣ ਲਈ ਆਏ ਕੁੱਝ ਦਿਨ ਪਹਿਲਾਂ ਸੀ. ਯੂ. ਦੇ ਇਕ ਵਿਦਿਆਰਥੀ ਦੀ ਡੁੱਬ ਜਾਣ ਕਾਰਨ ਮੌਤ ਹੋ ਗਈ ਸੀ, ਜਿਸ ਦੀ ਲਾਸ਼ ਵੀ ਹਾਲੇ ਤੱਕ ਨਹੀਂ ਲੱਭ ਸਕੀ ਕਿ ਪਿੰਡ ਪੰਜਕੋਹਾ ਵਿਖੇ ਲੰਘ ਰਹੀ ਭਾਖੜਾ ਨਹਿਰ ’ਚ ਇਕ ਹੋਰ ਵਿਦਿਆਰਥੀ ਦੇ ਡੁੱਬਣ ਦੀ ਜਾਣਕਾਰੀ ਪ੍ਰਾਪਤ ਹੋਈ।

ਜਾਣਕਾਰੀ ਅਨੁਸਾਰ ਘੜੂੰਆਂ ਵਿਖੇ ਸਥਿਤ ਸਰਸਰਵਤੀ ਕਾਲਜ ਦੇ ਵਿਦਿਆਰਥੀ ਪਿੰਡ ਪੰਜਕੋਹਾ ਨੇੜੇ ਭਾਖੜਾ ਨਹਿਰ ਦੇ ਪੁੱਲ ’ਤੇ ਨਹਿਰ 'ਚ ਨਹਾਉਣ ਆਏ ਸਨ। ਇਸ ਦੌਰਾਨ ਹਿਮਾਚਲ ਪ੍ਰਦੇਸ਼ ਦੇ ਜ਼ਿਲ੍ਹਾ ਚੰਬਾ ਦਾ ਰਹਿਣ ਵਾਲਾ 19 ਸਾਲਾ ਵਿਦਿਆਰਥੀ ਵਿਸ਼ਾਲ ਠਾਕੁਰ ਪੁੱਤਰ ਰਵਿੰਦਰ ਠਾਕੁਰ ਨਹਿਰ ਦੇ ਪਾਣੀ ਦੇ ਤੇਜ਼ ਵਹਾਅ ’ਚ ਰੁੜ ਗਿਆ। ਇਸ ਸਬੰਧੀ ਚੌਂਕੀ ਇੰਚਾਰਜ ਸੰਘੋਲ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਪੁਲਸ ਵੱਲੋਂ ਡੁੱਬਣ ਵਾਲੇ ਵਿਦਿਆਰਥੀ ਦੀ ਭਾਲ ਕੀਤੀ ਜਾ ਰਹੀ ਹੈ।
 


Babita

Content Editor

Related News