ਪੇਪਰ ਦੇਣ ਤੋਂ ਬਾਅਦ ਭਾਖੜਾ ਨਹਿਰ ’ਤੇ ਨਹਾਉਣ ਗਏ ਦੋ ਵਿਦਿਆਰਥੀਆਂ ਦੀ ਮੌਤ, ਰੋ-ਰੋ ਬੇਹਾਲ ਹੋਏ ਮਾਪੇ

05/10/2022 8:59:21 PM

ਪਟਿਆਲਾ (ਇੰਦਰਜੀਤ ਬਖਸ਼ੀ, ਕਵਲਜੀਤ) : ਪਟਿਆਲਾ ਦੀ ਗੰਡਾ ਖੇੜੀ ਭਾਖੜਾ ਨਹਿਰ ਵਿਚ ਦੋ ਵਿਦਿਆਰਥੀਆਂ ਦੇ ਡੁੱਬ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਤੋਂ ਬਾਅਦ ਗੋਤਖੋਰਾਂ ਦੀ ਟੀਮ ਵਲੋਂ ਦੋਵਾਂ ਦੀਆਂ ਲਾਸ਼ਾਂ ਨੂੰ ਬਰਾਮਦ ਕਰ ਲਿਆ ਗਿਆ ਹੈ। ਜਾਣਕਾਰੀ ਅਨੁਸਾਰ ਇਹ ਦੋਵੇਂ ਵਿਦਿਆਰਥੀ ਬਨੂੜ ਦੇ ਰਹਿਣ ਵਾਲੇ ਸਨ, ਜੋ ਕਿ ਪੇਪਰ ਦੇਣ ਤੋਂ ਬਾਅਦ ਭਾਖੜਾ ਨਹਿਰ ਵਿਚ ਨਹਾਉਣ ਚਲੇ ਗਏ ਅਤੇ ਨਹਾਉਂਦੇ ਸਮੇਂ ਇਹ ਦੋਵੇਂ ਪਾਣੀ ਦੇ ਤੇਜ਼ ਵਹਾਅ ਵਿਚ ਡੁੱਬ ਗਏ ਜਿਸ ਕਰਕੇ ਦੋਵਾਂ ਦੀ ਮੌਤ ਹੋ ਗਈ।

ਇਹ ਵੀ ਪੜ੍ਹੋ : ਜੀਜਾ-ਸਾਲੀ ’ਚ ਬਣ ਗਏ ਨਾਜਾਇਜ਼ ਸਬੰਧ, ਜਦੋਂ ਪਤਾ ਲੱਗਾ ਤਾਂ ਦੋਵਾਂ ਨੇ ਮਿਲ ਕੇ ਜੋ ਕੀਤਾ ਨਹੀਂ ਹੋਵੇਗਾ ਯਕੀਨ

ਮਿਲੀ ਜਾਣਕਾਰੀ ਮੁਤਾਬਕ ਖਰੜ ਦੇ ਇਕ ਨਿੱਜੀ ਸਕੂਲ ਵਿਚ 10ਵੀਂ ਦੇ ਪੇਪਰ ਦੇਣ ਆਏ ਵਿਦਿਆਰਥੀ ਜਦੋਂ ਘਰ ਨਹੀਂ ਵਾਪਿਸ ਨਹੀਂ ਮੁੜੇ ਤਾਂ ਮਾਪਿਆਂ ਨੇ ਉਨ੍ਹਾਂ ਨੂੰ ਲੱਭਣ ਦੀ ਬਹੁਤ ਕੋਸ਼ਿਸ਼ ਕੀਤੀ। ਇਸ ਦੌਰਾਨ ਭਾਖੜਾ ਨਹਿਰ ਵਿਚੋਂ ਦੋਵੇਂ ਵਿਦਿਆਰਥੀਆਂ ਦੀਆਂ ਮਿਲੀਆਂ ਲਾਸ਼ਾਂ ਮਿਲ ਗਈਆਂ। ਦੋਵੇਂ ਵਿਦਿਆਰਥੀਆਂ ਦੀ ਉਮਰ ਲਗਭਗ 17 ਤੋਂ 19 ਸਾਲ ਦੇ ਕਰੀਬ ਹੈ। ਪਰਿਵਾਰਾਂ ਨੂੰ ਜਦੋਂ ਆਪਣੇ ਬੱਚਿਆਂ ਦੀਆਂ ਮੌਤਾਂ ਦਾ ਪਤਾ ਲੱਗਾ ਤਾਂ ਲਾਸ਼ਾਂ ਦੇਖ ਕੇ ਮਾਪਿਆਂ ਦਾ ਰੋ-ਰੋ ਕੇ ਬੁਰਾ ਹਾਲ ਹੋ ਗਿਆ। ਦੱਸਿਆ ਜਾ ਰਿਹਾ ਕਿ ਵਿਦਿਆਰਥੀ ਪੇਪਰ ਦੇਣ ਤੋਂ ਬਾਅਦ ਆਪਣੇ ਸਾਥੀਆਂ ਨਾਲ ਮੋਟਰਸਾਈਕਲ ’ਤੇ ਨਹਾਉਣ ਗੰਡਾਖੇੜੀ ਭਾਖੜਾ ਨਹਿਰ ਦੇ ਪੁਲ ਉੱਪਰ ਪਹੁੰਚ ਗਏ।

ਇਹ ਵੀ ਪੜ੍ਹੋ : ਵੀਡੀਓ ਬਣਾ ਕੇ ਫਾਹੇ ’ਤੇ ਲਟਕਿਆ ਮੁੰਡਾ, ਬੋਲਿਆ ‘ਮੈਂ ਪਲਕ ਨੂੰ ਪਿਆਰ ਕਰਦਾ ਸੀ, ਜੋ ਕਿਸੇ ਹੋਰ ਨਾਲ ਘੁੰਮ ਰਹੀ’

ਇਸ ਦੌਰਾਨ ਜਦੋਂ ਇਕ ਵਿਦਿਆਰਥੀ ਨਹਾਉਣ ਲੱਗਾ ਤਾਂ ਉਹ ਪਾਣੀ ਦੇ ਤੇਜ਼ ਵਹਾਅ ਵਿਚ ਡੁੱਬਣ ਲੱਗ ਪਿਆ। ਇਸ ਦੌਰਾਨ ਇਕ ਦੋਸਤ ਦੂਜੇ ਨੂੰ ਬਚਾਉਣ ਦੇ ਚੱਕਰ ਵਿਚ ਡੁੱਬ ਗਿਆ ਅਤੇ ਦੋਵਾਂ ਦੀ ਮੌਤ ਹੋ ਗਈ। ਦੱਸ ਦਈਏ ਕਿ ਭਾਖੜਾ ਵਿਚ ਡੁੱਬ ਕੇ ਮੌਤਾਂ ਹੋਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ ਅਤੇ ਜਿਸ ਜਗ੍ਹਾ ਇਹ ਹਾਦਸਾ ਹੋਇਆ ਹੈ, ਉਸ ਤੋਂ ਥੋੜ੍ਹੀ ਦੂਰੀ ’ਤੇ ਗੰਡਾਖੇੜੀ ਪੁਲਸ ਸਟੇਸ਼ਨ ਵੀ ਹੈ। ਇਥੇ ਸਵਾਲ ਇਹ ਪੈਦਾ ਹੁੰਦਾ ਹੈ ਕਿ ਪੁਲਸ ਸਟੇਸ਼ ਨੇੜੇ ਹੋਣ ਦੇ ਬਾਵਜੂਦ ਕੋਈ ਪੁਲਸ ਮੁਲਾਜ਼ਮ ਨਹਿਰ ’ਤੇ ਨਹਾਉਣ ਆਉਂਦੇ ਬੱਚਿਆਂ ਅਤੇ ਨੌਜਵਾਨਾਂ ਨੂੰ ਕਿਉਂ ਨਹੀਂ ਵਰਜਦਾ ਹੈ?

ਇਹ ਵੀ ਪੜ੍ਹੋ : ਮੋਹਾਲੀ ਬਲਾਸਟ ਮਾਮਲੇ ’ਚ ਵੱਡੀ ਖ਼ਬਰ, 12 ਵਿਅਕਤੀਆਂ ਨੂੰ ਲਿਆ ਗਿਆ ਹਿਰਾਸਤ ’ਚ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


Gurminder Singh

Content Editor

Related News