ਭਾਖੜਾ ਨਹਿਰ ਵਿਚ ਰੁੜਦੀ ਮਿਲੀ ਨਵਜਨਮੀ ਬੱਚੀ ਦੀ ਲਾਸ਼

Monday, Aug 30, 2021 - 06:02 PM (IST)

ਭਾਖੜਾ ਨਹਿਰ ਵਿਚ ਰੁੜਦੀ ਮਿਲੀ ਨਵਜਨਮੀ ਬੱਚੀ ਦੀ ਲਾਸ਼

ਸਮਾਣਾ (ਦਰਦ) : ਐਤਵਾਰ ਸ਼ਾਮ ਇਕ ਨਵਜਨਮੀ ਬੱਚੀ ਦੀ ਲਾਸ਼ ਭਾਖੜਾ ਨਹਿਰ ਵਿਚ ਰੁੜਦੀ ਮਿਲਣ ’ਤੇ ਸਨਸਨੀ ਫੈਲ ਗਈ ਜਿਸ ਨੂੰ ਗੋਤਾਖੋਰਾ ਦੇ ਪ੍ਰਧਾਨ ਸ਼ੰਕਰ ਭਾਰਦਵਾਜ ਨੇ ਨਹਿਰ ’ਚੋ ਕੱਢ ਕੇ ਪੁਲਸ ਹਵਾਲੇ ਕੀਤਾ। ਸਿਟੀ ਪੁਲਸ ਨੇ ਅਣਪਛਾਤੇ ਵਿਅਕਤੀ/ਔਰਤ ਖ਼ਿਲਾਫ਼ ਧਾਰਾ 317 ਆਈ.ਪੀ.ਸੀ. ਤਹਿਤ ਮਾਮਲਾ ਦਰਜ ਕਰਕੇ ਬੱਚੀ ਦੀ ਲਾਸ਼ ਨੂੰ ਸ਼ਨਾਖਤ ਲਈ ਸਿਵਲ ਹਸਪਤਾਲ ਦੀ ਮੋਰਚਰੀ ਵਿਚ ਰਖਵਾ ਦਿੱਤਾ ਹੈ।

ਮਾਮਲੇ ਦੇ ਜਾਂਚ ਅਧਿਕਾਰੀ ਸਿਟੀ ਪੁਲਸ ਦੇ ਏ.ਐਸ.ਆਈ. ਸਿੰਦਰ ਸਿੰਘ ਨੇ ਦੱਸਿਆ ਕਿ ਗੋਤਾਖੋਰ ਸ਼ੰਕਰ ਭਾਰਦਵਾਜ ਨਿਵਾਸੀ ਪਟਿਆਲਾ ਵੱਲੋਂ ਦਿੱਤੀ ਗਈ ਸ਼ਿਕਾਇਤ ਅਨੁਸਾਰ ਫਤਿਹਪੁਰ ਵੱਲੋਂ ਇਕ ਬੱਚੀ ਦੀ ਲਾਸ਼ ਰੁੜਦੀ ਜਾਂਦੀ ਵੇਖ ਕੇ ਉਸ ਨੇ ਪੁਲਸ ਨੂੰ ਸੂਚਿਤ ਕੀਤਾ ਅਤੇ ਹੋਰ ਗੋਤਾਖੋਰਾਂ ਦੀ ਮਦਦ ਨਾਲ ਬੱਚੀ ਦੀ ਲਾਸ਼ ਨੂੰ ਭਾਖੜਾ ਨਹਿਰ ਵਿਚੋਂ ਬਾਹਰ ਕੱਢਿਆ। ਡਾਕਟਰਾਂ ਦੇ ਅਨੁਸਾਰ ਨਵਜਨਮੀ ਬੱਚੀ ਦੀ ਮਿਲੀ ਉਕਤ ਲਾਸ਼ ਇਕ ਦਿਨ ਪਹਿਲਾ ਦੀ ਹੈ। ਅਧਿਕਾਰੀ ਅਨੁਸਾਰ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।


author

Gurminder Singh

Content Editor

Related News