ਭਾਈ ਰਣਜੀਤ ਸਿੰਘ ਢੱਡਰੀਆਂਵਾਲਿਆਂ ਨੂੰ ਨਿਹੰਗਾਂ ਨੇ ਦਿੱਤੀ ਧਮਕੀ

Monday, Feb 03, 2020 - 06:46 PM (IST)

ਭਾਈ ਰਣਜੀਤ ਸਿੰਘ ਢੱਡਰੀਆਂਵਾਲਿਆਂ ਨੂੰ ਨਿਹੰਗਾਂ ਨੇ ਦਿੱਤੀ ਧਮਕੀ

ਪਟਿਆਲਾ : ਭਾਈ ਰਣਜੀਤ ਸਿੰਘ ਢੱੱਡਰੀਆਂਵਾਲਿਆਂ ਨੂੰ ਸੋਸ਼ਲ ਮੀਡੀਆ 'ਤੇ ਕੁਝ ਨਿਹੰਗ ਸਿੰਘਾਂ ਵਲੋਂ ਧਮਕੀ ਦਿੱਤੀ ਗਈ ਹੈ। ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਵੀਡੀਓ ਵਿਚ ਨਿਹੰਗ ਸਿੰਘਾਂ ਨੇ ਕਿਹਾ ਹੈ ਕਿ ਰਣਜੀਤ ਸਿੰਘ ਢੱਡਰੀਆਂਵਾਲੇ ਆਪਣੇ ਦੀਵਾਨਾਂ 'ਚ ਸਿੱਖ ਪੰਥ ਬਾਰੇ ਗਲਤ ਪ੍ਰਚਾਰ ਕਰ ਰਹੇ ਹਨ, ਲਿਹਾਜ਼ਾ ਉਨ੍ਹਾਂ ਦਾ ਸੰਗਰੂਰ ਦੇ ਪਿੰਡ ਗਿੱਦੜਿਆਣੀ 'ਚ ਦੀਵਾਨ ਨਹੀਂ ਲੱਗਣ ਦਿੱਤਾ ਜਾਵੇਗਾ। ਇਥੇ ਹੀ ਬਸ ਨਹੀਂ ਨਿਹੰਗਾਂ ਨੇ ਭਾਈ ਰਣਜੀਤ ਸਿੰਘ ਨੂੰ ਸੋਧਾ ਲਗਾਉਣ ਦੀ ਗੱਲ ਵੀ ਆਖੀ ਹੈ। 

PunjabKesari

ਦੂਜੇ ਪਾਸੇ ਰਣਜੀਤ ਸਿੰਘ ਢੱਡਰੀਆਂਵਾਲਿਆਂ ਨੇ ਇਸ ਧਮਕੀ 'ਤੇ ਤਿੱਖਾ ਜਵਾਬ ਦਿੱਤਾ ਹੈ। ਭਾਈ ਢੱਡਰੀਆਂਵਾਲਿਆਂ ਨੇ ਆਖਿਆ ਹੈ ਕਿ ਉਹ ਅਜਿਹੀਆਂ ਧਮਕੀਆਂ ਤੋਂ ਡਰਨ ਵਾਲੇ ਨਹੀਂ ਹਨ। ਉਨ੍ਹਾਂ ਕਿਹਾ ਕਿ ਉਹ ਪਹਿਲਾਂ ਵੀ ਪ੍ਰਸ਼ਾਸਨ ਦੀ ਬੇਨਤੀ ਤੋਂ ਬਾਅਦ ਅੰਮ੍ਰਿਤਸਰ, ਤਰਨਤਾਰਨ ਅਤੇ ਗੁਰਦਾਸਪੁਰ ਦੇ ਦੀਵਾਨ ਰੱਦ ਕਰ ਚੁੱਕੇ ਹਨ ਅਤੇ ਇਸੇ ਕਾਰਨ ਉਨ੍ਹਾਂ ਮਾਝੇ ਵਿਚ ਜਾਣਾ ਹੀ ਬੰਦ ਕਰ ਦਿੱਤਾ ਹੈ ਪਰ ਹੁਣ ਉਹ ਸੰਗਰੂਰ ਵਾਲਾ ਦੀਵਾਨ ਰੱਦ ਨਹੀਂ ਕਰਨਗੇ। ਇਸ ਲਈ ਪ੍ਰਸ਼ਾਸਨ ਨੂੰ ਇਨ੍ਹਾਂ ਧਮਕੀ ਦੇਣ ਵਾਲਿਆਂ ਖਿਲਾਫ ਸਖਤ ਕਾਰਵਾਈ ਕਰਨੀ ਚਾਹੀਦੀ ਹੈ। ਢੱਡਰੀਆਂਵਾਲਿਆਂ ਨੇ ਆਖਿਆ ਕਿ ਜੇਕਰ ਗਿੱਦੜਿਆਣੀ 'ਚ ਦੀਵਾਨ ਦੌਰਾਨ ਕੋਈ ਘਟਨਾ ਵਾਪਰਦੀ ਹੈ ਤਾਂ ਇਸ ਦੀ ਜ਼ਿੰਮੇਵਾਰੀ ਅਜਨਾਲਾ ਗਰੁੱਪ ਦੀ ਹੋਵੇਗੀ।


author

Gurdeep Singh

Content Editor

Related News