ਢੱਡਰੀਆਂਵਾਲੇ ਵਿਵਾਦ ''ਚ ਪੰਜ ਪਿਆਰਿਆਂ ਦੀ ਐਂਟਰੀ, ਵਿਵਾਦਤ ਮੁੱਦੇ ਛੇੜਨ ਤੋਂ ਵਰਜਿਆ

2/16/2020 12:00:27 PM

ਅੰਮ੍ਰਿਤਸਰ : ਭਾਈ ਰਣਜੀਤ ਸਿੰਘ ਢੱਡਰੀਆਂਵਾਲੇ ਨੂੰ ਸ੍ਰੀ ਅਕਾਲ ਤਖ਼ਤ ਦੇ ਸਾਬਕਾ ਪੰਜ ਪਿਆਰਿਆਂ ਨੇ ਪ੍ਰਚਾਰ ਦੌਰਾਨ ਵਿਵਾਦਤ ਮੁੱਦਿਆਂ ਬਾਰੇ ਗੱਲ ਨਾ ਕਰਨ ਲਈ ਆਖਿਆ ਹੈ। ਪੰਜ ਪਿਆਰਿਆਂ ਵਿਚ ਸ਼ਾਮਲ ਭਾਈ ਮੇਜਰ ਸਿੰਘ, ਭਾਈ ਕੁਲਵੰਤ ਸਿੰਘ, ਭਾਈ ਬਲਵੀਰ ਸਿੰਘ, ਭਾਈ ਜੋਗਿੰਦਰ ਸਿੰਘ ਅਤੇ ਭਾਈ ਕੋਮਲ ਸਿੰਘ ਨੇ ਕਿਹਾ ਹੈ ਕਿ ਅੱਜ ਪੰਥਕ ਹਾਲਾਤ ਬਾਰੇ ਵਿਚਾਰ ਕਰਨ ਲਈ ਮੀਟਿੰਗ ਕੀਤੀ ਗਈ ਹੈ। ਮੀਡੀਆ ਰਿਪੋਰਟਾਂ ਮੁਤਾਬਕ ਉਨ੍ਹਾਂ ਆਖਿਆ ਕਿ ਢੱਡਰੀਆਂਵਾਲੇ ਵੱਲੋਂ ਇਤਿਹਾਸਕ ਅਸਥਾਨਾਂ ਅਤੇ ਧਾਰਮਿਕ ਸ਼ਖ਼ਸੀਅਤਾਂ ਬਾਰੇ ਗ਼ਲਤ ਬਿਆਨਬਾਜ਼ੀ ਕਰਕੇ ਗ਼ਲਤ ਪ੍ਰਚਾਰ ਕੀਤਾ ਜਾ ਰਿਹਾ ਹੈ, ਜਿਸ ਨਾਲ ਸਿੱਖ ਭਾਵਨਾਵਾਂ ਨੂੰ ਠੇਸ ਪੁੱਜ ਰਹੀ ਹੈ। 

ਪੰਜ ਪਿਆਰਿਆਂ ਨੇ ਭਾਈ ਰਣਜੀਤ ਸਿੰਘ ਢੱਡਰੀਆਂਵਾਲੇ ਆਪਣੇ ਪ੍ਰਚਾਰ ਦੌਰਾਨ ਵਿਵਾਦਤ ਮੁੱਦਿਆਂ ਬਾਰੇ ਗੱਲ ਕੋਈ ਵੀ ਗੱਲ ਨਾ ਕਰਨ ਲਈ ਕਿਹਾ ਹੈ। ਇਸ ਦੌਰਾਨ ਉਨ੍ਹਾਂ ਨੇ ਟਕਸਾਲੀਆਂ ਵੱਲੋਂ ਸ੍ਰੀ ਅਕਾਲ ਤਖ਼ਤ 'ਤੇ ਚੁੱਕੀ ਸਹੁੰ ਤੋੜਨ ਦੀ ਵੀ ਨਿੰਦਾ ਕੀਤੀ ਹੈ।


Gurminder Singh

Edited By Gurminder Singh