ਸ਼ਹੀਦ-ਏ-ਆਜ਼ਮ ਭਗਤ ਸਿੰਘ ਨਾਲ ਭਾਜਪਾ ਦੀ ਨਫ਼ਰਤ ਸਾਹਮਣੇ ਆਈ : ਭਗਵੰਤ ਮਾਨ
Wednesday, May 18, 2022 - 08:51 AM (IST)
ਜਲੰਧਰ (ਧਵਨ) : ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਹੈ ਕਿ ਸ਼ਹੀਦ-ਏ-ਆਜ਼ਮ ਭਗਤ ਸਿੰਘ ਨਾਲ ਭਾਜਪਾ ਦੀ ਨਫ਼ਰਤ ਹੁਣ ਜਨਤਾ ਦੇ ਸਾਹਮਣੇ ਆ ਗਈ ਹੈ। ਉਨ੍ਹਾਂ ਟਵੀਟ ਕਰਦੇ ਹੋਏ ਕਿਹਾ ਕਿ ਭਗਤ ਸਿੰਘ ਨੇ ਛੋਟੀ ਉਮਰ ਵਿਚ ਦੇਸ਼ ਲਈ ਜਾਨ ਦੇ ਕੇ ਇਨਕਲਾਬ ਦੀ ਲਾਟ ਨੌਜਵਾਨਾਂ ਵਿਚ ਜਗਾਈ ਸੀ ਅਤੇ ਇਹ ਲਾਟ ਅੱਜ ਵੀ ਜਗ ਰਹੀ ਹੈ। ਉਨ੍ਹਾਂ ਕਰਨਾਟਕ ਸਰਕਾਰ ਵੱਲੋਂ ਸਕੂਲੀ ਕਿਤਾਬਾਂ ’ਚੋਂ ਸ਼ਹੀਦ ਭਗਤ ਸਿੰਘ ਦਾ ਨਾਂ ਹਟਾਉਣ ਦੀ ਨਿੰਦਾ ਕਰਦੇ ਹੋਏ ਕਿਹਾ ਕਿ ਇਸ ਨਾਲ ਭਾਜਪਾ ਦਾ ਕਥਿਤ ਦੇਸ਼-ਪ੍ਰੇਮ ਜਨਤਾ ਦੇ ਸਾਹਮਣੇ ਆ ਗਿਆ ਹੈ।
ਉਨ੍ਹਾਂ ਕਿਹਾ ਕਿ ਦੇਸ਼-ਭਗਤੀ ਦੇ ਇਸ ਜਜ਼ਬੇ ਤੋਂ ਡਰ ਕੇ ਭਾਜਪਾ ਦੀ ਰੂਹ ਕੰਬ ਉੱਠਦੀ ਹੈ। ਭਾਜਪਾ ਦਾ ਕਥਿਤ ਰਾਸ਼ਟਰਵਾਦ ਸਾਹਮਣੇ ਆਉਣ ਨਾਲ ਹੁਣ ਜਨਤਾ ਵਿਚ ਇਸ ਪਾਰਟੀ ਪ੍ਰਤੀ ਭਾਰੀ ਨਾਰਾਜ਼ਗੀ ਵੇਖੀ ਜਾ ਰਹੀ ਹੈ ਅਤੇ ਭਾਜਪਾ ਨੂੰ ਇਸ ਮਾਮਲੇ ’ਚ ਸਪੱਸ਼ਟੀਕਰਨ ਦੇਣ ਦੀ ਲੋੜ ਹੈ।
ਇਹ ਵੀ ਪੜ੍ਹੋ : ਪੰਜਾਬ ਦੇ 3 ਦਰਜਨ ਥਾਣਿਆਂ ਦੀ ਬਿਜਲੀ ਹੋਵੇਗੀ ਗੁੱਲ, ਕੁਨੈਕਸ਼ਨ ਕੱਟਣ ਦੇ ਹੁਕਮ ਹੋਏ ਜਾਰੀ (ਵੀਡੀਓ)
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ