ਬੱਚੇ ਇਕ-ਦੂਜੇ ਦੇ ਸੂਬਿਆਂ ’ਚ ਜਾ ਕੇ ਸਿੱਖਿਆ ਸਬੰਧੀ ਜਾਣਕਾਰੀ ਕਰਨ ਸ਼ੇਅਰ: ਭਗਵੰਤ ਮਾਨ

Monday, Dec 04, 2023 - 10:15 AM (IST)

ਜਲੰਧਰ (ਪਾਂਡੇ)-ਪੰਜਾਬ ਦੀ ਧਰਤੀ ਇੰਨੀ ਉਪਜਾਊ ਹੈ ਕਿ ਇਥੇ ਜੋ ਵੀ ਬੀਜ ਦਿੱਤਾ ਜਾਵੇ, ਸਭ ਉੱਗ ਆਉਂਦਾ ਹੈ ਪਰ ਇਥੇ ਨਫ਼ਰਤ ਦਾ ਬੀਜਿਆ ਬੀਜ ਕਦੇ ਨਹੀਂ ਉੱਗਦਾ। ਹਿਮਾਚਲ ਅਤੇ ਹਰਿਆਣਾ ਸਾਡੇ ਛੋਟੇ ਭਰਾਵਾਂ ਵਾਂਗ ਹਨ। ਬੱਚੇ ਦਿਲ ਲਾ ਕੇ ਪੜ੍ਹਨ ਅਤੇ ਵੱਡੇ ਅਧਿਕਾਰੀ ਬਣ ਕੇ ਮਾਤਾ-ਪਿਤਾ, ਸਕੂਲ ਅਤੇ ਦੇਸ਼ ਦਾ ਨਾਂ ਰੌਸ਼ਨ ਕਰਨ। ਸਮਾਜ ਦੇ ਨਿਰਮਾਣ ’ਚ ਅਧਿਆਪਕ ਦਾ ਅਹਿਮ ਰੋਲ ਹੁੰਦਾ ਹੈ। ਸਾਨੂੰ ਲੋੜਵੰਦਾਂ ਦੀ ਮਦਦ ਕਰਨੀ ਚਾਹੀਦੀ ਅਤੇ ਕਿਸੇ ਦਾ ਹੱਕ ਨਹੀਂ ਮਾਰਨਾ ਚਾਹੀਦਾ। ਉਕਤ ਸ਼ਬਦ ਸ਼੍ਰੀ ਰਾਮ ਨੌਮੀ ਉਤਸਵ ਕਮੇਟੀ ਵੱਲੋਂ ਸ਼੍ਰੀ ਵਿਜੇ ਚੋਪੜਾ ਦੀ ਪ੍ਰਧਾਨਗੀ ’ਚ ਡੀ. ਏ. ਵੀ. ਇੰਜੀਨੀਅਰਿੰਗ ਐਂਡ ਟੈਕਨਾਲੋਜੀ ਇੰਸਟੀਚਿਊਟ ਕਬੀਰ ਨਗਰ ਜਲੰਧਰ ’ਚ ਵੱਖ-ਵੱਖ ਸਕੂਲਾਂ ਦੇ ਲੋੜਵੰਦ ਬੱਚਿਆਂ ਲਈ ਆਯੋਜਿਤ ਵਜ਼ੀਫ਼ਾ ਵੰਡ ਸਮਾਰੋਹ ਦੌਰਾਨ ਮੁੱਖ ਮਹਿਮਾਨ ਵਜੋਂ ਪੁੱਜੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਹੇ। ਇਸ ਮੌਕੇ 1300 ਬੱਚਿਆਂ ਨੂੰ ਵਜ਼ੀਫ਼ਾ ਦਿੱਤਾ ਗਿਆ। ਹਰ ਬੱਚੇ ਨੂੰ 300 ਰੁਪਏ ਦਾ ਚੈੱਕ ਅਤੇ ਨਾਲ ਹੀ ਰੋਜ਼ਾਨਾ ਵਰਤੋਂ ਆਉਣ ਵਾਲੀ ਸਮੱਗਰੀ ਦਾ ਇਕ ਬੈਗ ਦਿੱਤਾ ਗਿਆ।

ਇਸ ਦੌਰਾਨ ਭਗਵੰਤ ਮਾਨ ਨੇ ਕਿਹਾ ਕਿ ਲੋੜਵੰਦ ਬੱਚਿਆਂ ਦੀ ਪੜ੍ਹਾਈ ’ਚ ਮਦਦ ਲਈ ਪਿਛਲੇ 21 ਸਾਲਾਂ ਤੋਂ ਜਾਰੀ ਵਜ਼ੀਫ਼ਾ ਵੰਡ ਸਮਾਰੋਹ ਦੇ ਇਸ ਸਾਲ ਦੇ ਪ੍ਰੋਗਰਾਮ ’ਚ ਮੈਨੂੰ ਸ਼ਾਮਲ ਹੋਣ ਦਾ ਮੌਕਾ ਮਿਲਿਆ ਹੈ। ਉਨ੍ਹਾਂ ਕਿਹਾ ਕਿ ਇਹ ਸਿਰਫ਼ ਵਜ਼ੀਫ਼ਾ ਵੰਡ ਸਮਾਰੋਹ ਹੀ ਨਹੀਂ ਹਨ, ਸਗੋਂ ਇਹ ਬੱਚਿਆਂ ਦੀ ਜ਼ਿੰਦਗੀ ’ਚ ਕੀ-ਕੀ ਜ਼ਰੂਰਤਾਂ ਹਨ, ਕਿਸ ਤਰ੍ਹਾਂ ਹੱਲ ਕਰਨੀਆਂ ਹਨ, ਨੂੰ ਸਿੱਖਣ ਦਾ ਮੌਕਾ ਮਿਲਦਾ ਹੈ। ਉਨ੍ਹਾਂ ਡਿਪਟੀ ਸੀ. ਐੱਮ. ਹਿਮਾਚਲ ਮੁਕੇਸ਼ ਅਗਨੀਹੋਤਰੀ ਵੱਲੋਂ ਦਿੱਤੇ ਗਏ ਸੁਝਾਅ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਦੋਵੇਂ ਸੂਬੇ ਮਿਲ ਕੇ ਅਜਿਹਾ ਪ੍ਰੋਗਰਾਮ ਤੈਅ ਕਰਨ, ਜਿਸ ਨਾਲ ਧਾਰਮਿਕ ਅਤੇ ਐਜੂਕੇਸ਼ਨ ਟਰਿੱਪ ਤਹਿਤ ਲੋਕ ਇਕ-ਦੂਜੇ ਦੇ ਸੂਬੇ ’ਚ ਜਾ ਕੇ ਵੱਖ-ਵੱਖ ਸਥਾਨਾਂ ਅਤੇ ਧਾਰਮਿਕ ਅਸਥਾਨਾਂ ਦੇ ਦਰਸ਼ਨ ਕਰ ਸਕਣ।

ਇਹ ਵੀ ਪੜ੍ਹੋ : ਪੰਜਾਬ ਬੋਰਡ ਦੇ ਵਿਦਿਆਰਥੀਆਂ ਨੂੰ ਨਹੀਂ ਮਿਲ ਰਿਹਾ ਵਿਦੇਸ਼ ਦਾ ਵੀਜ਼ਾ, 50 ਫ਼ੀਸਦੀ ਅਰਜ਼ੀਆਂ ਰੱਦ

ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਸ਼ੁਰੂ ਕੀਤੀ ਗਈ ਹੈ, ਜਿਸ ਤਹਿਤ ਪਹਿਲੇ ਟਰਿੱਪ ’ਚ ਇਕ ਹਜ਼ਾਰ ਲੋਕ ਟ੍ਰੇਨ ’ਚ ਸਵਾਰ ਹੋ ਕੇ ਹਿੰਦੁਸਤਾਨ ਦੇ ਵੱਖ-ਵੱਖ ਧਾਰਮਿਕ ਅਸਥਾਨਾਂ ਦੇ ਦਰਸ਼ਨ ਕਰਨ ਲਈ ਗਏ ਹੋਏ ਹਨ। ਇਹ ਇਕ ਪੁੰਨ ਦਾ ਕੰਮ ਹੈ। ਮੁੱਖ ਮੰਤਰੀ ਨੇ ਕਿਹਾ ਕਿ ਇਸੇ ਤਰ੍ਹਾਂ ਸਰਕਾਰੀ ਸਕੂਲਾਂ ਦੇ ਬੱਚਿਆਂ ਦੇ ਸਰਬਪੱਖੀ ਵਿਕਾਸ ਲਈ ਬੱਚੇ ਇਕ-ਦੂਜੇ ਦੇ ਸੂਬੇ ’ਚ ਜਾਣ ਅਤੇ ਉਥੋਂ ਦੇ ਸੱਭਿਆਚਾਰ ਦੇ ਨਾਲ-ਨਾਲ ਸਿੱਖਿਆ ਨਾਲ ਸਬੰਧਿਤ ਜਾਣਕਾਰੀ ਆਦਾਨ-ਪ੍ਰਦਾਨ ਕਰਨ। ਇਸ ਤਰ੍ਹਾਂ ਪੰਜਾਬ ਅਤੇ ਹਿਮਾਚਲ ਨੂੰ ਆਪਸ ’ਚ ਤਰੱਕੀ ਕਰਨ ਦਾ ਮੌਕਾ ਮਿਲੇਗਾ। ਉਨ੍ਹਾਂ ਕਿਹਾ ਕਿ ਬਹੁਤ ਸਾਰੀਆਂ ਸਮੱਸਿਆਵਾਂ ਸਾਨੂੰ ਬਾਰਡਰ ’ਤੇ ਆਉਂਦੀਆਂ ਹਨ ਕਿਉਂਕਿ ਕਈ ਸਥਾਨਾਂ ’ਤੇ ਹਿਮਾਚਲ ਅਤੇ ਪੰਜਾਬ ਦਾ ਬਾਰਡਰ ਕਾਫ਼ੀ ਦੂਰ ਤੱਕ ਹੈ।

ਇਹ ਵੀ ਪੜ੍ਹੋ : ਕਪੂਰਥਲਾ ਤੋਂ ਵੱਡੀ ਖ਼ਬਰ, ਵਿਆਹ ਸਮਾਗਮ 'ਚ ਸ਼ਾਮਲ ਹੋਣ ਗਏ 'ਆਪ' ਆਗੂ ਦੀ ਮਿਲੀ ਲਾਸ਼

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ। 


shivani attri

Content Editor

Related News