ਮੁੱਖ ਮੰਤਰੀ ਭਗਵੰਤ ਮਾਨ ਦਾ ਇਕ ਹੋਰ ਵੱਡਾ ਐਲਾਨ, ਅਜਿਹਾ ਕਰਨ ਵਾਲਾ ਦੇਸ਼ ਦਾ ਪਹਿਲਾ ਸੂਬਾ ਬਣਿਆ ਪੰਜਾਬ

Friday, May 12, 2023 - 06:11 PM (IST)

ਮੁੱਖ ਮੰਤਰੀ ਭਗਵੰਤ ਮਾਨ ਦਾ ਇਕ ਹੋਰ ਵੱਡਾ ਐਲਾਨ, ਅਜਿਹਾ ਕਰਨ ਵਾਲਾ ਦੇਸ਼ ਦਾ ਪਹਿਲਾ ਸੂਬਾ ਬਣਿਆ ਪੰਜਾਬ

ਚੰਡੀਗੜ੍ਹ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੰਜਾਬ ਦੀ ਇੰਡਸਟਰੀ ਲਈ ਕਲਰਕੋਡਿੰਗ ਅਸ਼ਟਾਮ ਪੇਪਰ ਦਾ ਐਲਾਨ ਕੀਤਾ ਹੈ। ਮੁੱਖ ਮੰਤਰੀ ਨੇ ਇੰਡਸਟਰੀ ਲਈ ਹਰੇ ਰੰਗ ਦੇ ਅਸ਼ਟਾਮ ਪੇਪਰ ਦੀ ਸ਼ੁਰੂਆਤ ਕਰ ਦਿੱਤੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਜਦੋਂ ਕੋਈ ਇੰਡਸਟਰੀਲਿਸਟ ਇੰਡਸਟਰੀ ਦੀ ਰਜਿਸਟਰੀ ਕਰਵਾਏਗਾ ਤਾਂ ਉਸ ਨੂੰ ਹਰੇ ਰੰਗ ਦਾ ਅਸ਼ਟਾਮ ਪੇਪਰ ਮੁਹੱਈਆ ਕਰਵਾਇਆ ਜਾਵੇਗਾ। ਜਿਸ ਨੂੰ ਦੋ ਹਫਤਿਆਂ ਵਿਚ ਕਲੀਅਰੈਂਸ ਦਿੱਤੀ ਜਾਵੇਗੀ। ਇਸ ਨਾਲ ਫੈਕਟਰੀ ਦਾ ਨਿਰਮਾਣ ਜਲਦੀ ਸ਼ੁਰੂ ਕੀਤਾ ਜਾ ਸਕੇਗਾ। ਇਸ ਨਾਲ ਬਹੁਤ ਸਾਰੇ ਇੰਡਸਟਰੀਲਿਸਟਾਂ ਦੀ ਖੱਜਲ-ਖੁਆਰੀ ਘੱਟ ਜਾਵੇਗੀ ਅਤੇ ਵਪਾਰੀਆਂ ਨੂੰ ਦਫਤਰਾਂ ਦੇ ਗੇੜੇ ਨਹੀਂ ਲਾਉਣੇ ਪੈਣਗੇ, ਪਹਿਲਾਂ ਵਪਾਰੀਆਂ ਦਾ ਪੈਸਾ ਲੱਗਾ ਹੁੰਦਾ ਸੀ ਅਤੇ ਵਿਆਜ਼ ਪੈਂਦਾ ਰਹਿੰਦਾ ਸੀ, ਜਿਸ ਨਾਲ ਉਨ੍ਹਾਂ ਦਾ ਕਾਫੀ ਨੁਕਸਾਨ ਹੁੰਦਾ ਸੀ। ਇਸ ਗ੍ਰੀਨ ਅਸ਼ਟਾਮ ਪੇਪਰ ਤੋਂ ਇਲਾਵਾ ਕਿਸੇ ਵੀ ਤਰ੍ਹਾਂ ਦੀ ਐੱਨ. ਓ. ਸੀ. ਲੈਣ ਲਈ ਸਰਕਾਰੀ ਦਫਤਰਾਂ ਦੇ ਗੇੜੇ ਲਾਉਣੇ ਪੈਂਦੇ ਸਨ, ਇਹ ਸਾਰਾ ਕੁਝ ਖ਼ਤਮ ਕਰ ਦਿੱਤਾ ਜਾਵੇਗਾ।

ਇਹ ਵੀ ਪੜ੍ਹੋ : ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 8ਵੀਂ ਅਤੇ 5ਵੀਂ ਜਮਾਤ ਦੀਆਂ ਅਨੁਪੂਰਕ ਪ੍ਰੀਖਿਆਵਾਂ ਦੀ ਡੇਟਸ਼ੀਟ ਜਾਰੀ

ਮੁੱਖ ਮੰਤਰੀ ਨੇ ਕਿਹਾ ਕਿ ਜਦੋਂ ਫੈਕਟਰੀ ਬਣ ਕੇ ਤਿਆਰ ਹੋ ਗਈ ਤਾਂ ਉਦੋਂ ਪਲਿਊਸ਼ਨ ਅਤੇ ਫਾਰੈੱਸਟ ਸਰਟੀਫਿਕੇਟ ਦੀ ਉਸੇ ਅਸ਼ਟਾਮ ਪੇਪਰ ’ਤੇ ਮੋਹਰ ਲੱਗ ਜਾਵੇਗੀ। ਇਸ ਅਸ਼ਟਾਮ ਪੇਪਰ ਦਾ ਮਤਲਬ ਹੈ ਕਿ ਫੈਕਟਰੀ ਮਾਲਕ ਨੇ ਸਾਰੀਆਂ ਐੱਨ. ਓ. ਸੀ. ਕਲੀਅਰ ਕਰ ਲਈਆਂ ਹਨ। ਜੇਕਰ ਸਾਲ-ਦੋ ਸਾਲ ਬਾਅਦ ਕੋਈ ਅਧਿਕਾਰੀ ਫੈਕਟਰੀ ਵਿਚ ਕਿਸੇ ਤਰ੍ਹਾਂ ਦੀ ਚੈਕਿੰਗ ਕਰਨ ਆਉਂਦਾ ਹੈ ਤਾਂ ਉਸ ਨੂੰ ਇਹ ਸਟਾਮ ਪੇਪਰ ਹੀ ਦਿਖਾਇਆ ਜਾਵੇਗਾ। ਉਕਤ ਅਫਸਰ ਇਹ ਅਸ਼ਟਾਮ ਪੇਪਰ ਦੇਖੇਗਾ ਕਿ ਜਿਸ ਕੰਮ ਲਈ ਇਹ ਜ਼ਮੀਨ ਖਰੀਦੀ ਗਈ ਸੀ ਕੀ ਇਹ ਉਸੇ ਲਈ ਇਸਤੇਮਾਲ ਹੋ ਰਹੀ ਹੈ।

ਇਹ ਵੀ ਪੜ੍ਹੋ : ਪੰਜਾਬ ਦੇ ਮੌਸਮ ’ਚ ਹੋਇਆ ਵੱਡਾ ਬਦਲਾਅ, ਪਿਛਲੇ 22 ਸਾਲਾਂ ਦਾ ਰਿਕਾਰਡ ਟੁੱਟਿਆ

ਮੁੱਖ ਮੰਤਰੀ ਨੇ ਕਿਹਾ ਕਿ ਦੇਸ਼ ਵਿਚ ਪੰਜਾਬ ਅਜਿਹਾ ਸੂਬਾ ਹੈ, ਜਿਸ ਵਿਚ ਇਹ ਅਸ਼ਟਾਮ ਪੇਪਰ ਦੀ ਕਲਰਕੋਡਿੰਗ ਕਰਨ ਦਾ ਫੈਸਲਾ ਲਿਆ ਗਿਆ ਹੈ। ਉਮੀਦ ਹੈ ਕਿ ਇਹ ਕਾਮਯਾਬ ਰਹੇਗਾ। ਅਜੇ ਸਿਰਫ ਇਸ ਨੂੰ ਇੰਡਸਟਰੀ ਲਈ ਸ਼ੁਰੂ ਕੀਤਾ ਜਾ ਰਿਹਾ ਹੈ। ਆਉਣ ਵਾਲੇ ਸਮੇਂ ਵਿਚ ਹਾਊਸਿੰਗ ਅਤੇ ਜ਼ਮੀਨਾਂ ਵੇਚਣ ਵਾਲਿਆਂ ਲਈ ਵੀ ਕਲਰਕੋਡਿੰਗ ਲਾਗੂ ਕੀਤੀ ਜਾਵੇਗੀ। ਜਿਸ ਦੇ ਅਸ਼ਟਾਮ ਪੇਪਰ ਦੇ ਰੰਗ ਵੱਖਰੇ ਹੋਣਗੇ। ਮਾਨ ਨੇ ਕਿਹਾ ਕਿ ਜਦੋਂ ਪੰਜਾਬ ਵਿਚ ਇੰਡਸਟਰੀ ਲੱਗੇਗੀ ਤਾਂ ਪੰਜਾਬ ਦੇ ਨੌਜਵਾਨ ਮੁੰਡੇ-ਕੁੜੀਆਂ ਨੂੰ ਰੁਜ਼ਗਾਰ ਮਿਲੇਗਾ। 

ਇਹ ਵੀ ਪੜ੍ਹੋ : ਮਈ ਦੇ ਸ਼ੁਰੂਆਤੀ ਦਿਨਾਂ ’ਚ ਪਏ ਮੀਂਹ ਨੇ ਕਿਸਾਨਾਂ ਨੂੰ ਦਿੱਤੀ ਰਾਹਤ, ਸਾਉਣੀ ਦੀ ਫਸਲ ਨੂੰ ਹੋਵੇਗਾ ਵੱਡਾ ਲਾਭ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।


author

Gurminder Singh

Content Editor

Related News