ਸਿੱਧੂ ਦੇ ''ਆਪ'' ''ਚ ਆਉਣ ਦੀਆਂ ਅਫਵਾਹਾਂ ''ਤੇ ਜਾਣੋ ਕੀ ਬੋਲੇ ਭਗਵੰਤ ਮਾਨ

Saturday, Jun 06, 2020 - 06:04 PM (IST)

ਸਿੱਧੂ ਦੇ ''ਆਪ'' ''ਚ ਆਉਣ ਦੀਆਂ ਅਫਵਾਹਾਂ ''ਤੇ ਜਾਣੋ ਕੀ ਬੋਲੇ ਭਗਵੰਤ ਮਾਨ

ਚੰਡੀਗੜ੍ਹ : ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਨਵਜੋਤ ਸਿੰਘ ਸਿੱਧੂ 'ਤੇ ਬੋਲਦੇ ਹੋਏ ਕਿਹਾ ਹੈ ਕਿ ਸਿੱਧੂ ਸਾਹਿਬ ਦੱਸਣ ਉਨ੍ਹਾਂ ਨੇ ਕਿਹੜੀ ਪਾਰਟੀ 'ਚ ਜਾਣਾ ਹੈ। ਮਾਨ ਨੇ ਕਿਹਾ ਕਿ ਹਰ ਤੀਜੇ ਮਹੀਨੇ ਇਹ ਕਿਹਾ ਜਾਂਦਾ ਹੈ ਕਿ ਸਿੱਧੂ ਸਾਹਿਬ ਪਾਰਟੀ ਬਦਲ ਲੈਣਗੇ। ਉਨ੍ਹਾਂ ਨੇ ਕਿਹਾ ਕਿ ਜੇਕਰ ਸਿੱਧੂ ਕਿਸੇ ਨਾਲ ਗੱਲ ਨਹੀਂ ਕਰਨਾ ਚਾਹੁੰਦਾ ਤਾਂ ਜਿਹੜਾ ਉਨ੍ਹਾਂ ਦਾ ਜਿੱਤੇਗਾ ਪੰਜਾਬ ਪੇਜ਼ ਹੈ, ਉਸ 'ਤੇ ਉਸ 'ਤੇ ਪੋਸਟ ਕਰ ਦੇਣ। ਉਨ੍ਹਾਂ ਨੇ ਕਿਹਾ ਕਿ ਜਦੋਂ ਮਈ 'ਚ ਚੋਣਾਂ ਹੋਈਆਂ ਸਨ 'ਤੇ ਜਦੋਂ ਮੈਂ ਜਿੱਤਿਆ ਸੀ ਤਾਂ ਮੈਨੂੰ 3 ਮਹੀਨੇ ਕਿਸੇ ਨੇ ਇਹ ਨਹੀਂ ਪੁੱਛਿਆ ਸੀ ਕਿ ਤੁਸੀਂ ਚੋਣਾਂ ਕਿਵੇਂ ਜਿੱਤੀਆਂ, ਬਸ ਇਕ ਹੀ ਸਵਾਲ ਪੁੱਛਿਆ ਗਿਆ ਕਿ ਨਵਜੋਤ ਸਿੰਘ ਸਿੱਧੂ ਆਉਣਗੇ ਅਤੇ ਕੀ ਉਹ ਸੀ.ਐੱਮ. ਦਾ ਚਿਹਰਾ ਹੋਣਗੇ।

ਇਹ ਵੀ ਪੜ੍ਹੋ: ਪਾਵਰਕਾਮ ਨੇ ਖਪਤਕਾਰਾਂ ਨੂੰ ਦਿੱਤੀ ਨਵੀਂ ਸਹੂਲਤ, ਹੁਣ ਮਿਸ ਕਾਲ ਨਾਲ ਦਰਜ ਹੋਵੇਗੀ ਸ਼ਿਕਾਇਤ

ਭਗਵੰਤ ਮਾਨ ਨੇ ਕੈਪਟਨ ਅਮਰਿੰਦਰ ਸਿੰਘ 'ਤੇ ਵੀ ਨਿਸ਼ਾਨਾ ਵਿੰਨ੍ਹਦੇ ਹੋਏ ਕਿਹਾ ਕਿ ਕਾਂਗਰਸ ਸਰਕਾਰ ਵਲੋਂ ਵੀ ਮੋਦੀ ਸਰਕਾਰ ਦਾ ਸਾਥ ਦਿੱਤਾ ਜਾ ਰਿਹਾ ਹੈ ਅਤੇ ਕੇਂਦਰ ਦੀ ਸਰਕਾਰ ਸੂਬਿਆਂ ਦੇ ਹੱਕਾਂ 'ਤੇ ਡਾਕਾ ਮਾਰ ਰਹੀ ਹੈ।

ਇਹ ਵੀ ਪੜ੍ਹੋ:  ਨਾਭਾ 'ਚ ਕੱਟਿਆ ਗਿਆ ਸਿੱਧੂ ਮੂਸੇਵਾਲਾ ਦਾ ਚਾਲਾਨ

ਇਹ ਵੀ ਪੜ੍ਹੋ: ਜੇਕਰ ਸਿੱਧੂ ਨੇ ਛੱਡੀ ਕਾਂਗਰਸ ਤਾਂ ਵਿਜੀਲੈਂਸ ਐਕਸ਼ਨ ਤਿਆਰ!


author

Shyna

Content Editor

Related News