ਵਿਧਾਨ ਸਭਾ 'ਚ ਭਗਵੰਤ ਮਾਨ ਨੇ ਬਿਨਾਂ ਨਾਂ ਲਏ ਨਵਜੋਤ ਸਿੱਧੂ 'ਤੇ ਲਈ ਚੁਟਕੀ

Friday, Apr 01, 2022 - 03:09 PM (IST)

ਵਿਧਾਨ ਸਭਾ 'ਚ ਭਗਵੰਤ ਮਾਨ ਨੇ ਬਿਨਾਂ ਨਾਂ ਲਏ ਨਵਜੋਤ ਸਿੱਧੂ 'ਤੇ ਲਈ ਚੁਟਕੀ

ਚੰਡੀਗੜ੍ਹ: ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਦੌਰਾਨ ਬੋਲਦਿਆਂ ਅੱਜ ਮੁੱਖ ਮੰਤਰੀ ਭਗਵੰਤ ਮਾਨ ਨੇ ਬਿਨਾਂ ਨਾਂ ਲਏ ਨਵਜੋਤ ਸਿੱਧੂ 'ਤੇ ਚੁਟਕੀ ਲਈ। ਭਗਵੰਤ ਮਾਨ ਨੇ ਸਦਨ 'ਚ ਬੋਲਦਿਆਂ ਕਿਹਾ ਕਿ ਜਿਹੜੇ ਕਦੀ ਕਹਿੰਦੇ ਸਨ ਕਿ ਸਟੇਜ ਚਲਾਉਣਾ ਤੇ ਸਟੇਟ ਚਲਾਉਣਾ ਵੱਖਰੀ ਗੱਲ ਹੁੰਦੀ ਹੈ ਉਹ ਅੱਜ ਨਾ ਤਾਂ ਸਟੇਜ ਜੋਗੇ ਰਹੇ ਹਨ ਅਤੇ ਨਾ ਹੀ ਸਟੇਟ ਜੋਗੇ। ਉਹ ਪੰਜਾਬ ਦਾ ਨਹੀਂ ਬਲਕਿ ਆਪਣੇ ਨਾਂ ਦਾ ਮਾਡਲ ਚੁੱਕੀ ਫਿਰਦੇ ਸਨ। ਭਗਵੰਤ ਮਾਨ ਨੇ ਕਿਹਾ ਕਿ ਵਿਧਾਇਕ ਪਰਗਟ ਸਿੰਘ ਬੋਲ ਕੇ ਗਏ ਹਨ ਕਿ ਜਿਨ੍ਹਾਂ ਨੇ ਗ਼ਲਤ ਕੰਮ ਕੀਤਾ ਉਨ੍ਹਾਂ ਨੂੰ ਠੋਕੋ ਪਰ ਗੱਲ-ਗੱਲ 'ਤੇ 'ਠੋਕੋ ਤਾਲੀ' ਕਹਿਣ ਵਾਲੇ ਤਾਂ ਸਦਨ ਵਿੱਚ ਆਏ ਹੀ ਨਹੀਂ। ਵਕਤ ਬਹੁਤ ਵੱਡੀ ਚੀਜ਼ ਹੈ ਇਹ ਰਾਜਿਆਂ ਤੋਂ ਭੀਖ ਮੰਗਵਾ ਦਿੰਦਾ ਹੈ ਤੇ ਭਿਖਾਰੀਆਂ ਦੇ ਸਿਰ ਤਾਜ ਸਜਾ ਦਿੰਦਾ ਹੈ। 

ਇਹ ਵੀ ਪੜ੍ਹੋ : ਜੈਤੋ ਟਰੱਕ ਯੂਨੀਅਨ ’ਤੇ ‘ਆਪ’ ਦਾ ਕਬਜ਼ਾ, ਸੁਖਪਾਲ ਖਹਿਰਾ ਨੇ ਦੱਸਿਆ 'ਬੁਰਛਾਗਰਦੀ'

ਦੱਸਣਯੋਗ ਹੈ ਕਿ ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਦੌਰਾਨ ਚੰਡੀਗੜ੍ਹ 'ਚ ਮੁਲਾਜ਼ਮਾਂ 'ਤੇ ਕੇਂਦਰੀ ਨਿਯਮ ਲਾਗੂ ਕਰਨ ਦੇ ਕੇਂਦਰ ਸਰਕਾਰ ਦੇ ਫ਼ੈਸਲੇ ਖ਼ਿਲਾਫ਼ ਪੇਸ਼ ਕੀਤੇ ਗਏ ਮਤੇ ਨੂੰ ਸਰਬ ਸੰਮਤੀ ਨਾਲ ਪਾਸ ਕੀਤਾ ਗਿਆ ਹੈ। ਇਹ ਪ੍ਰਸਤਾਵ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸਦਨ 'ਚ ਪੇਸ਼ ਕੀਤਾ ਗਿਆ ਸੀ, ਜਿਸ ਨੂੰ ਪਾਸ ਕਰ ਦਿੱਤਾ ਗਿਆ। ਇਸ ਤੋਂ ਬਾਅਦ ਸਦਨ ਦੀ ਕਾਰਵਾਈ ਨੂੰ ਅਣਮਿੱਥੇ ਸਮੇਂ ਲਈ ਮੁਲਤਵੀ ਕਰ ਦਿੱਤਾ ਗਿਆ। ਸਦਨ ਅੰਦਰ ਇਸ ਮੁੱਦੇ 'ਤੇ ਬੋਲਦਿਆਂ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਦੇ ਵਿਕਾਸ ਨੂੰ ਰੋਕਣ ਲਈ ਕਈਆਂ ਨੇ ਕੋਸ਼ਿਸ਼ ਕੀਤੀ ਪਰ ਪੰਜਾਬ 'ਚ ਦੁਬਾਰਾ ਉੱਗਣ ਦੀ ਤਾਕਤ ਹੈ।

ਇਹ ਵੀ ਪੜ੍ਹੋ : ਕਾਂਗਰਸ ਸੂਬਾ ਪ੍ਰਧਾਨ ਦੀ ਚੋਣ ਤੋਂ ਪਹਿਲਾਂ ਰਵਨੀਤ ਬਿੱਟੂ ਦਾ ਵੱਡਾ ਬਿਆਨ, ਕਿਹਾ-'ਪੰਜਾਬ 'ਚ ਗਧਿਆਂ ਤੋਂ ਮਰਵਾਏ ਸ਼ੇਰ'

ਨੋਟ: ਭਗਵੰਤ ਮਾਨ ਵੱਲੋਂ ਲਈ ਚੁਟਕੀ ਸਬੰਧੀ ਤੁਸੀਂ ਕੀ ਕਹੋਗੇ? ਕੁਮੈਂਟ ਕਰਕੇ ਦਿਓ ਆਪਣੀ ਰਾਏ


author

Harnek Seechewal

Content Editor

Related News