‘ਮੈਗਾ ਰੋਡ ਸ਼ੋਅ’ ’ਚ ਭਗਵੰਤ ਮਾਨ ਦਾ ਵੱਡਾ ਬਿਆਨ, ਵੱਡੇ-ਵੱਡੇ ਲੀਡਰ ਹਾਰੇ ਨਹੀਂ ਸਗੋਂ ਪੰਜਾਬ ਦੇ ਲੋਕ ਜਿੱਤੇ

Sunday, Mar 13, 2022 - 05:34 PM (IST)

‘ਮੈਗਾ ਰੋਡ ਸ਼ੋਅ’ ’ਚ ਭਗਵੰਤ ਮਾਨ ਦਾ ਵੱਡਾ ਬਿਆਨ, ਵੱਡੇ-ਵੱਡੇ ਲੀਡਰ ਹਾਰੇ ਨਹੀਂ ਸਗੋਂ ਪੰਜਾਬ ਦੇ ਲੋਕ ਜਿੱਤੇ

ਅੰਮ੍ਰਿਤਸਰ  (ਵੈੱਬ ਡੈਸਕ) : ਪੰਜਾਬ ਵਿਧਾਨ ਸਭਾ ਚੋਣਾਂ ’ਚ ਜਿੱਤ ਦੇ ਮਿਲੇ ਵੱਡੇ ਫ਼ਤਵੇ ਤੋਂ ਬਾਅਦ ਆਮ ਆਦਮੀ ਪਾਰਟੀ ਵੱਲੋਂ ਗੁਰੂ ਕੀ ਨਗਰੀ ਅੰਮ੍ਰਿਤਸਰ ਵਿਖੇ ਮੈਗਾ ਰੋਡ ਸ਼ੋਅ ਕੱਢਿਆ ਗਿਆ। ਇਸ ਦੌਰਾਨ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਭਗਵੰਤ ਮਾਨ ਨੇ ਪੰਜਾਬ ਦੇ ਲੋਕਾਂ ਦਾ ਧੰਨਵਾਦ ਕੀਤਾ। ਮਾਨ ਨੇ ਕਿਹਾ ਕਿ ਤੁਸੀਂ ਜੋ ਇਤਿਹਾਸ ਪੰਜਾਬ ’ਚ ਰਚਿਆ ਹੈ, ਉਸ ਲਈ ਤੁਹਾਡਾ ਨਾਂ ਸੁਨਹਿਰੀ ਅੱਖਰਾਂ ’ਚ ਲਿਖਿਆ ਜਾਵੇਗਾ। ਉਨ੍ਹਾਂ ਕਿਹਾ ਕਿ ਤੁਸੀਂ ਆਪਣੇ ਆਪ ਨੂੰ, ਆਪਣੇ ਬੱਚਿਆਂ ਤੇ ਬਜ਼ੁਰਗਾਂ ਨੂੰ ਵੋਟਾਂ ਪਾਈਆਂ ਹਨ। ਆਪਣੇ ਚੁੱਲ੍ਹੇ ਦੀ ਅੱਗ, ਚੰਗੀ ਖੇਤੀ, ਚੰਗੇ ਜੀਵਨ ਪੱਧਰ ਨੂੰ ਵੋਟਾਂ ਪਾਈਆਂ ਹਨ। ਮਾਨ ਨੇ ਕਿਹਾ ਕਿ ਤੁਸੀਂ ਪੰਜ-ਪੰਜ ਸਾਲ ਵਾਰੀਆਂ ਬੰਨ੍ਹ ਕੇ ਲੁੱਟਣ ਵਾਲਿਆਂ ਨੂੰ 50-50 ਹਜ਼ਾਰ ਵੋਟਾਂ ਦੇ ਫਰਕ ਨਾਲ ਹਰਾਇਆ ਹੈ। ਵੱਡੇ-ਵੱਡੇ ਲੀਡਰ ਹਾਰੇ ਨਹੀਂ ਸਗੋਂ ਪੰਜਾਬ ਦੇ ਲੋਕ ਜਿੱਤੇ ਹਨ।

ਇਹ ਵੀ ਪੜ੍ਹੋ : ਜਾਣੋ ਕੌਣ ਹੈ ਪੰਜਾਬ ’ਚ ਸਭ ਤੋਂ ਘੱਟ ਉਮਰ ’ਚ ਵਿਧਾਇਕਾ ਬਣੀ ਨਰਿੰਦਰ ਕੌਰ ਭਰਾਜ

ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਤੁਸੀਂ ਸਾਨੂੰ 92 ਸੀਟਾਂ ਜਿਤਵਾਈਆਂ ਹਨ, ਇਸ ਤਰ੍ਹਾਂ ਇਤਿਹਾਸ ’ਚ ਕਦੇ ਵੀ ਨਹੀਂ ਹੋਇਆ ਸੀ। ਨਤੀਜੇ ਆਉਣ ਤੋਂ ਪਹਿਲਾਂ ਸਿਆਸੀ ਪਾਰਟੀਆਂ ਇਕ-ਦੂਜੇ ਨਾਲ ਮਿਲ ਕੇ ਸਰਕਾਰਾਂ ਬਣਾਉਣ ਦੀ ਚਰਚਾ ਕਰ ਰਹੀਆਂ ਸਨ ਪਰ ਸਾਨੂੰ ਪਤਾ ਸੀ ਕਿ ਲੋਕਾਂ ਨੇ ਸਾਨੂੰ ਬਹੁਮਤ ਦਿੱਤਾ ਹੈ।
ਇਸ ਦੌਰਾਨ ਉਨ੍ਹਾਂ 16 ਮਾਰਚ ਨੂੰ ਪੰਜਾਬੀਆਂ ਨੂੰ ਬਸੰਤੀ ਰੰਗ ਦੀਆਂ ਪੱਗਾਂ ਬੰਨ੍ਹ ਕੇ ਸ਼ਹੀਦਾਂ ਦੇ ਪਿੰਡ ਖਟਕੜ ਕਲਾਂ ’ਚ ਪਹੁੰਚਣ ਦਾ ਸੱਦਾ ਦਿੱਤਾ ਤੇ ਕਿਹਾ ਕਿ ਜਿਹੜੇ ਸਮਾਗਮ ਪਹਿਲਾਂ ਰਾਜ ਭਵਨ ਜਾਂ ਮਹਿਲਾਂ ’ਚ ਹੁੰਦੇ ਸਨ, ਉਹ ਸ਼ਹੀਦਾਂ ਦੇ ਪਿੰਡਾਂ ’ਚ ਹੋਣਗੇ। ਉਨ੍ਹਾਂ ਕਿਹਾ ਕਿ ਉਸ ਦਿਨ ਭਗਤ ਸਿੰਘ ਦੇ ਸੁਫ਼ਨਿਆਂ ਦੀ ਆਜ਼ਾਦੀ ਨੂੰ ਘਰ-ਘਰ ਪਹੁੰਚਾਉਣ ਦੀ ਸਹੁੰ ਚੁੱਕਣੀ ਹੈ। ਮੈਂ ਇਕੱਲਾ ਸਹੁੰ ਨਹੀਂ ਚੁੱਕਾਂਗਾ ਸਗੋਂ ਸਾਰੇ ਮੁੱਖ ਮੰਤਰੀ ਬਣਨਗੇ ਤੇ ਮਿਲ ਕੇ ਸਹੁੰ ਚੁੱਕਾਂਗੇ।

ਇਹ ਵੀ ਪੜ੍ਹੋ : ਆਮ ਆਦਮੀ ਪਾਰਟੀ ਦੇ ਵਿਧਾਇਕਾਂ ਤੋਂ ਹਾਰੇ ਬਾਦਲ ਪਰਿਵਾਰ ਦੇ ਸਾਰੇ ਮੈਂਬਰ

ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਰਾਮਲੀਲਾ ਗਰਾਊਂਡ ’ਚ ਅੰਦੋਲਨ ’ਚੋਂ ਨਿਕਲੀ ਹੈ। ਇਹ ਪਾਰਟੀ ਅਰਵਿੰਦ ਕੇਜਰੀਵਾਲ ਨੇ 20 -20 ਦਿਨ ਭੁੱਖ ਹੜਤਾਲ ਕਰਕੇ ਬਣਾਈ ਹੈ। ਤੁਸੀਂ ਏਕਤਾ ਰੱਖਿਓ ਤੇ ਸਰਕਾਰ ਬਣਦਿਆਂ ਸਾਰ ਹੀ ਪਹਿਲੇ ਦਿਨ ਤੋਂ ਕੰਮ ਸ਼ੁਰੂ ਹੋ ਜਾਣਗੇ। 122 ਆਗੂਆਂ ਦੀ ਸਕਿਓਰਿਟੀ ਘਟਾ ਕੇ 403 ਪੁਲਸ ਮੁਲਾਜ਼ਮ ਥਾਣਿਆਂ ’ਚ ਵਾਪਸ ਭੇਜ ਦਿੱਤੇ ਗਏ ਤੇ 27 ਪੁਲਸ ਦੀਆਂ ਗੱਡੀਆਂ ਥਾਣਿਆਂ ਚਲੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਪੁਲਸ ਤੋਂ ਪੁਲਸ ਦਾ ਕੰਮ ਲਿਆ ਜਾਵੇਗਾ, ਉਸ ਨੂੰ ਤੰਗ-ਪ੍ਰੇਸ਼ਾਨ ਨਹੀਂ ਕੀਤਾ ਜਾਵੇਗਾ। ਪਹਿਲੇ ਦਿਨ ਤੋਂ ਹੀ ਸਰਕਾਰੀ ਦਫ਼ਤਰਾਂ ’ਚ ਸ਼ਹੀਦੇ ਆਜ਼ਮ ਭਗਤ ਸਿੰਘ ਤੇ ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਦੀ ਫੋਟੋ ਲੱਗੇਗੀ। ਇਹ ਆਪਣੀਆਂ ਫੋਟੋਆਂ ਲਾ-ਲਾ ਕੇ ਚਾਅ ਪੂਰਾ ਕਰੀ ਜਾਂਦੇ ਸਨ। 
 


author

Manoj

Content Editor

Related News