ਜੰਤਰ-ਮੰਤਰ ਵਿਖੇ ਧਰਨੇ ''ਤੇ ਡਟੇ ਭਗਵੰਤ ਮਾਨ ਗ੍ਰਿਫ਼ਤਾਰ, ਕਿਸਾਨਾਂ ਦੇ ਹੱਕ ''ਚ ਦਿੱਤਾ ਜ਼ਬਰਦਸਤ ਭਾਸ਼ਣ (ਵੀਡੀਓ)

Monday, Oct 12, 2020 - 06:34 PM (IST)

ਨਵੀਂ ਦਿੱਲੀ/ਚੰਡੀਗੜ੍ਹ : ਕੇਂਦਰ ਸਰਕਾਰ ਦੇ ਕਾਲੇ ਕਾਨੂੰਨਾਂ ਖ਼ਿਲਾਫ਼ ਆਮ ਆਦਮੀ ਪਾਰਟੀ ਪੰਜਾਬ ਦੀ ਲੀਡਰਸ਼ਿਪ ਦਿੱਲੀ 'ਚ ਜੰਤਰ-ਮੰਤਰ ਵਿਖੇ ਕਿਸਾਨਾਂ ਦੇ ਹੱਕ 'ਚ ਡਟੀ ਹੋਈ ਹੈ। ਆਪ ਆਗੂਆਂ ਵੱਲੋਂ ਜ਼ਬਰਦਸਤ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ, ਜਿਸ ਦੌਰਾਨ ਦਿੱਲੀ ਪੁਲਸ ਨੇ ਭਗਵੰਤ ਮਾਨ ਸਮੇਤ ਬਾਕੀ ਪਾਰਟੀ ਆਗੂਆਂ ਨੂੰ ਗ੍ਰਿਫ਼ਤਾਰ ਕਰ ਲਿਆ।

PunjabKesari

ਭਗਵੰਤ ਮਾਨ ਨੇ ਆਪਣੇ ਜ਼ਬਰਦਸਤ ਭਾਸ਼ਣ ਦੌਰਾਨ ਕਿਹਾ ਕਿ ਕਿਸਾਨ ਧਰਨਿਆਂ 'ਚ ਤਸਵੀਰਾਂ ਖਿਚਵਾਉਣ ਲਈ ਨਹੀਂ ਬੈਠੇ, ਇਹ ਉਨ੍ਹਾਂ ਦਾ ਫ਼ਸਲ ਦਾ ਸੀਜ਼ਨ ਹੈ ਅਤੇ ਉਹ ਖੇਤਾਂ 'ਚ ਹੋਣ ਦੀ ਬਜਾਏ ਰੇਲਵੇ ਟਰੈਕ 'ਤੇ ਕਿਉਂ ਬੈਠੇ ਹਨ? ਭਗਵੰਤ ਮਾਨ ਨੇ ਕਿਹਾ ਕਿ ਕਿਸਾਨਾਂ ਨੂੰ ਪਤਾ ਹੈ ਕਿ ਇਹ ਕਾਲੇ ਕਾਨੂੰਨ ਪੂੰਜੀਪਤੀਆਂ ਲਈ ਬਣਾਏ ਗਏ ਹਨ ਅਤੇ ਆਪਣੀਆਂ ਜ਼ਮੀਨਾਂ ਹੁੰਦੇ ਹੋਏ ਵੀ ਇਨ੍ਹਾਂ ਕਾਨੂੰਨਾਂ ਤਹਿਤ ਉਹ ਮਾਲਕ ਨਹੀਂ ਰਹਿਣਗੇ।

ਭਗਵੰਤ ਮਾਨ ਨੇ ਕਿਹਾ ਕਿ ਜੇਕਰ ਪੰਜਾਬ ਦਾ ਕਿਸਾਨ ਮਿੱਟੀ 'ਚੋਂ ਸੋਨਾ ਉਗਾ ਸਕਦਾ ਹੈ ਤਾਂ ਆਪਣੀ ਜ਼ਮੀਨ ਬਚਾਉਣ ਲਈ ਕੁੱਝ ਵੀ ਕਰ ਸਕਦਾ ਹੈ। ਇਸ ਲਈ ਮੋਦੀ ਸਰਕਾਰ ਨੂੰ ਹਰ ਹਾਲ 'ਚ ਕਾਨੂੰਨ ਵਾਪਸ ਲੈਣੇ ਹੀ ਪੈਣਗੇ।
 


author

Babita

Content Editor

Related News