CM ਭਗਵੰਤ ਮਾਨ ਅੱਜ ਲਾਉਣਗੇ ''ਜਨਤਾ ਦਰਬਾਰ'', ਲੋਕਾਂ ਨਾਲ ਖ਼ੁਦ ਹੋਣਗੇ ਰੂ-ਬ-ਰੂ

Monday, May 16, 2022 - 09:40 AM (IST)

CM ਭਗਵੰਤ ਮਾਨ ਅੱਜ ਲਾਉਣਗੇ ''ਜਨਤਾ ਦਰਬਾਰ'', ਲੋਕਾਂ ਨਾਲ ਖ਼ੁਦ ਹੋਣਗੇ ਰੂ-ਬ-ਰੂ

ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸੋਮਵਾਰ ਨੂੰ ਮਤਲਬ ਕਿ ਅੱਜ 11 ਵਜੇ ਪੰਜਾਬ ਭਵਨ ਵਿਖੇ ਲੋਕਾਂ ਦੀਆਂ ਸਮੱਸਿਆਵਾਂ ਸੁਣਨ ਲਈ ਜਨਤਾ ਦਰਬਾਰ ਲਾਉਣਗੇ। ਪੰਜਾਬ 'ਚ ਮਾਨ ਸਰਕਾਰ ਦੇ 2 ਮਹੀਨੇ ਪੂਰੇ ਹੋ ਗਏ ਹਨ, ਜਿਸ ਦੇ ਚੱਲਦਿਆਂ ਭਗਵੰਤ ਮਾਨ ਵੱਲੋਂ ਅੱਜ ਜਨਤਾ ਦਰਬਾਰ ਲਾਇਆ ਜਾਵੇਗਾ। ਇਸ ਦੌਰਾਨ ਲੋਕਾਂ ਦੀਆਂ ਸਮੱਸਿਆਵਾਂ ਦਾ ਮੌਕੇ 'ਤੇ ਹੀ ਹੱਲ ਕੀਤਾ ਜਾਵੇਗਾ।

ਇਹ ਵੀ ਪੜ੍ਹੋ : ਕਪੂਰਥਲਾ ਤੋਂ ਵੱਡੀ ਖ਼ਬਰ : ਕਬੱਡੀ ਮੈਚ ਦੌਰਾਨ ਬੂਟ ਪਿੰਡ 'ਚ ਚੱਲੀਆਂ ਗੋਲੀਆਂ, ਲੋਕਾਂ 'ਚ ਫੈਲੀ ਦਹਿਸ਼ਤ

ਇਸ ਦੌਰਾਨ ਭਗਵੰਤ ਮਾਨ ਨਾਲ ਸਾਰੇ ਵਿਭਾਗਾਂ ਦੇ ਸੀਨੀਅਰ ਅਫ਼ਸਰ ਮੌਜੂਦ ਰਹਿਣਗੇ। ਜਿਸ-ਜਿਸ ਵਿਭਾਗ 'ਚ ਲੋਕਾਂ ਦੀਆਂ ਜੋ ਵੀ ਸਮੱਸਿਆਵਾਂ ਹੋਣਗੀਆਂ, ਉਨ੍ਹਾਂ ਨੂੰ ਮੌਕੇ 'ਤੇ ਹੀ ਹੱਲ ਕੀਤਾ ਜਾਵੇਗਾ। ਦੱਸਣਯੋਗ ਹੈ ਕਿ ਪਿਛਲੀ ਕੈਪਟਨ ਸਰਕਾਰ ਵੇਲੇ ਲੋਕਾਂ ਦੇ ਮਨਾਂ 'ਚ ਇਹ ਰੋਸ ਸੀ ਕਿ ਕੈਪਟਨ ਅਮਰਿੰਦਰ ਸਿੰਘ ਲੋਕਾਂ ਨੂੰ ਨਹੀਂ ਮਿਲਦੇ।

ਇਹ ਵੀ ਪੜ੍ਹੋ : ਲੁਧਿਆਣਾ 'ਚ 45 ਡਿਗਰੀ ਤਾਪਮਾਨ ਨੇ ਝੁਲਸਾ ਛੱਡੇ ਲੋਕ, ਹੀਟਅਪ ਹੋਣ ਕਾਰਨ ਸੜਨ ਲੱਗੇ ਟਰਾਂਸਫਾਰਮਰ

ਇਸ ਦੇ ਚੱਲਦਿਆਂ ਹੀ ਸ਼ਾਇਦ ਭਗਵੰਤ ਮਾਨ ਵੱਲੋਂ ਜਨਤਾ ਦਰਬਾਰ ਲਾਉਣ ਦਾ ਇਹ ਫ਼ੈਸਲਾ ਲਿਆ ਗਿਆ ਹੈ ਤਾਂ ਜੋ ਲੋਕਾਂ ਦੇ ਰੋਸ ਨੂੰ ਸ਼ਾਂਤ ਕੀਤਾ ਜਾ ਸਕੇ। ਇਹ ਵੀ ਦੱਸ ਦੇਈਏ ਕਿ ਬਾਦਲ ਸਰਕਾਰ ਦੇ ਵੇਲੇ ਵੀ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਸੰਗਤ ਦਰਸ਼ਨ ਪ੍ਰੋਗਰਾਮ ਕੀਤੇ ਗਏ ਸਨ, ਜਿਨ੍ਹਾਂ 'ਚ ਉਹ ਖ਼ੁਦ ਬੈਠ ਕੇ ਲੋਕਾਂ ਦੀਆਂ ਸਮੱਸਿਆਵਾਂ ਸੁਣਿਆ ਕਰਦੇ ਹਨ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

Babita

Content Editor

Related News