ਜੱਸੀ ਜਸਰਾਜ ਦੇ ਅਲਟੀਮੇਟਮ ''ਤੇ ਭਗਵੰਤ ਮਾਨ ਦੀ ਬੜ੍ਹਕ
Tuesday, Apr 02, 2019 - 11:21 AM (IST)
ਸੰਗਰੂਰ : ਸੰਗਰੂਰ ਤੋਂ ਪੀ. ਡੀ. ਏ. ਦੇ ਉਮੀਦਵਾਰ ਜੱਸੀ ਜਸਰਾਜ ਦੇ ਅਲਟੀਮੇਟਮ 'ਤੇ ਲੋਕ ਸਭਾ ਮੈਂਬਰ ਭਗਵੰਤ ਮਾਨ ਨੇ ਬੜ੍ਹਕ ਮਾਰਦਿਆਂ ਕਿਹਾ ਹੈ ਕਿ ਉਹ ਕਿਸੇ ਵੀ ਅਲਟੀਮੇਟਮ ਤੋਂ ਨਹੀਂ ਡਰਦੇ ਅਤੇ ਉਨ੍ਹਾਂ ਨੂੰ ਜੱਸੀ ਜਸਰਾਜ ਦੀ ਕੋਈ ਪਰਵਾਹ ਨਹੀਂ ਹੈ। ਉਨ੍ਹਾਂ ਜੱਸੀ ਜਸਰਾਜ ਨੂੰ ਸਲਾਹ ਦਿੱਤੀ ਹੈ ਕਿ ਉਹ ਆਪਣੇ ਹੱਕ ਦੇ ਲਈ ਲੜਨ, ਜਦੋਂ ਕਿ ਮੈਂ ਲੋਕਾਂ ਦੇ ਹੱਕ ਲਈ ਲੜਾਂਗਾ। ਭਗਵੰਤ ਮਾਨ ਨੇ ਕਿਹਾ ਕਿ ਮੈਨੂੰ ਜੱਸੀ ਜਸਰਾਜ ਦੇ ਸਰਟੀਫਿਕੇਟ ਦੀ ਕੋਈ ਲੋੜ ਨਹੀਂ ਹੈ। ਦੱਸ ਦੇਈਏ ਕਿ ਪੀ. ਡੀ. ਏ. ਵਲੋਂ ਸੰਗਰੂਰ ਤੋਂ ਉਮੀਦਵਾਰ ਥਾਪੇ ਜਾਣ ਤੋਂ ਬਾਅਦ ਜੱਸੀ ਜਸਰਾਜ ਨੇ ਭਗਵੰਤ ਮਾਨ ਨੂੰ ਲੰਮੇ ਹੱਥੀਂ ਲੈਂਦਿਆਂ ਕਿਹਾ ਸੀ ਕਿ ਜੇਕਰ ਭਗਵੰਤ ਮਾਨ 48 ਘੰਟਿਆਂ 'ਚ ਪਿਛਲੇ ਸਮੇਂ ਦੌਰਾਨ ਹੋਈਆਂ ਭੁੱਲਾਂ ਦੀ ਮੁਆਫੀ ਮੰਗ ਲੈਂਦੇ ਹਨ ਤਾਂ ਉਹ ਸੰਗਰੂਰ ਦੀ ਸੀਟ ਛੱਡਣ ਨੂੰ ਤਿਆਰ ਹਨ, ਜਿਸ ਦਾ ਜਵਾਬ ਭਗਵੰਤ ਮਾਨ ਨੇ ਜੱਸੀ ਜਸਰਾਜ ਨੂੰ ਦਿੱਤਾ ਹੈ।
ਕਾਂਗਰਸ ਪਾਰਟੀ 'ਚ ਸ਼ਾਮਲ ਹੋਣ ਅਤੇ ਕੌਮੀ ਪ੍ਰਧਾਨ ਰਾਹੁਲ ਗਾਂਧੀ ਨੂੰ ਮਿਲਣ ਦੇ ਸਵਾਲ 'ਤੇ ਭਗਵੰਤ ਮਾਨ ਨੇ ਕਿਹਾ ਕਿ ਵਿਰੋਧੀ ਉਨ੍ਹਾਂ ਨੂੰ ਰਾਹੁਲ ਗਾਂਧੀ ਨਾਲ ਹੋਈ ਕਿਸੇ ਇਕ ਮੁਲਾਕਾਤ ਦਾ ਵੀ ਸੂਬਤ ਦੇ ਦੇਣ ਤਾਂ ਉਹ ਸਿਆਸਤ ਛੱਡ ਦੇਣਗੇ। ਇਸ ਦੇ ਨਾਲ ਹੀ ਭਗਵੰਤ ਮਾਨ ਨੇ ਕਿਹਾ ਕਿ ਦਿੱਲੀ ਲੀਡਰਸ਼ਿਪ ਪੰਜਾਬ ਦੇ ਹੱਕਾਂ ਦੇ ਖਿਲਾਫ ਨਹੀਂ ਹੈ।