ਭਗਵੰਤ ਮਾਨ ਵਲੋਂ ਬਾਦਲਾਂ ਤੇ ਸੈਣੀ ਦਾ ਪਾਸਪੋਰਟ ਜ਼ਬਤ ਕਰਨ ਦੀ ਮੰਗ
Friday, Feb 22, 2019 - 02:42 PM (IST)
ਸੰਗਰੂਰ (ਯਾਦਵਿੰਦਰ, ਕੋਹਲੀ) : ਸੰਗਰੂਰ ਪੁੱਜੇ ਸੰਸਦ ਮੈਂਬਰ ਅਤੇ ਆਪ ਪਾਰਟੀ ਦੇ ਪ੍ਰਧਾਨ ਭਗਵੰਤ ਮਾਨ ਨੇ ਐੱਸ. ਆਈ. ਟੀ. ਤੋਂ ਮੰਗ ਕੀਤੀ ਹੈ ਕਿ ਬੇਅਦਬੀ ਮਾਮਲੇ 'ਚ ਇਹ ਸਾਬਿਤ ਹੋ ਚੁੱਕਾ ਹੈ ਕਿ ਸਾਬਕਾ ਐੱਸ. ਐੱਸ. ਪੀ. ਚਰਨਜੀਤ ਸ਼ਰਮਾ ਵਿਦੇਸ਼ ਭੱਜਣ ਦੀ ਫਿਰਾਕ 'ਚ ਸੀ। ਇਸ ਲਈ ਹੁਣ 'ਸਿੱਟ' ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਅਤੇ ਪੰਜਾਬ ਦੇ ਸਾਬਕਾ ਡੀ. ਜੀ. ਪੀ. ਸੁਮੇਧ ਸਿੰਘ ਸੈਣੀ ਦੇ ਪਾਸਪੋਰਟ ਤਰੁੰਤ ਜ਼ਬਤ ਕਰ ਲੈਣ ਤਾਂਕਿ ਇਹ ਲੋਕ ਵਿਦੇਸ਼ ਨਾ ਭੱਜ ਸਕਣ। ਭਗਵੰਤ ਮਾਨ ਨੇ ਕਿਹਾ ਆਖਰ ਬਹਿਬਲ ਗੋਲੀ ਕਾਂਡ 'ਚ ਗੋਲੀ ਚਲਾਉਣ ਦੇ ਆਦੇਸ਼ ਜਾਰੀ ਕਰਨ ਵਾਲਾ ਜਨਰਲ ਡਾਇਰ ਕੌਣ ਸੀ? ਉਨ੍ਹ੍ਹਾਂ ਕਿਹਾ ਕਿ ਬਾਦਲ ਸਰਕਾਰ ਨੇ ਆਪਣੇ ਸਮੇਂ ਉਕਤ ਮਾਮਲੇ 'ਚ ਜਸਟਿਸ ਜ਼ੋਰਾ ਸਿੰਘ ਦੀ ਰਿਪੋਰਟ ਨੂੰ ਵੀ ਡੇਢ ਸਾਲ ਤੱਕ ਨਜ਼ਰਅੰਦਾਜ ਕਰ ਕੇ ਰੱਖਿਆ ਸੀ।
ਬਿਜਲੀ ਅੰਦੋਲਨ 'ਤੇ ਬੋਲਦਿਆਂ ਭਗਵੰਤ ਮਾਨ ਨੇ ਕਿਹਾ ਕਿ ਆਪ ਵਲੋਂ ਇਹ ਅੰਦੋਲਨ ਸ਼ੁਰੂ ਕੀਤਾ ਗਿਆ ਅਤੇ ਨਾਲ ਹੀ ਇਸ ਦੇ ਨਤੀਜੇ ਵੀ ਸਾਹਮਣੇ ਆ ਰਹੇ ਹਨ। ਬਾਦਲਾਂ ਨੇ ਬਿਜਲੀ ਬਣਾਉਣ ਦੇ ਠੇਕੇ ਨਿਜੀ ਕੰਪਨੀਆਂ ਨੂੰ ਦੇ ਦਿੱਤੇ ਸਨ, ਜਿਸ ਕਾਰਨ ਉਹ ਆਪਣੀ ਮਰਜ਼ੀ ਕਰ ਰਹੇ ਸਨ ਅਤੇ ਬਿਜਲੀ ਮਹਿੰਗੀ ਵੇਚ ਰਹੇ ਸਨ।