ਕੇਜਰੀਵਾਲ ਵਲੋਂ ਮਜੀਠੀਆ ਕੋਲੋਂ ਮੁਆਫੀ ''ਤੇ ਬੋਲੇ ਭਗਵੰਤ ਮਾਨ, ''ਚੈਪਟਰ ਕਲੋਜ਼''

01/30/2019 7:05:49 PM

ਚੰਡੀਗੜ੍ਹ : ਇੱਥੇ ਆਮ ਆਦਮੀ ਪਾਰਟੀ ਦੀ ਕੋਰ ਕਮੇਟੀ ਦੀ ਮੀਟਿੰਗ 'ਚ ਸੰਸਦ ਮੈਂਬਰ ਭਗਵੰਤ ਮਾਨ ਨੇ ਪੰਜਾਬ ਪ੍ਰਧਾਨ ਦਾ ਅਹੁਦਾ ਮੁੜ ਸੰਭਾਲ ਲਿਆ। ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਭਗਵੰਤ ਮਾਨ ਨੇ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਵਲੋਂ ਮਜੀਠੀਆ ਕੋਲੋਂ ਮੁਆਫੀ ਮੰਗਣ 'ਤੇ ਵੀ ਆਪਣਾ ਸਪੱਸ਼ਟੀਕਰਨ ਦਿੱਤਾ। ਭਗਵੰਤ ਮਾਨ ਨੇ ਮੀਡੀਆ ਨੂੰ ਕਿਹਾ ਕਿ ਮਜੀਠੀਆ ਤੋਂ ਮੁਆਫੀ ਵਾਲਾ 'ਚੈਪਟਰ ਕਲੋਜ਼' ਹੋ ਚੁੱਕਾ ਹੈ। ਜਦੋਂ ਪੱਤਰਕਾਰਾਂ ਨੇ ਭਗਵੰਤ ਮਾਨ ਨੂੰ ਪੁੱਛਿਆ ਕਿ ਉਨ੍ਹਾਂ ਦੀ ਇਸ ਬਾਰੇ ਕੇਜਰੀਵਾਲ ਨਾਲ ਕੀ ਗੱਲ ਹੋਈ ਹੈ ਤਾਂ ਭਗਵੰਤ ਮਾਨ ਨੇ ਕਿਹਾ ਕਿ ਅਰਵਿੰਦ ਜੀ ਨੇ ਸਿਰਫ ਮਜੀਠੀਆ ਦਾ ਕੇਸ ਹੀ ਨਹੀਂ, ਸਗੋਂ ਅਜਿਹੇ ਹੀ 34 ਕੇਸ ਵਾਪਸ ਲਏ ਹਨ ਕਿਉਂਕਿ ਇਨ੍ਹਾਂ ਕੇਸਾਂ ਕਾਰਨ ਉਨ੍ਹਾਂ ਦਾ ਸਾਰਾ ਸਮਾਂ ਅਦਾਲਤਾਂ 'ਚ ਹੀ ਨਿਕਲ ਜਾਂਦਾ ਸੀ ਅਤੇ ਉਹ ਦਿੱਲੀ ਵੱਲ ਧਿਆਨ ਨਹੀਂ ਦੇ ਪਾ ਰਹੇ ਸਨ, ਜਿਸ ਕਾਰਨ ਉਨ੍ਹਾਂ ਨੇ ਇਹ ਕੇਸ ਵਾਪਸ ਲੈਣ ਦਾ ਫੈਸਲਾ ਕੀਤਾ।

ਭਗਵੰਤ ਮਾਨ ਨੇ ਕਿਹਾ ਕਿ ਅਰਵਿੰਦ ਜੀ ਨੂੰ ਅਦਾਲਤਾਂ 'ਚ ਘੁਮਾਉਣਾ ਵਿਰੋਧੀ ਧਿਰਾਂ ਦੀ ਸਾਜਿਸ਼ ਸੀ ਤਾਂ ਜੋ ਉਨ੍ਹਾਂ ਦਾ ਸਾਰਾ ਸਮਾਂ ਅਦਾਲਤਾਂ 'ਚ ਨਿਕਲ ਜਾਵੇ ਅਤੇ ਪਾਰਟੀ ਖਿੱਲਰ ਜਾਵੇ। ਉਨ੍ਹਾਂ ਕਿਹਾ ਕਿ ਇਸੇ ਲਈ ਅਰਵਿੰਦ ਕੇਜਰੀਵਾਲ ਨੇ ਇਹ ਸਾਰੇ ਕੇਸ ਵਾਪਸ ਲਏ ਹਨ। ਉਨ੍ਹਾਂ ਨਾਲ ਹੀ ਇਹ ਵੀ ਕਿਹਾ ਕਿ ਕੇਜਰੀਵਾਲ ਵਲੋਂ ਮਜੀਠੀਆ ਦਾ ਕੇਸ ਵਾਪਸ ਲਿਆ ਗਿਆ ਹੈ ਪਰ ਪਾਰਟੀ ਵਲੋਂ ਉਸ ਨੂੰ ਕੋਈ ਕਲੀਨ ਚਿੱਟ ਨਹੀਂ ਦਿੱਤੀ ਗਈ। ਭਗਵੰਤ ਮਾਨ ਨੇ ਕਿਹਾ ਕਿ ਇਹ ਹੁਣ ਪੰਜਾਬ ਸਰਕਾਰ ਦਾ ਫਰਜ਼ ਹੈ ਕਿ ਉਹ ਮਜੀਠੀਆ ਵਰਗੇ ਚਿੱਟੇ ਦੇ ਵਪਾਰੀਆਂ ਨੂੰ ਸਜ਼ਾ ਦੇਵੇ।


Babita

Content Editor

Related News