ਸੁਖਪਾਲ ਖਹਿਰਾ ਦੀ ਭਗਵੰਤ ਮਾਨ ਨੂੰ ''ਲਲਕਾਰ''
Saturday, Jan 19, 2019 - 07:18 PM (IST)

ਲੁਧਿਆਣਾ : ਆਮ ਆਦਮੀ ਪਾਰਟੀ 'ਚੋਂ ਅਸਤੀਫਾ ਦੇ ਕੇ ਵੱਖਰੀ ਪਾਰਟੀ ਬਣਾਉਣ ਵਾਲੇ ਸੁਖਪਾਲ ਖਹਿਰਾ ਨੇ ਸੰਗਰੂਰ ਤੋਂ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਨੂੰ ਅਰਵਿੰਦ ਕੇਜਰੀਵਾਲ ਦੀ ਰੈਲੀ ਵਿਚ ਸਟੇਜ ਤੋਂ ਹੀ ਮਜੀਠੀਆ ਮੁਆਫੀ 'ਤੇ ਲਏ ਗਏ ਆਪਣੇ ਸਟੈਂਡ 'ਤੇ ਕਾਇਮ ਰਹਿਣ ਦਾ ਐਲਾਨ ਕਰਨ ਲਈ ਲਲਕਾਰਿਆ ਹੈ। 'ਜਗ ਬਾਣੀ' ਨਾਲ ਗੱਲਬਾਤ ਦੌਰਾਨ ਖਹਿਰਾ ਨੇ ਕਿਹਾ ਕਿ ਇਕ ਪਾਸੇ ਭਗਵੰਤ ਮਾਨ ਕਹਿੰਦੇ ਹਨ ਕਿ ਉਨ੍ਹਾਂ ਨੇ ਕੇਜਰੀਵਾਲ ਵਲੋਂ ਮਜੀਠੀਆ ਤੋਂ ਮੁਆਫੀ ਮੰਗਣ ਦੇ ਰੋਸ 'ਚ ਪ੍ਰਧਾਨਗੀ ਛੱਡ ਦਿੱਤੀ ਹੈ, ਦੂਜੇ ਪਾਸੇ ਉਹ ਖੁਦ ਕੇਜਰੀਵਾਲ ਨਾਲ ਰੈਲੀ ਵਿਚ ਸਟੇਜ 'ਤੇ ਉਸੇ ਲੀਡਰ ਦੇ ਸੋਹਲੇ ਪੜ੍ਹੇ ਜਾਣਗੇ।
ਖਹਿਰਾ ਨੇ ਕਿਹਾ ਕਿ ਜੇਕਰ ਭਗਵੰਤ ਮਾਨ 'ਚ ਦਮ ਹੈ ਤਾਂ ਉਹ ਐਤਵਾਰ ਨੂੰ ਬਰਨਾਲਾ ਵਿਚ ਹੋਣ ਵਾਲੀ ਅਰਵਿੰਦ ਕੇਜਰੀਵਾਲ ਦੀ ਰੈਲ ਵਿਚ ਇਹ ਐਲਾਨ ਕਰਨ ਕਿ ਉਹ ਕੇਜਰੀਵਾਲ ਵਲੋਂ ਲਏ ਗਏ ਗਲਤ ਸਟੈਂਡ ਖਿਲਾਫ ਅਜੇ ਵੀ ਕਾਇਮ ਹਨ ਅਤੇ ਉਹ ਪੰਜਾਬ ਇਕਾਈ ਦੀ ਪ੍ਰਧਾਨਗੀ ਪੱਕੇ ਤੌਰ 'ਤੇ ਛੱਡ ਰਹੇ ਹਨ।