ਸੁਖਬੀਰ ਦੇ ਕਰਮਾਂ ਦਾ ਨਤੀਜਾ ਭੋਗ ਰਹੇ ਨੇ ਪ੍ਰਕਾਸ਼ ਸਿੰਘ ਬਾਦਲ : ਮਾਨ (ਵੀਡੀਓ)

12/15/2018 12:45:55 PM

ਸੰਗਰੂਰ(ਪ੍ਰਿੰਸ)— ਅਕਾਲੀ ਦਲ ਦੀ ਬੂਟ ਪਾਲਸ਼ ਸੇਵਾ 'ਤੇ ਭਗਵੰਤ ਮਾਨ ਨੇ ਤਿੱਖਾ ਤੰਜ ਕਸਿਆ ਹੈ। ਭਗਵੰਤ ਮਾਨ ਮੁਤਾਬਕ ਇਹ ਸੁਖਬੀਰ ਬਾਦਲ ਦੇ ਕਰਮਾਂ ਦਾ ਹੀ ਫੱਲ ਹੈ ਕਿ ਅੱਜ ਉਨਾਂ ਦੇ ਬਜ਼ੁਰਗ ਬਾਪ ਨੂੰ ਜੁੱਤੇ ਸਾਫ ਕਰਨੇ ਪੈ ਰਹੇ ਹਨ। ਇਸ ਦੌਰਾਨ ਮਾਨ ਨੇ ਮੀਡੀਆ ਨੂੰ ਕਿਹਾ ਕਿ ਤੁਸੀਂ ਅਕਾਲੀਆਂ ਤੋਂ ਦੂਰ ਰਿਹਾ ਕਰੋ ਅਤੇ ਇਨ੍ਹਾਂ ਅੱਗੇ ਮਾਈਕ ਨਾ ਕਰਿਆ ਕਰੋ। ਇਨ੍ਹਾਂ ਦਾ ਕੁੱਝ ਪਤਾ ਨਹੀਂ ਕਿ ਇਹ ਤੁਹਾਨੂੰ ਕਦੋਂ ਪੱਥਰ ਮਾਰਨ ਲੱਗ ਜਾਣ। ਦੱਸਣਯੋਗ ਹੈ ਕਿ ਸੰਸਦ ਮੈਂਬਰ ਭਗਵੰਤ ਮਾਨ ਆਪਣੇ ਹਲਕਾ ਸੰਗਰੂਰ 'ਚ ਸ਼ੁੱਕਰਵਾਰ ਨੂੰ ਲੋਕਾਂ ਦੀਆਂ ਸਮੱਸਿਆਵਾ ਸੁਣਨ ਪਹੁੰਚੇ ਹੋਏ ਸਨ।

ਜ਼ਿਕਰਯੋਗ ਹੈ ਕਿ ਅਕਾਲੀ ਦਲ ਨੇ ਬੀਤੀ ਦਿਨੀਂ ਆਪਣੇ 10 ਸਾਲਾਂ ਦੇ ਕਾਰਜਕਾਲ ਦੌਰਾਨ ਹੋਈਆਂ ਗਲਤੀਆਂ ਲਈ ਤਿੰਨ ਦਿਨਾਂ ਦਾ ਭੁੱਲ ਬਖਸ਼ਾਊ ਪ੍ਰੋਗਰਾਮ ਦਰਬਾਰ ਸਾਹਿਬ ਵਿਚ ਰੱਖਿਆ ਸੀ। ਪ੍ਰੋਗਰਾਮ ਦੌਰਾਨ ਅਕਾਲੀ ਲੀਡਰਸ਼ਿਪ ਨੇ ਬੂਟ ਪਾਲਸ਼ ਕਰਨ, ਰੋਟੀਆਂ ਪਕਾਉਣ ਤੇ ਭਾਂਡੇ ਧੋਣ ਦੀ ਸੇਵਾ ਕੀਤੀ ਸੀ।


cherry

Content Editor

Related News