ਗਠਜੋੜ ''ਤੇ ਬੋਲੇ ਭਗਵੰਤ ਮਾਨ, ਰਾਹੁਲ ਡਰਾਮਾ ਕਰ ਰਹੇ ਹਨ
Saturday, Apr 06, 2019 - 11:16 AM (IST)
ਖੰਨਾ—ਦਿੱਲੀ ਅਤੇ ਹਰਿਆਣਾ 'ਚ ਆਪ ਅਤੇ ਕਾਂਗਰਸ 'ਚ ਗਠਜੋੜ ਦੀ ਚਰਚਾ ਨੂੰ ਪੰਜਾਬ ਪ੍ਰਧਾਨ ਭਗਵੰਤ ਮਾਨ ਨੇ ਸਿਰੇ ਤੋਂ ਨਾਕਾਰ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਰਾਹੁਲ ਗਾਂਧੀ ਸਿਰਫ ਡਰਾਮਾ ਕਰ ਰਹੇ ਹਨ ਇਸ ਤਰ੍ਹਾਂ ਦਾ ਕੁਝ ਨਹੀਂ ਹੈ।
ਪਾਰਟੀ ਆਪਣੇ ਦਮ 'ਤੇ ਚੋਣਾਂ ਲੜੇਗੀ ਅਤੇ ਪੰਜਾਬ 'ਚ ਸਾਰੀਆਂ 13 ਸੀਟਾਂ 'ਤੇ ਉਮੀਦਵਾਰ ਖੜ੍ਹਾ ਕਰੇਗੀ। ਬਾਕੀ ਉਮੀਦਵਾਰਾਂ ਦਾ ਐਲਾਨ ਵੀ ਜਲਦ ਕਰ ਦਿੱਤਾ ਜਾਵੇਗਾ। ਖੰਨਾ ਪਹੁੰਚੇ ਮਾਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜੀਵਨ 'ਚੇ ਆਧਾਰਿਤ ਫਿਲਮ ਦੇ ਰਿਲੀਜ਼ ਹੋਣ 'ਤੇ ਕਿਹਾ ਕਿ ਦੇਸ਼ 'ਚ ਲੋਕਤੰਤਰ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ।
ਢੀਂਡਸਾ ਦੇ ਆਉਣ ਨਾਲ ਫਰਕ ਨਹੀਂ ਪੈਂਦਾ
ਖੰਨਾ ਰੈਲੀ ਦੌਰਾਨ ਮਾਨ ਨੇ ਕਿਹਾ ਕਿ ਸ਼ਿਅਦ ਕੋਲ ਜਥੇਦਾਰਾਂ ਦੀ ਥੋੜ, ਘਰ ਬੈਠ ਗਿਆ ਸਿਆਸਤ ਦਾ ਬਾਬਾ ਬੋਹੜ..। ਉਨ੍ਹਾਂ ਦੇ ਕਹਿਣ ਦਾ ਮਤਲਬ ਸੀ ਕਿ ਸੂਬੇ 'ਚ ਹਾਲਾਤ ਇੰਨੇ ਬਦਤਰ ਹੋ ਚੁੱਕੇ ਹਨ ਕਿ ਸ਼ਿਅਦ ਦੇ ਕੋਲ ਇਲੈਕਸ਼ਨ ਲੜਨ ਲਈ ਉਮੀਦਵਾਰ ਨਹੀਂ ਹੈ। ਇਸ ਲਈ ਸਿਆਸਤ ਦੇ ਬਾਬਾ ਬੋਹੜ ਕਹਿਲਾਉਣ ਵਾਲਾ ਪ੍ਰਕਾਸ਼ ਸਿੰਘ ਬਾਦਲ ਤਾਂ ਘਰ ਹੀ ਬੈਠ ਗਏ ਹਨ। ਵੱਡੇ ਢੀਂਡਸਾ ਵੀ ਪੁੱਤਰ ਨੂੰ ਇਹ ਗੱਲ ਸਮਝਾ ਕੇ ਮੂੰਹ ਕਾਲਾ ਹੋਣ ਤੋਂ ਬਚਾਉਣ ਦੀ ਨਸੀਅਤ ਦੇ ਰਹੇ ਹਨ, ਪਰ ਸੁਖਬੀਰ ਵਲੋਂ ਪਰਮਿੰਦਰ ਢੀਂਡਸਾ ਨੂੰ ਮੈਦਾਨ 'ਚ ਉਤਾਰਨ ਨਾਲ ਉਨ੍ਹਾਂ ਨੂੰ ਕੋਈ ਫਰਕ ਨਹੀਂ। ਉਨ੍ਹਾਂ ਦਾ ਕਹਿਣਾ ਹੈ ਕਿ ਬੇਸ਼ੱਕ ਸੁਖਬੀਰ ਖੁਦ ਆ ਜਾਵੇ।