ਕਾਂਗਰਸੀ ਲੀਡਰ ਹਾੜ੍ਹ ਦੇ ਬੱਦਲਾਂ ਵਾਂਗ ਗਾਇਬ : ਮਾਨ
Friday, Sep 08, 2017 - 06:58 PM (IST)
ਅਮਰਗੜ੍ਹ (ਜੋਸ਼ੀ) : ਆਮ ਆਦਮੀ ਪਾਰਟੀ ਸੰਗਰੂਰ ਤੋ ਮੈਂਬਰ ਪਾਰਲੀਮੈਂਟ ਭਗਵੰਤ ਸਿੰਘ ਮਾਨ ਨੇ ਵਿਸ਼ੇਸ਼ ਤੌਰ 'ਤੇ ਸਬਤਹਿਸੀਲ ਅਮਰਗੜ੍ਹ ਵਿਖੇ 'ਆਪ' ਦੇ ਵਰਕਰਾਂ ਨਾਲ ਮੁਲਾਕਾਤ ਕੀਤੀ। ਇਸ ਮੌਕੇ ਬੋਲਦਿਆਂ ਉਨ੍ਹਾਂ ਕਿਹਾ ਕਿ ਕਾਂਗਰਸੀ ਲੀਡਰਾਂ ਨੇ ਚੋਣਾਂ ਤੋ ਪਹਿਲਾਂ ਲੋਕਾਂ ਨੂੰ ਤਰ੍ਹਾਂ-ਤਰ੍ਹਾਂ ਦੇ ਸਬਜਬਾਗ ਦਿਖਾਏ ਸਨ ਪਰ ਚੋਣਾਂ ਜਿੱਤਣ ਤੋਂ ਬਾਅਦ ਹਾੜ ਦੇ ਬੱਦਲਾਂ ਵਾਂਗ ਗਾਇਬ ਹੋ ਗਏ, ਲੋਕ ਕਾਂਗਰਸ ਨੂੰ ਵੋਟਾਂ ਪਾ ਕੇ ਖੁਦ ਨੂੰ ਲੁੱਟਿਆ-ਲੁੱਟਿਆ ਮਹਿਸੂਸ ਕਰ ਰਹੇ ਹਨ। ਇਸ ਸਮੇਂ ਉਹ ਕਾਰਗਿਲ ਦੀ ਲੜਾਈ 'ਚ ਆਪਣੀ ਲੱਤ ਗੁਆਉਣ ਵਾਲੇ ਗੁਰਮੀਤ ਸਿੰਘ ਫੌਜੀ ਨੂੰ ਵੀ ਮਿਲੇ ਅਤੇ ਉਨ੍ਹਾਂ ਦੀ ਹੌਂਸਲਾ ਅਫਜ਼ਾਈ ਕੀਤੀ।
ਇਸ ਮੌਕੇ 'ਆਪ' ਵਰਕਰ ਰਣਧੀਰ ਸਿੰਘ, ਰਾਕੇਸ ਕੁਮਾਰ ਸਿੰਗਲਾ, ਹਰਵਿੰਦਰ ਸਿੰਘ ਵਿੱਕੀ ਨਾਗਰਾ, ਪ੍ਰਦੀਪ ਚੌਂਦਾ, ਲਖਵੀਰ ਨੰਗਲ, ਰਾਜਿੰਦਰ ਸਿੰਘ ਹੈਪੀ ਅਮਰਗੜ੍ਹ, ਮਨਪ੍ਰੀਤ ਸਿੰਘ ਜੋਧੂ ਰਾਮਪੁਰ ਛੰਨਾ, ਅਮਨਦੀਪ ਸਿੰਘ, ਗੁਰਅੰਮ੍ਰਿਤ ਸਿੰਘ ਰਾਏਪੁਰ, ਕੁਲਵਿੰਦਰ ਬੜਿੰਗ, ਲਛਮਣ ਸਿੰਘ ਅਤੇ ਕੁਲਵਿੰਦਰ ਸਿੰਘ ਕਾਕਾ ਆਦਿ ਨੇ ਮੌਜੂਦ ਸਨ।
