ਹੜਤਾਲੀ ਅਧਿਕਾਰੀਆਂ ਨੂੰ ਘੁਰਕੀ ਦੇਣ ਮਗਰੋਂ ਸੋਸ਼ਲ ਮੀਡੀਆ 'ਤੇ ਛਾਏ ਭਗਵੰਤ ਮਾਨ, ਲੋਕ ਬੋਲੇ ‘ਵੈਲ ਡਨ’ ਸੀ. ਐੱਮ.

Thursday, Jan 12, 2023 - 01:20 PM (IST)

ਲੁਧਿਆਣਾ (ਵਿੱਕੀ) : ਪਿਛਲੇ ਕੁਝ ਦਿਨਾਂ ਤੋਂ ਹੜਤਾਲ ’ਤੇ ਚੱਲ ਰਹੇ ਸੂਬੇ ਭਰ ਦੇ ਪੀ. ਸੀ. ਐੱਸ. ਅਧਿਕਾਰੀਆਂ ਨੂੰ ਵਾਪਸ ਡਿਊਟੀ ’ਤੇ ਬੁਲਾਉਣ ਲਈ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਬੁੱਧਵਾਰ ਸਵੇਰੇ ਦਿੱਤੀ ਗਈ ਘੁਰਕੀ ਦਾ ਅਸਰ ਬੇਸ਼ੱਕ ਦੁਪਹਿਰ ਨੂੰ ਹੜਤਾਲ ਖ਼ਤਮ ਹੋਣ ਦੇ ਰੂਪ ’ਚ ਦੇਖਣ ਨੂੰ ਮਿਲਿਆ ਸੀ । ਮੁੱਖ ਮੰਤਰੀ ਮਾਨ ਦੇ ਇਸ ਕਦਮ ਨੂੰ ਸੋਸ਼ਲ ਮੀਡੀਆ ’ਤੇ ਚੰਗਾ ਫੈਸਲਾ ਦੱਸ ਕੇ ਯੂਜ਼ਰਸ ਨੇ ਮੁੱਖ ਮੰਤਰੀ ਵੱਲੋਂ ਵਰਤੀ ਗਈ ਸਖ਼ਤੀ ਦੀ ਵੀ ਜਮ ਕੇ ਸ਼ਲਾਘਾ ਕੀਤੀ। ਜਿਉਂ ਹੀ ਮਾਨ ਨੇ ਆਪਣੇ ਟਵਿੱਟਰ ਹੈਂਡਲ ਦੇ ਨਾਲ ਹੋਰ ਸੋਸ਼ਲ ਮੀਡੀਆ ਪਲੇਟਫਾਰਮਸ ’ਤੇ ਅਧਿਕਾਰੀਆਂ ਨੂੰ ਜਾਰੀ ਕੀਤੀ ਗਈ ਚਿੱਠੀ ਪੋਸਟ ਕੀਤੀ, ਤਿਵੇਂ ਹੀ ਯੂਜ਼ਰਸ ਦੀਆਾਂ ਪ੍ਰਤੀਕਿਰਿਆਵਾਂ ਵੀ ਮੁੱਖ ਮੰਤਰੀ ਦੇ ਪੱਖ ’ਚ ਆਉਣੀਆਾਂ ਸ਼ੁਰੂ ਹੋ ਗਈਆਾਂ। ਖਾਸ ਗੱਲ ਤਾਂ ਇਹ ਹੈ ਕਿ ਅਕਸਰ ਸਰਕਾਰ ਦੇ ਕਿਸੇ ਵੀ ਫੈਸਲੇ ’ਤੇ ਆਪਣੀ ਵੱਖ-ਵੱਖ ਪ੍ਰਤੀਕਿਰਿਆ ਦੇਣ ਵਾਲੇ ਲੋਕ ਅੱਜ ਸੀ. ਐੱਮ. ਦੇ ਪੱਖ ’ਚ ਖੁੱਲ੍ਹ ਕੇ ਕੁਮੈਂਟ ਲਿਖ ਰਹੇ ਸਨ। ਮੁੱਖ ਮੰਤਰੀ ਵਲੋਂ ਅਧਿਕਾਰੀਆਂ ਨੂੰ ਦਿੱਤੀ ਗਈ ਚਿਤਾਵਨੀ ਨੂੰ ਲੋਕ ‘ਮਾਸਟਰ ਸਟ੍ਰੋਕ’ ਮੰਨ ਰਹੇ ਹਨ। ਟਵਿੱਟਰ ਅਤੇ ਫੇਸਬੁੱਕ ’ਤੇ ਲੋਕਾਂ ਨੇ ਭ੍ਰਿਸ਼ਟ ਅਧਿਕਾਰੀਆਂ ਖਿਲਾਫ ਸਖ਼ਤੀ ਕਰਨ ਅਤੇ ਉਨ੍ਹਾਂ ਦੀ ਨੁਕੇਲ ਕੱਸਣ ਦੀ ਗੱਲ ਵੀ ਕਹੀ। ਫੇਸਬੁੱਕ ਅਤੇ ਟਵਿੱਟਰ ਯੂਜ਼ਰਸ ਨੇ ਮੁੱਖ ਮੰਤਰੀ ਮਾਨ ਦੇ ਫੈਸਲੇ ਦੀ ਸ਼ਲਾਘਾ ਕਰਦਿਆਂ ਭਵਿੱਖ ’ਚ ਵੀ ਇਸ ਤਰ੍ਹਾਂ ਦੇ ਫੈਸਲੇ ਲੈਣ ਅਤੇ ਭ੍ਰਿਸ਼ਟਾਚਾਰੀਆਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਕਰਨ ਦੀ ਗੱਲ ਕਹੀ।

ਇਹ ਵੀ ਪੜ੍ਹੋ : ਦੇਸ਼ ਵਿਚ ਕੌਰਵ ਕੌਣ ਹਨ, ਇਹ ਗੱਲ ਜਨਤਾ ਜਾਣਦੀ ਹੈ : ਤਰੁਣ ਚੁਘ

ਇਕ ਯੂਜ਼ਰਸ ਨੇ ਬਲਜੀਤ ਸਿੰਘ ਨੇ ਲਿਖਿਆ ਭਗਵੰਤ ਮਾਨ ਜੀ ਇਹ ਤੁਹਾਡੇ ਲਈ ਬਹੁਤ ਮਹੱਤਵਪੂਰਨ ਸਮਾਂ ਹੈ ਅਤੇ ਇਮਤਿਹਾਨ ਦੀ ਘੜੀ ਹੈ। ਜੇਕਰ ਇੱਥੇ ਤੁਸੀਂ ਢਿੱਲੇ ਪਏ ਤਾਂ ਆਮ ਆਦਮੀ ਪਾਰਟੀ ਹਾਸ਼ੀਏ ’ਤੇ ਚਲੀ ਜਾਵੇਗੀ। ਜੇਕਰ ਸਿਵਲ ਸਰਵਿਸਿਜ਼ ਰੂਲ ’ਚ ਕੋਈ ਕਾਨੂੰਨ ਤਬਦੀਲੀ ਕਰਨੀ ਹੈ ਤਾਂ ਉਹ ਵੀ ਕਰ ਦਿੱਤੀ ਜਾਣੀ ਚਾਹੀਦੀ ਹੈ ਤਾਂ ਕਿ ਉਨ੍ਹਾਂ ਨੇ ਜੋ ਕਵਚ ਪਾਇਆ ਹੋਇਆ ਹੈ, ਉਨ੍ਹਾਂ ਨੂੰ ਕੋਈ ਹੱਥ ਨਹੀਂ ਲਗਾ ਸਕਦਾ ਅਤੇ ਲੀਡਰ ਇਕ-ਦੂਜੇ ਨੂੰ ਜੇਲਾਂ ਵਿਚ ਬੰਦ ਕਰਦੇ ਰਹਿਣਗੇ ਅਤੇ ਉਹ ਇਸੇ ਤਰ੍ਹਾਂ ਕਰੀ ਜਾਣਗੇ। ਹੋਰ ਪਾਰਟੀ ਵਾਲਿਆਂ ਨੂੰ ਵੀ ਚਾਹੀਦਾ ਹੈ ਕਿ ਜੇਕਰ ਕੋਈ ਚੰਗਾ ਕੰਮ ਕਰਦਾ ਹੈ ਤਾਂ ਉਸ ਦਾ ਸਾਥ ਦੇਣਾ ਚਾਹੀਦਾ ਹੈ।

ਸੋਸ਼ਲ ਮੀਡੀਆ ’ਤੇ ਇਸ ਤਰ੍ਹਾਂ ਹੋਈ ਸੀ. ਐੱਮ. ਮਾਨ ਦੀ ਬੱਲੇ-ਬੱਲੇ
ਰਸ਼ਪਿੰਦਰ ਭੁੱਲਰ ਨਾਂ ਦੇ ਇਕ ਫੇਸਬੁੱਕ ਯੂਜ਼ਰ ਨੇ ਲਿਖਿਆ ਕਿ ਇਸ ਤਰ੍ਹਾਂ ਦਾ ਫੈਸਲਾ ਅੱਜ ਤੱਕ ਕੋਈ ਸਰਕਾਰ ਨਹੀਂ ਲੈ ਸਕੀ ਅਤੇ ਉਹ ਭ੍ਰਿਸ਼ਟਾਚਾਰੀਆਂ ਦੀ ਹਾਂ ਵਿਚ ਹਾਂ ਹੀ ਮਿਲਾਉਂਦੀਆਾਂ ਰਹੀਆਂ। ਜੋ ਅਧਿਕਾਰੀ ਤੰਗ ਹਨ, ਉਨ੍ਹਾਂ ਨੂੰ ਘਰ ਭੇਜਿਆ ਜਾਵੇ ਅਤੇ ਬੇਰੋਜ਼ਗਾਾਰ ਲੜਕੇ ਲੜਕੀਆਂ ਨੂੰ ਮੌਕਾ ਦਿੱਤਾ ਜਾਵੇ।

1. ਧੀਰਜ ਵਰਮਾ ਨੇ ਲਿਖਿਆ ਕਿ ਤੁਹਾਨੂੰ ਸਖ਼ਤੀ ਨਾਲ ਹੀ ਕੰਮ ਕਰਨਾ ਹੋਵੇਗਾ, ਨਹੀਂ ਤਾਂ ਪੰਜਾਬ ਨੂੰ ਸੰਭਾਲਣਾ ਮੁਸ਼ਕਿਲ ਹੈ। ਬਹੁਤ ਵਧੀਆ ਫੈਸਲਾ ਹੈ।

PunjabKesari

2. ਐਡਵੋਕੇਟ ਪ੍ਰਭਜੋਤ ਸਿੰਘ ਰਿਆੜ ਨੇ ਲਿਖਿਆ ਕਿ ਇਸ ਨੂੰ ਕਹਿੰਦੇ ਹਨ ਭ੍ਰਿਸ਼ਟਾਚਾਰ ਨੂੰ ਕਿਸੇ ਵੀ ਕੀਮਤ ’ਤੇ ਸਹਿਣ ਨਾ ਕਰਨਾ। ਅਸੀਂ ਮੁੱਖ ਮੰਤਰੀ ਦਾ ਪੂਰਨ ਸਮਰਥਨ ਕਰਦੇ ਹਾਂ।

3. ਸਤਨਾਮ ਨੇ ਲਿਖਿਆ ਕਿ ਸਰਦਾਰ ਭਗਤ ਸਿੰਘ ਦੇ ਪੰਜਾਬ ਨੂੰ ਇਸ ਤਰ੍ਹਾਂ ਦੇ ਲੋਕਾਂ ਨੇ ਬਹੁਤ ਲੁੱਟਿਆ ਹੈ। ਇਨ੍ਹਾਂ ’ਚੋਂ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਣਾ ਚਾਹੀਦਾ। ਮੁੱਖ ਮੰਤਰੀ ਜੀ, ਪੰਜਾਬ ਤੁਹਾਡੇ ਨਾਲ ਹੈ।

4. ਪਿਆਰਾ ਸਿੰਘ ਨੇ ਲਿਖਿਆ ਕਿ ਇਸ ਤਰ੍ਹਾਂ ਅਧਿਕਾਰੀਆਂ ਖਿਲਾਫ ਅਨੁਸ਼ਾਸਨਿਕ ਕਾਰਵਾਈ ਹੋਣੀ ਚਾਹੀਦੀ ਹੈ ਕਿਉਂਕਿ ਇਹ ਆਪਣੀ ਡਿਊਟੀ ਕਰਨ ’ਚ ਅਸਫਲ ਸਾਬਿਤ ਹੋਏ ਹਨ ਅਤੇ ਉਨ੍ਹਾਂ ਨੇ ਭ੍ਰਿਸ਼ਟਾਚਾਰ ਨੂੰ ਹੁਲਾਰਾ ਦਿੱਤਾ ਹੈ।

5. ਅਮਰੀਕ ਸਿੰਘ ਮਹਿਤਾ ਨੇ ਕੁਮੈਂਟ ’ਚ ਲਿਖਿਆ ਕਿ ਬਹੁਤ ਹਿੰਮਤਵਾਲਾ ਫੈਸਲਾ ਹੈ। ਮਾਨ ਸਾਹਿਬ ਇਸੇ ਤਰ੍ਹਾਂ ਸਖ਼ਤ ਫੈਸਲੇ ਲੈਣਗੇ ਤਾਂ ਸੁਧਾਰ ਲਈ ਆਸ ਦੀ ਕਿਰਨ ਦਿਸੇਗੀ।

PunjabKesari

6. ਸੰਦੀਪ ਸਿੰਘ ਅਨੰਦ ਨੇ ਲਿਖਿਆ ਕਿ ਸਾਰੇ ਪੰਜਾਬੀ ਇਸ ਫੈਸਲੇ ਦਾ ਸਮਰਥਨ ਕਰਦੇ ਹਨ।

7. ਇੰਦਰਜੀਤ ਸਿੰਘ ਨੇ ਕੁਮੈਂਟ ਦੇ ਰੂਪ ’ਚ ਲਿਖਿਆ ਕਿ ਅੱਜ ਉਨ੍ਹਾਂ ਨੇ ਮੁੱਖ ਮੰਤਰੀ ਵਾਲੀ ਅਸਲੀ ਤਾਕਤ ਦਿਖਾਈ ਹੈ।

8. ਵਿਕਾਸ ਗੌਤਮ ਨੇ ਲਿਖਿਆ ਕਿ ਜੋ ਵੀ ਹੜਤਾਲ ’ਤੇ ਜਾਂਦਾ ਹੈ। ਉਸ ਨੂੰ ਡਿਸਮਸ ਕਰ ਦੇਣਾ ਚਾਹੀਦਾ ਹੈ ਕਿਉਂਕਿ ਪੰਜਾਬ ਵਿਚ ਬਹੁਤ ਸਾਰੇ ਬੇਰੋਜ਼ਗਾਰ ਅਤੇ ਮਿਹਨਤੀ ਲੋਕ ਹਨ, ਜੋ ਸਿਰਫ ਇਕ ਮੌਕਾ ਚਾਹੁੰਦੇ ਹਨ।

9. ਪ੍ਰਕਾਸ਼ ਬਰਾੜ ਨੇ ਲਿਖਿਆ ਕਿ ਸਹੀ ਫੈਸਲਾ ਹੈ। ਅੱਜ ਕੋਈ ਤੁਹਾਨੂੰ ਗਲਤ ਨਹੀਂ ਕਹੇਗਾ। ਇਸ ਤਰ੍ਹਾਂ ਦੇ ਫੈਸਲੇ ਲੈਣੇ ਚਾਹੀਦੇ ਹਨ।

ਇਹ ਵੀ ਪੜ੍ਹੋ : 7 ਸਾਲ ਬਾਅਦ ਆਖਿਰ 20 ਸੈਕਟਰਾਂ ’ਚ ਵੰਡਿਆ ਗਿਆ ਜਲੰਧਰ ਸ਼ਹਿਰ, ਜਾਣੋ ਕਿਹੜੇ ਸੈਕਟਰ 'ਚ ਆਉਂਦਾ ਹੈ ਤੁਹਾਡਾ ਘਰ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।


Anuradha

Content Editor

Related News