ਭਗਵੰਤ ਮਾਨ ਵਲੋਂ ਚੋਣ ਜ਼ਾਬਤੇ ਦਾ ਉਲੰਘਣ, ਨੋਟਿਸ ਜਾਰੀ (ਵੀਡੀਓ)
Tuesday, Mar 12, 2019 - 06:54 PM (IST)
ਮੋਗਾ (ਵਿਪਨ)—ਚੋਣ ਕਮਿਸ਼ਨ ਵੱਲੋਂ ਲੋਕ ਸਭਾ ਚੋਣਾਂ ਦੇ ਐਲਾਨ ਹੁੰਦਿਆਂ ਹੀ ਦੇਸ਼ ਅੰਦਰ ਚੋਣ ਜ਼ਾਬਤਾ ਲਾਗੂ ਹੋ ਗਿਆ ਹੈ। ਜਾਣਕਾਰੀ ਮੁਤਾਬਕ ਚੋਣ ਕਮਿਸ਼ਨ ਨੇ ਇਹ ਗੱਲ ਸਾਫ ਕੀਤੀ ਕਿ ਜ਼ਾਬਤਾ ਲੱਗਣ ਬਾਅਦ ਸਾਰੇ ਸਿਆਸੀ ਦਲ ਬਿਨਾਂ ਮਨਜ਼ੂਰੀ ਹੋਰਡਿੰਗ ਤੇ ਬੈਨਰ ਨਹੀਂ ਲਾ ਸਕਣਗੇ ਤੇ ਨਾ ਹੀ ਕੋਈ ਪ੍ਰੋਗਰਾਮ ਕਰ ਸਕਣਗੇ। ਬੀਤੇ ਦਿਨ ਮੋਗਾ ਦੇ 2 ਪਿੰਡ ਵਰ੍ਹੇ ਅਤੇ ਢੁਡੀਕੇ ਪਿੰਡ ਦੀ ਪੰਚਾਇਤ ਘਰ 'ਚ ਸੰਗਰੂਰ ਅਤੇ ਫਰੀਦਕੋਟ ਦੇ ਸਾਂਸਦ ਭਗਵੰਤ ਮਾਨ ਅਤੇ ਪ੍ਰੋਫੈਸਰ ਸਾਧੂ ਸਿੰਘ ਵਲੋਂ ਪ੍ਰੋਗਰਾਮ ਕੀਤਾ ਗਿਆ ਸੀ,ਜਿਸ 'ਚ ਚੋਣ ਜ਼ਾਬਤੇ ਦੀ ਉਲੰਘਣਾ ਕੀਤੀ ਗਈ, ਜਿਸ ਕਾਰਨ ਮੋਗਾ ਦੇ ਡਿਪਟੀ ਕਮਿਸ਼ਨਰ ਸੰਦੀਪ ਹੰਸ ਨੇ ਆਮ ਆਦਮੀ ਪਾਰਟੀ ਨੂੰ ਨੋਟਿਸ ਜਾਰੀ ਕੀਤਾ ਹੈ।