ਭਗਵਾਨ ਮਹਾਰਿਸ਼ੀ ਵਾਲਮੀਕਿ ਜੀ ਦੀ ਜਯੰਤੀ ਮੌਕੇ ਜਲੰਧਰ ''ਚ ਕੱਢੀ ਗਈ ਸ਼ੋਭਾ ਯਾਤਰਾ, CM ਭਗਵੰਤ ਮਾਨ ਨੇ ਕੀਤੀ ਸ਼ਿਰਕਤ

Wednesday, Oct 16, 2024 - 04:50 PM (IST)

ਜਲੰਧਰ (ਵੈੱਬ ਡੈਸਕ)- 17 ਅਕਤੂਬਰ ਨੂੰ ਭਗਵਾਨ ਮਹਾਰਿਸ਼ੀ ਵਾਲਮੀਕਿ ਜੀ ਦਾ ਪ੍ਰਕਾਸ਼ ਉਤਸਵ ਦੇਸ਼ ਭਰ ਵਿਚ ਬੜੀ ਹੀ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਇਸ ਸਬੰਧ ਵਿਚ ਅੱਜ ਜਲੰਧਰ ਸ਼ਹਿਰ ਵਿਚ ਵਿਸ਼ਾਲ ਸ਼ੋਭਾ ਯਾਤਰਾ ਦਾ ਆਯੋਜਨ ਕੀਤਾ ਗਿਆ। ਇਸ ਸ਼ੋਭਾ ਯਾਤਰਾ ਵਿਚ ਮੁੱਖ ਮੰਤਰੀ ਭਗਵੰਤ ਮਾਨ, ਪੰਜਾਬ ਕੇਸਰੀ ਦੇ ਡਾਇਰੈਕਟਰ ਸ਼੍ਰੀ ਅਵਿਨਾਸ਼ ਚੋਪੜਾ ਜੀ ਦੇ ਸਮੇਤ ਕਈ ਸਿਆਸੀ ਆਗੂਆਂ ਨੇ ਸ਼ਿਰਕਤ ਕੀਤੀ। 

PunjabKesari

ਸ਼ੋਭਾ ਯਾਤਰਾ ਵਿਚ ਸ਼ਿਰਕਤ ਕਰਨ ਪਹੁੰਚੇ ਮੁੱਖ ਮੰਤਰੀ ਭਗਵੰਤ ਮਾਨ ਨੇ ਵਾਲਮੀਕਿ ਭਾਈਚਾਰੇ ਦੀਆਂ ਮੰਗਾਂ 'ਤੇ ਸਰਕਾਰ ਵੱਲੋਂ ਧਿਆਨ ਦੇਣ ਦਾ ਭਰੋਸਾ ਦਿੱਤਾ। ਸੰਬੋਧਨ ਦੌਰਾਨ ਭਗਵੰਤ ਮਾਨ ਨੇ ਕਿਹਾ ਕਿ ਮੈਂ ਖ਼ੁਸ਼ਕਿਸਮਤ ਵਾਲਾ ਹਾਂ ਕਿ ਵਾਲਮੀਕਿ ਭਾਈਚਾਰੇ ਵੱਲੋਂ ਮੈਨੂੰ ਸ਼ੋਭਾ ਯਾਤਰਾ ਵਿਚ ਸ਼ਾਮਲ ਹੋਣ ਲਈ ਸੱਦਾ ਦਿੱਤਾ ਗਿਆ। ਭਗਵਾਨ ਮਹਾਰਿਸ਼ੀ ਵਾਲਮੀਕਿ ਜੀ ਨੇ ਹੀ ਰਾਮਾਇਣ ਦੀ ਰਚਨਾ ਕੀਤੀ ਸੀ। ਭਗਵਾਨ ਮਹਾਰਿਸ਼ੀ ਵਾਲਮੀਕਿ ਜੀ ਨੂੰ ਸੰਸਕ੍ਰਿਤੀ ਦੇ ਪਿਤਾਮਾ ਵੀ ਕਿਹਾ ਜਾਂਦਾ ਹੈ। ਇਸ ਦੌਰਾਨ ਉਨ੍ਹਾਂ ਵੱਲੋਂ ਪੰਜਾਬ ਵਿਚ ਭਾਈਚਾਰਕ ਸਾਂਝ ਰੱਖਣ ਦੀ ਅਪੀਲ ਵੀ ਕੀਤੀ ਗਈ। ਇਸ ਦੌਰਾਨ ਉਨ੍ਹਾਂ ਕਿਹਾ ਕਿ ਜਲੰਧਰ ਤੋਂ ਮੈਨੂੰ ਦੁੱਗਣਾ-ਤਿਗੁਣਾ ਪਿਆਰ ਮਿਲਿਆ ਹੈ। ਜਦੋਂ ਮਰਜ਼ੀ ਬੁਲਾ ਲੈਣ, ਅਸੀਂ ਹਮੇਸ਼ਾ ਹਾਜ਼ਰ ਰਹਾਂਗੇ। ਇਸ ਮੌਕੇ ਉਨ੍ਹਾਂ ਵਾਲਮੀਕਿ ਭਾਈਚਾਰੇ ਦੀਆਂ ਮੰਗਾਂ 'ਤੇ ਗੌਰ ਕਰਨ ਦਾ ਭਰੋਸਾ ਵੀ ਜਤਾਇਆ। 

PunjabKesari

ਇਹ ਵੀ ਪੜ੍ਹੋ- ਜਲੰਧਰ 'ਚ ਭਰੇ ਬਾਜ਼ਾਰ 'ਚ ਔਰਤਾਂ ਨੇ ਕਰ 'ਤਾ ਵੱਡਾ ਕਾਂਡ, ਹਰਕਤ ਜਾਣ ਹੋਵੋਗੇ ਹੈਰਾਨ

ਇਥੇ ਦੱਸਣਯੋਗ ਹੈ ਕਿ ਭਗਵਾਨ ਮਹਾਰਿਸ਼ੀ ਵਾਲਮੀਕਿ ਜੀ ਦੇ ਪ੍ਰਕਾਸ਼ ਉਤਸਵ ਨੂੰ ਲੈ ਕੇ ਟਰੈਫਿਕ ਪੁਲਸ ਨੇ ਸ਼ਹਿਰ ਦੇ 22 ਪੁਆਇੰਟਾਂ ਤੋਂ ਰੂਟ ਡਾਇਵਰਟ ਕਰ ਦਿੱਤੇ ਹਨ। ਇਸ ਤੋਂ ਇਲਾਵਾ ਟ੍ਰੈਫਿਕ ਪੁਲਸ ਨੇ ਹੈਲਪਲਾਈਨ ਨੰਬਰ 0181-2227296 ਵੀ ਜਾਰੀ ਕੀਤਾ ਹੈ। ਅਲੀ ਮੁਹੱਲਾ ਤੋਂ ਸ਼ੁਰੂ ਹੋਈ ਵਿਸ਼ਾਲ ਸ਼ੋਭਾ ਯਾਤਰਾ ਭਗਵਾਨ ਵਾਲਮੀਕਿ ਚੌਂਕ, ਲਵ-ਕੁਸ਼ ਚੌਂਕ (ਮਿਲਾਪ ਚੌਂਕ), ​​ਸ਼ਹੀਦ ਭਗਤ ਸਿੰਘ ਚੌਂਕ, ਪੰਜਪੀਰ ਚੌਂਕ, ਖਿੰਗਰਾਂ ਗੇਟ, ਅੱਡਾ ਹੁਸ਼ਿਆਰਪੁਰ ਚੌਂਕ, ਅੱਡਾ ਟਾਂਡਾ, ਮਾਈ ਹੀਰਾਂ ਗੇਟ, ਭਗਵਾਨ ਵਾਲਮੀਕਿ ਗੇਟ, ਬਸਤੀ ਅੱਡਾ, ਪਟੇਲ ਚੌਂਕ, ਸਬਜ਼ੀ ਮੰਡੀ ਤੋਂ ਹੁੰਦਾ ਹੋਇਆ ਭਗਵਾਨ ਵਾਲਮੀਕਿ ਜੀ ਦੇ ਪ੍ਰਾਚੀਨ ਮੰਦਰ ਅਲੀ ਮੁਹੱਲਾ ਵਿਖੇ ਸਮਾਪਤ ਹੋਵੇਗੀ। 

ਸ਼ੋਭਾ ਯਾਤਰਾ ’ਚ ਵੱਡੀ ਗਿਣਤੀ ’ਚ ਸ਼ਰਧਾਲੂਆਂ ਦੇ ਸ਼ਾਮਲ ਹੋਏ ਹਨ। ਜਿਸ ਕਾਰਨ ਕਮਿਸ਼ਨਰੇਟ ਪੁਲਸ ਨੇ ਟਰੈਫਿਕ ਵਿਵਸਥਾ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਨਕੋਦਰ ਚੌਂਕ, ਸਕਾਈਲਾਰਕ ਚੌਂਕ, ਸ਼੍ਰੀ ਰਾਮ ਚੌਕ, ਨਾਮਦੇਵ ਚੌਂਕ, ਸ਼ਾਸਤਰੀ ਮਾਰਕੀਟ ਚੌਂਕ, ਮੋੜ ਪ੍ਰਤਾਪਬਾਗ, ਸ਼ਹੀਦ ਭਗਤ ਸਿੰਘ ਚੌਂਕ, ਅੱਡਾ ਹੁਸ਼ਿਆਰਪੁਰ ਚੌਂਕ, ਅੱਡਾ ਟਾਂਡਾ ਚੌਂਕ, ਟਾਂਡਾ ਰੋਡ ਰੇਲਵੇ ਫਾਟਕ, ਟੀ-ਪੁਆਇੰਟ ਗੋਪਾਲ ਨਗਰ, ਪੁਰਾਣੀ ਸਬਜ਼ੀ ਮੰਡੀ ਚੌਂਕ, ਜੇਲ੍ਹ ਚੌਂਕ, ਪਟੇਲ ਚੌਂਕ, ਬਸਤੀ ਅੱਡਾ ਚੌਂਕ, ਟੀ-ਪੁਆਇੰਟ ਸ਼ਕਤੀ ਨਗਰ, ਫੁੱਟਬਾਲ ਚੌਂਕ ਵੱਲ ਕਰ ਦਿੱਤਾ ਹੈ। ਸ਼ੋਭਾ ਯਾਤਰਾ ਵਾਲੇ ਰੂਟ ’ਤੇ ਸਵੇਰੇ 10 ਵਜੇ ਤੋਂ ਰਾਤ 10 ਵਜੇ ਤੱਕ ਆਮ ਵਾਹਨਾਂ ਦੀ ਆਵਾਜਾਈ ਬੰਦ ਰਹੇਗੀ। ਕਮਿਸ਼ਨਰੇਟ ਪੁਲਸ ਨੂੰ ਬੇਨਤੀ ਕੀਤੀ ਗਈ ਹੈ ਕਿ ਸ਼ੋਭਾ ਯਾਤਰਾ ਵਾਲੇ ਵਾਲੇ ਰੂਟ ’ਤੇ ਕੋਈ ਵੀ ਵਾਹਨ ਨਾ ਲਿਆਂਦਾ ਜਾਵੇ ਤਾਂ ਜੋ ਵਿਵਸਥਾ ਬਣਾਈ ਰੱਖੀ ਜਾ ਸਕੇ।

ਇਹ ਵੀ ਪੜ੍ਹੋ- Mahindra ਦੀ ਗੱਡੀ ਲੈ ਕੇ ਪਛਤਾਇਆ ਪਰਿਵਾਰ, ਚਲਦੀ XUV 'ਚ ਮਚੇ ਅੱਗ ਦੇ ਭਾਂਬੜ, ਸੜ ਕੇ ਹੋਈ ਸੁਆਹ
 

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ


shivani attri

Content Editor

Related News