ਪਾਣੀ ’ਚੋਂ ਗੱਡੀਅਾਂ ਨਾ ਲੰਘਣ ਕਾਰਨ ਪਰਤੇ ਅਲੀਜ਼ਾ ਨੂੰ ਵਧਾਈ ਦੇਣ ਆਏ ਭਗਵੰਤ ਮਾਨ

Friday, Jun 29, 2018 - 08:17 AM (IST)

ਪਾਣੀ ’ਚੋਂ ਗੱਡੀਅਾਂ ਨਾ ਲੰਘਣ ਕਾਰਨ ਪਰਤੇ ਅਲੀਜ਼ਾ ਨੂੰ ਵਧਾਈ ਦੇਣ ਆਏ ਭਗਵੰਤ ਮਾਨ

ਲਹਿਰਾਗਾਗਾ (ਜਿੰਦਲ, ਗਰਗ) – ਸ਼ਹਿਰ ’ਚ ਪਏ  ਮੀਂਹ ਨਾਲ ਹੋਇਆ ਹਾਲ ਦੇਖ ਕੇ ਹਲਕਾ ਸੰੰਗਰੂਰ ਤੋਂ ਐੱਮ. ਪੀ. ਭਗਵੰਤ ਮਾਨ  ਹੈਰਾਨ ਰਹਿ ਗਏ। ਉਨ੍ਹਾਂ  ਕਿਹਾ ਕਿ ਉਹ ਪੂਰੇ ਦੇਸ਼ ਵਿਚੋਂ   ਏਮਜ਼ ਦੀ ਪ੍ਰੀਖਿਆ ’ਚੋਂ ਟਾਪ ਕਰਨ ਵਾਲੀ ਅਲੀਜ਼ਾ ਨੂੰ ਵਧਾਈ ਦੇਣ ਲਈ  ਆਏ ਸਨ  ਪਰ  ਸੜਕਾਂ  ਅਤੇ ਅੰਡਰ ਬ੍ਰਿਜ  ਵਿਚ  ਮੀਂਹ  ਦਾ ਪਾਣੀ ਜਮ੍ਹਾ  ਹੋਣ  ਕਾਰਨ ਗੱਡੀਆਂ ਨਾ ਲੰਘਣ ਕਰਕੇ  ਮੈਨੂੰ ਵਧਾਈ  ਦਿੱਤੇ ਬਿਨਾਂ   ਵਾਪਸ ਮੁਡ਼ਨਾ ਪੈ ਰਿਹਾ ਹੈ।   ਉਨ੍ਹਾਂ ਗੱਡੀ ਵਿਚ ਬੈਠ ਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਅਾਂ ਕਿਹਾ ਕਿ  ਇਕ ਮੀਂਹ ਨਾਲ ਹੀ ਸ਼ਹਿਰ ਦਾ ਇਹ ਹਾਲ ਹੋ ਗਿਆ।   ਸਮੇਂ ਦੀਆਂ ਸਰਕਾਰਾਂ ਅਤੇ ਲੋਕਲ ਕਮੇਟੀ  ਨੇ ਸ਼ਹਿਰ ਦਾ ਕੋਈ ਵਿਕਾਸ ਨਹੀਂ ਕੀਤਾ। ਪੰਜਾਬ ਸਰਕਾਰ ਦੀ ਜ਼ਿੰਮੇਵਾਰੀ ਹੈ ਕਿ ਉਹ ਸ਼ਹਿਰ ਦਾ ਵਿਕਾਸ ਕਰਾਵੇ । ਉਨ੍ਹਾਂ ਦੱਸਿਆ ਕਿ  2 ਜੁਲਾਈ ਨੂੰ ‘ਆਪ’ ਦੇ ਸਾਰੇ ਐੱਮ. ਪੀ., ਐੱਮ. ਐੱਲ. ਏ. ਅਤੇ ਹੋਰ ਅਹੁਦੇਦਾਰ ਨਸ਼ਿਆਂ ਨਾਲ ਹੋ ਰਹੀਆਂ  ਮੌਤਾਂ ਦੇ  ਰੋਸ  ’ਚ ਕਾਲੀਆਂ ਪੱਟੀਆਂ ਬੰਨ੍ਹ ਕੇ ਮੁੱਖ ਮੰਤਰੀ  ਕੈਪਟਨ ਅਮਰਿੰਦਰ ਦੀ ਕੋਠੀ ਵੱਲ ਕੂਚ ਕਰਨਗੇ । ਮਾਨ ਨੇ ਸਵਾਲ  ਕੀਤਾ  ਕਿ ਪੰਜਾਬ ਵਿਚ ਸਰਕਾਰ ਬਦਲੀ, ਦੱਸੋ ਹੋਰ ਕੀ ਬਦਲਿਆ।  ਰੇਤ, ਕੇਬਲ  ਟਰਾਂਸਪੋਰਟ ਮਾਫੀਆ, ਕਿਹਡ਼ਾ ਮਾਫੀਆ ਬੰਦ ਹੋਇਆ? ਮਾਨ ਨੇ ਕਿਹਾ ਕਿ ਇਹ ਆਪਸ ’ਚ ਸਭ ਰਲੇ-ਮਿਲੇ ਹਨ।


Related News