ਬੇਟੀ ਸੀਰਤ ਦੇ ਜਨਮ ਦਿਨ 'ਤੇ ਭਾਵੁਕ ਹੋਏ ਭਗਵੰਤ ਮਾਨ (ਵੀਡੀਓ)
Wednesday, May 22, 2019 - 10:28 AM (IST)
ਸੰਗਰੂਰ (ਬਿਊਰੋ) - ਸੰਗਰੂਰ ਹਲਕੇ ਦੇ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਦੀ ਬੇਟੀ ਸੀਰਤ ਦਾ ਬੀਤੇ ਦਿਨ ਜਨਮ ਦਿਨ ਸੀ, ਜਿਸ ਦੌਰਾਨ ਉਨ੍ਹਾਂ ਨੇ ਆਪਣੇ ਫੇਸਬੁੱਕ ਪੇਜ਼ 'ਤੇ ਬੇਟੀ ਸੀਰਤ ਦੀ ਤਸਵੀਰ ਪਾ ਕੇ ਉਸ ਨੂੰ ਜਨਮ ਦਿਨ ਦੀਆਂ ਮੁਬਾਰਕਾਂ ਦਿੱਤੀਆਂ। ਜਾਣਕਾਰੀ ਅਨੁਸਾਰ ਭਗਵੰਤ ਮਾਨ ਨੇ ਬੇਟੀ ਸੀਰਤ ਦੀ ਫੋਟੋ ਹੀ ਨਹੀਂ ਅੱਪਲੋਡ ਕੀਤੀ, ਸਗੋਂ ਇਕ ਵੀਡੀਓ ਮੈਸਜ ਵੀ ਜਾਰੀ ਕੀਤਾ, ਜਿਸ 'ਚ ਉਨ੍ਹਾਂ ਨੇ ਕਈ ਅਣਸੁਣੀਆਂ ਕਹਾਣੀਆਂ ਸੁਣਾਈਆਂ। ਉਨ੍ਹਾਂ ਆਪਣੇ ਵੀਡੀਓ ਮੈਸਜ 'ਚ ਦੱਸਿਆ ਕਿ ਉਨ੍ਹਾਂ ਦੀ ਬੇਟੀ ਸੀਰਤ ਦੀ ਗਿਣਤੀ ਅਮਰੀਕਾ ਦੇ ਹੋਣਹਾਰ ਵਿਦਿਆਰਥੀਆਂ 'ਚੋਂ ਕੀਤੀ ਜਾਂਦੀ ਹੈ ਅਤੇ ਉਸ ਨੂੰ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਤੋਂ ਸਨਮਾਨ ਵੀ ਮਿਲ ਚੁੱਕਿਆ ਹੈ।
ਦੱਸ ਦੇਈਏ ਕਿ ਭਗਵੰਤ ਮਾਨ ਦਾ ਆਪਣੀ ਪਤਨੀ ਨਾਲ ਤਾਲਾਕ ਹੋ ਚੁੱਕਾ ਹੈ ਅਤੇ ਤਾਲਾਕ ਤੋਂ ਬਾਅਦ ਉਨ੍ਹਾਂ ਦੀ ਪਤਨੀ ਆਪਣੇ ਦੋਵੇਂ ਬੱਚਿਆਂ ਨਾਲ ਅਮਰੀਕਾ ਰਹਿੰਦੀ ਹੈ। ਭਗਵੰਤ ਮਾਨ ਨੇ ਆਪਣੇ ਪਰਿਵਾਰ ਦੇ ਬਾਰੇ 'ਜਗਬਾਣੀ' ਦੇ ਪ੍ਰੋਗਰਾਮ 'ਨੇਤਾ ਜੀ ਸਤਿ ਸ੍ਰੀ ਅਕਾਲ' 'ਚ ਸਭ ਕੁਝ ਦੱਸ ਦਿੱਤਾ ਸੀ।