ਮੇਰਾ ਤਾਂ ਘਰ ਵੀ ਪਲੱਸਤਰ ਨੀਂ ਹੋਇਆ ਪਰ ਮੇਰੇ ਲੋਕਾਂ ਨੇ ਚੰਨੀ ਦੀਆਂ ਨੀਹਾਂ ਉਖਾੜ ਦਿੱਤੀਆਂ : ਉੱਗੋਕੇ (ਵੀਡੀਓ)

Friday, Apr 08, 2022 - 11:23 PM (IST)

ਜਲੰਧਰ (ਵੈੱਬ ਡੈਸਕ) : ‘ਜਗ ਬਾਣੀ’ ਦੇ ਬਹੁ-ਚਰਚਿਤ ਪ੍ਰੋਗਰਾਮ ‘ਨੇਤਾ ਜੀ ਸਤਿ ਸ੍ਰੀ ਅਕਾਲ’ ਵਿਚ ਭਦੌੜ ਹਲਕੇ ਤੋਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਹਰਾਉਣ ਵਾਲੇ ਆਮ ਆਦਮੀ ਪਾਰਟੀ ਦੇ ਵਿਧਾਇਕ ਲਾਭ ਸਿੰਘ ਉੱਗੋਕੇ ਨਾਲ ਗੱਲਬਾਤ ਕੀਤੀ ਗਈ। ‘ਜਗ ਬਾਣੀ’ ਦੇ ਸੀਨੀਅਰ ਪੱਤਰਕਾਰ ਰਮਨਦੀਪ ਸਿੰਘ ਸੋਢੀ ਵੱਲੋਂ ਉੱਗੋਕੇ ਤੋਂ ਉਨ੍ਹਾਂ ਦੇ ਸਿਅਾਸਤ ’ਚ ਆਉਣ ਅਤੇ ਜ਼ਿੰਦਗੀ ਦੇ ਸੰਘਰਸ਼ ਨੂੰ ਲੈ ਕੇ ਸਵਾਲ ਪੁੱਛੇ ਗਏ, ਉਥੇ ਹੀ ਉਨ੍ਹਾਂ ਦੇ ਪਰਿਵਾਰ ਨੇ ਵੀ ਕਈ ਕਿੱਸੇ ਦਰਸ਼ਕਾਂ ਨਾਲ ਸਾਂਝੇ ਕੀਤੇ। ਇਸ ਦੌਰਾਨ ਪੰਜਾਬ ’ਚ ਹੋਏ ਸਿਆਸੀ ਸੁਧਾਰ ਨੂੰ ਲੈ ਕੇ ਪੁੱਛੇ ਸਵਾਲ ਦਾ ਜਵਾਬ ਦਿੰਦਿਆਂ ਉੱਗੋਕੇ ਨੇ ਕਿਹਾ ਕਿ ਲੋਕ ਪੰਜਾਬ ਦੀਆਂ ਰਵਾਇਤੀ ਪਾਰਟੀਆਂ ਤੋਂ ਹਤਾਸ਼ ਸਨ। ਲੋਕ ਸਿਆਸੀ ਆਗੂਆਂ ਦੇ ਚੱਲਦੇ ਕਲਚਰ ਤੋਂ ਪੂਰੀ ਤਰ੍ਹਾਂ ਦੁਖੀ ਹੋ ਗਏ ਸਨ।

ਇਹ ਵੀ ਪੜ੍ਹੋ : ਲੁਧਿਆਣਾ ਤੋਂ ਬਾਅਦ ਪੰਜਾਬ ਦੇ ਇਨ੍ਹਾਂ ਜ਼ਿਲ੍ਹਿਆਂ ਦੇ ਪੁਲਸ ਕਮਿਸ਼ਨਰਾਂ ਤੇ SSPs ਦੇ ਹੋਏ ਤਬਾਦਲੇ

ਉਨ੍ਹਾਂ ਕਿਹਾ ਕਿ ਲੋਕਾਂ ਦੀਆਂ ਸਮੱਸਿਆਵਾਂ ਸੁਣਨ ਲਈ ਮੈਂ ਤਪੇ ਰਹਿੰਦਾ ਹਾਂ ਤੇ ਚੌਥੇ ਦਿਨ ਬਾਅਦ ਹੀ ਪਿੰਡ ਆਉਂਦਾ ਹਾਂ। ਲੋਕ ਇਸ ਗੱਲ ਤੋਂ ਹੀ ਬਹੁਤ ਖ਼ੁਸ਼ ਹਨ ਕਿ ਸਾਨੂੰ ਸਾਡਾ ਵਿਧਾਇਕ ਮਿਲ ਰਿਹਾ ਹੈ। ਉੱਗੋਕੇ ਨੇ ਕਿਹਾ ਕਿ ਲੋਕਾਂ ਨੂੰ ਪਹਿਲਾਂ ਵਾਲੇ ਸਿਅਾਸੀ ਆਗੂਆਂ ਦੇ ਗੇਟਾਂ ’ਤੇ ਜਾ ਕੇ ਇਹੀ ਸੁਣਨ ਨੂੰ ਮਿਲਦਾ ਸੀ ਕਿ ਸਾਬ੍ਹ ਖਾਣਾ ਖਾ ਰਹੇ ਹਨ ਜਾਂ ਕਿਸੇ ਮੀਟਿੰਗ ’ਚ ਿਬਜ਼ੀ ਹਨ। ਜਿੱਤਣ ਦੀ ਖੁਸ਼ੀ ਨਾਲੋਂ ਲੋਕਾਂ ਨੂੰ ਹਰਾਉਣ ਦੀ ਜ਼ਿਆਦਾ ਖ਼ੁਸ਼ੀ ਹੈ, ਦੇ ਸਵਾਲ ’ਤੇ ਬੋਲਦਿਆਂ ਉਨ੍ਹਾਂ ਕਿਹਾ ਕਿ ਜਿਹੜੀਆਂ ਦੂਸਰੀਆਂ ਪਾਰਟੀਆਂ ਦੇ ਲੋਕ ਆਪਣੀ ਨਿੱਜੀ ਜਾਗੀਰ ਸਮਝ ਬੈਠੇ ਸਨ, ਉਨ੍ਹਾਂ ਨੂੰ ਪੰਜਾਬ ਦੇ ਲੋਕਾਂ ਨੇ ਸੱਤਾ ਤੋਂ ਹੂੰਝ ਕੇ ਪਾਸੇ ਕਰ ਦਿੱਤਾ ਹੈ। ਲੋਕਾਂ ’ਚ ਇਸੇ ਗੱਲ ਦੀ ਖ਼ੁਸੀ਼ ਹੈ ਕਿ ਉਨ੍ਹਾਂ ਨੇ ਆਪਣੇ ਪੁੱਤਾਂ, ਧੀਆਂ ਤੇ ਬੱਚਿਆਂ ਨੂੰ ਜਿਤਾਇਆ ਹੈ।

ਇਹ ਵੀ ਪੜ੍ਹੋ : ਗੁਰਬਾਣੀ ਦੇ ਪ੍ਰਸਾਰਣ ਨੂੰ ਲੈ ਕੇ ਜਥੇਦਾਰ ਹਰਪ੍ਰੀਤ ਸਿੰਘ ਦਾ ਬਿਆਨ, ਕਿਹਾ-SGPC ਲਾਂਚ ਕਰੇ ਆਪਣਾ ਚੈਨਲ

ਉੱਗੋਕੇ ਨੇ ਕਿਹਾ ਕਿ ਮੈਂ 2013 ਦੇ ਆਖਰੀ ਮਹੀਨਿਆਂ ਤੋਂ ਪਾਰਟੀ ਦੇ ਨਾਲ ਇਲਾਕੇ ’ਚ ਵਿਚਰ ਰਿਹਾ ਹਾਂ ਅਤੇ ਮੈਨੂੰ ਆਪਣੇ ਲੋਕਾਂ ’ਤੇ ਪੂਰਾ ਵਿਸ਼ਵਾਸ ਸੀ ਕਿ ਕੋਈ ਵੀ ਆ ਜਾਵੇ, ਉਹ ਮੈਨੂੰ ਹਾਰਨ ਨਹੀਂ ਦੇਣਗੇ। ਮੇਰੇ ਹਲਕੇ ਦੇ ਲੋਕ ਤੇ ਸਾਥੀ ਇਕ ਗੱਲ ਮੈਨੂੰ ਕਹਿੰਦੇ ਸਨ ਕਿ ਤੁਸੀਂ ਭਾਵੇਂ ਪ੍ਰਚਾਰ ਵੀ ਨਾ ਕਰੋ, ਇਕ ਦੀ ਥਾਂ 10 ਚੰਨੀ ਆ ਜਾਣ, ਇਥੋਂ ਝਾੜੂ ਨੇ ਹੀ ਜਿੱਤਣਾ ਹੈ। ਉਨ੍ਹਾਂ ਕਿਹਾ ਕਿ ਮੈਂ ਭਦੌੜ ਹਲਕਾ 2013 ਤੋਂ ਹੀ ਕਵਰ ਕਰ ਰਿਹਾ ਹਾਂ ਤੇ 9 ਸਾਲ ਪੂਰੇ ਇਲਾਕੇ ’ਚ ਵਿਚਰਿਆ ਤੇ ਉਦੋਂ ਦਿਮਾਗ ’ਚ ਨਹੀਂ ਸੀ ਕਿ ਵਿਧਾੲਿਕ ਬਣਾਂਗਾ। 

ਚੋਣਾਂ ਦੌਰਾਨ ਚੰਨੀ ਨਾਲ ਟਕਰਾਅ ਹੋਣ ਬਾਰੇ ਦੱਸਦਿਆਂ ਉਨ੍ਹਾਂ ਕਿਹਾ ਕਿ ਇਕ ਵਾਰ ਪ੍ਰਚਾਰ ਦੌਰਾਨ ਉਹ ਤਪਾ ਦੀ ਲਾਇਲਪੁਰ ਧਰਮਸ਼ਾਲਾ ’ਚ ਇਕ ਪ੍ਰੋਗਰਾਮ ਦੌਰਾਨ ਮੱਥਾ ਟੇਕਣ ਲਈ ਆਏ ਸਨ ਤੇ ਜਦੋਂ ਮੱਥਾ ਟੇਕ ਕੇ ਬਾਹਰ ਨਿਕਲੇ ਤਾਂ ਫਰਸ਼ ’ਤੇ ਹੀ ਅਟਕ ਗਏ। ਉਦੋਂ ਹੀ ਲੋਕਾਂ ਨੇ ਕਹਿ ਦਿੱਤਾ ਸੀ ਕਿ ਭਦੌੜ ’ਚ ਹੁਣ ਇਸ ਦੇ ਪੈਰ ਨਹੀਂ ਲੱਗਦੇ।
 


author

Manoj

Content Editor

Related News