ਬੇਟੀ ਬਚਾਓ ਸੇਵਾ ਸੰਭਾਲ ਸੰਸਥਾ ''ਚ ਪੁੱਜੇ ਬੀ. ਡੀ. ਪੀ. ਓ. ਦਾ ਕੀਤਾ ਸਵਾਗਤ

Wednesday, Feb 07, 2018 - 03:41 PM (IST)

ਬੇਟੀ ਬਚਾਓ ਸੇਵਾ ਸੰਭਾਲ ਸੰਸਥਾ ''ਚ ਪੁੱਜੇ ਬੀ. ਡੀ. ਪੀ. ਓ. ਦਾ ਕੀਤਾ ਸਵਾਗਤ


ਜ਼ੀਰਾ (ਅਕਾਲੀਆਂ ਵਾਲਾ) – ਪ੍ਰਾਚੀਨ ਸਿੱਧ ਪੀਠ ਇੱਛਾ ਪੂਰਨੀ ਮਾਤਾ ਵੈਸ਼ਨੂੰ ਸ਼ਕਤੀ ਮੰਦਰ ਪਿੰਡ ਬੱਲ ਵੱਲੋਂ ਬੇਟੀ ਬਚਾਓ  ਮੁਹਿੰਮ ਚਲਾਈ ਜਾ ਰਹੀ ਹੈ। ਇਸ ਮੁਹਿੰਮ ਦਾ ਜਾਇਜ਼ਾ ਲੈਣ ਲਈ ਬਲਾਕ ਵਿਕਾਸ ਅਤੇ ਪੰਚਾਇਤ ਅਫਸਰ ਮੱਖੂ ਵਿਸ਼ੇਸ਼ ਤੌਰ 'ਤੇ ਪੁੱਜੇ। ਸੰਸਥਾ ਦੇ ਪ੍ਰਦੇਸ਼ ਪ੍ਰਧਾਨ ਬਾਬਾ ਸੋਨੂੰ ਸ਼ਾਹ ਹਰੀਕੇ ਅਤੇ ਸਤਗੁਰੂ ਗਰਦੇਵ ਮਹਾਰਾਜ ਮਾਤਾ ਸਰਪ੍ਰੀਤ ਦੇਵੀ ਵੱਲੋਂ ਬੇਟੀਆਂ ਦੀ ਸਾਂਭ ਸੰਭਾਲ ਲਈ ਚਲਾਈ ਮੁਹਿੰਮ ਦਾ ਜਾਇਜ਼ਾ ਲੈਣ ਲਈ ਬਲਾਕ ਵਿਕਾਸ ਅਤੇ ਪੰਚਾਇਤ ਅਫਸਰ ਮੱਖੂ ਵਿਸ਼ੇਸ਼ ਤੌਰ 'ਤੇ ਪੁੱਜੇ।  ਇਸ ਸੰਸਥਾ ਵੱਲੋਂ ਪੁੱਜਣ 'ਤੇ ਉਨ੍ਹਾਂ ਦਾ ਸਨਮਾਨ ਕੀਤਾ ਗਿਆ। ਉਨ੍ਹਾਂ ਨੇ ਇਸ ਸੰਸਥਾ ਵੱਲੋਂ ਚਲਾਏ ਜਾ ਰਹੇ ਲੋਕ ਹਿੱਤ ਕਾਰਜਾਂ ਦੀ ਪ੍ਰਸ਼ੰਸਾ ਕੀਤੀ ਅਤੇ ਹਰ ਤਰ੍ਹਾ ਦਾ ਸਹਿਯੋਗ ਦੇਣ ਦਾ ਵਿਸ਼ਵਾਸ ਦਿਵਾਇਆ ਹੈ। ਇਸ ਮੌਕੇ ਅਮਰੀਕ ਸਿੰਘ ਮੁਹਾਸ਼ਾ, ਮਲਕੀਤ ਨਵੀ, ਗੁਲਾਬ ਸਿੰਘ, ਦਵਿੰਦਰ ਸਿੰਘ ਬੱਲ, ਅਵਤਾਰ ਸਿੰਘ ਆਦਿ ਹਾਜ਼ਰ ਸਨ।  

 


Related News