''ਬੇਟੀ ਬਚਾਓ, ਬੇਟੀ ਪੜ੍ਹਾਓ'' ਤਹਿਤ ਮਾਲੀ ਸਹਾਇਤਾ ਦੇਣ ਦਾ ਕੋਈ ਪ੍ਰਬੰਧ ਨਹੀਂ ਹੈ : ਡੀ. ਸੀ.
Tuesday, Oct 24, 2017 - 12:38 PM (IST)

ਨਵਾਂਸ਼ਹਿਰ(ਤ੍ਰਿਪਾਠੀ/ਮਹਿਤਾ)- ਡਿਪਟੀ ਕਮਿਸ਼ਨਰ ਸੋਨਾਲੀ ਗਿਰੀ ਨੇ ਜ਼ਿਲਾ ਸ਼ਹੀਦ ਭਗਤ ਸਿੰਘ ਨਗਰ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ 'ਬੇਟੀ ਬਚਾਓ, ਬੇਟੀ ਪੜ੍ਹਾਓ' ਸਕੀਮ ਤਹਿਤ ਕੋਈ ਫ਼ਾਰਮ ਭਰ ਕੇ ਕੇਂਦਰੀ ਮਹਿਲਾ ਤੇ ਬਾਲ ਵਿਕਾਸ ਮੰਤਰਾਲੇ ਨੂੰ ਨਾ ਭੇਜਣ। ਇਸ ਸਕੀਮ ਦਾ ਮੰਤਵ ਸਿਰਫ ਤੇ ਸਿਰਫ ਧੀਆਂ ਦੀ ਰਾਖੀ ਅਤੇ ਬਰਾਬਰਤਾ ਦੇ ਅਧਿਕਾਰਾਂ ਪ੍ਰਤੀ ਜਾਗਰੂਕਤਾ ਫੈਲਾਉਣਾ ਹੈ ਤੇ ਇਸ ਤਹਿਤ ਕਿਸੇ ਵੀ ਪਰਿਵਾਰ ਨੂੰ ਕੋਈ ਮਾਲੀ ਮਦਦ ਦੇਣ ਦਾ ਪ੍ਰਬੰਧ ਨਹੀਂ ਹੈ।
ਕੁਝ ਠੱਗਾਂ ਵੱਲੋਂ ਭੋਲੇ-ਭਾਲੇ ਲੋਕਾਂ ਤੋਂ ਫਾਰਮ ਭਰਵਾ ਕੇ 2 ਲੱਖ ਰੁਪਏ ਦੀ ਮਾਲੀ ਸਹਾਇਤਾ ਲੈ ਕੇ ਦੇਣ ਦੇ ਨਾਂ ਹੇਠ ਫਾਰਮ ਭਰਵਾਏ ਜਾ ਰਹੇ ਹਨ, ਜੋ ਸਰਾਸਰ ਗਲਤ ਹਨ। ਅਸਲ 'ਚ ਇਹ ਲੋਕ ਭੋਲੇ-ਭਾਲੇ ਲੋਕਾਂ ਦਾ ਬੈਂਕ ਅਕਾਊਂਟ ਨੰਬਰ, ਏ. ਟੀ. ਐੱਮ. ਕਾਰਡ ਨੰਬਰ ਅਤੇ ਹੋਰ ਜ਼ਰੂਰੀ ਜਾਣਕਾਰੀ ਧੋਖੇ ਨਾਲ ਹਾਸਲ ਕਰ ਕੇ ਉਨ੍ਹਾਂ ਨਾਲ ਠੱਗੀ ਕਰਨ ਦੀ ਕੋਸ਼ਿਸ਼ 'ਚ ਹਨ, ਜਿਨ੍ਹਾਂ ਤੋਂ ਸੁਚੇਤ ਰਹਿਣ ਦੀ ਲੋੜ ਹੈ।