‘ਕਾਂਗਰਸੀਆਂ ਦੀ ਬਰਬਾਦੀ ਦੇ ਪਿੱਛੇ ਉਨ੍ਹਾਂ ਦੇ ਕਰਮ ਅਤੇ ਮੇਰੀ ਬਦਦੁਆ ਵੀ’ : ਅਰੂਸਾ

Wednesday, Feb 09, 2022 - 11:44 AM (IST)

ਚੰਡੀਗੜ੍ਹ : ਸਾਬਕਾ ਮੁੱਖ ਮੰਤਰੀ ਅਤੇ ਪੰਜਾਬ ਲੋਕ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਦੀ ਦੋਸਤ ਅਤੇ ਪਾਕਿਸਤਾਨੀ ਪੱਤਰਕਾਰ ਅਰੂਸਾ ਆਲਮ ਨੇ ਪੰਜਾਬ ਦੀ ਰਾਜਨੀਤੀ ’ਤੇ ਖੁੱਲ੍ਹ ਕੇ ਗੱਲ ਕੀਤੀ। ਉਨ੍ਹਾਂ ਨੇ ਕਿਹਾ ਕਿ ਕਾਂਗਰਸ ਨੇ ਸਿਲਵਰ ਪਲੇਟ ਵਿਚ ਰੱਖ ਕੇ ਕੈਪਟਨ ਨੂੰ ਭਾਜਪਾ ਨੂੰ ਡਲਿਵਰ ਕੀਤਾ ਹੈ। ਅਰੂਸਾ ਕਹਿੰਦੀ ਹੈ ਕਿ ਕੈਪਟਨ ਅਤੇ ਸੋਨੀਆ ਗਾਂਧੀ ਇਕ-ਦੂਜੇ ਦਾ ਬਹੁਤ ਜ਼ਿਆਦਾ ਸਨਮਾਨ ਕਰਦੇ ਸਨ ਪਰ ਅਫਸੋਸ ਹੁਣ ਕਾਂਗਰਸ ਨੇ ਕੈਪਟਨ ਨੂੰ ਗੁਆ ਦਿੱਤਾ। ਪੰਜਾਬ ਦੀ ਰਾਜਨੀਤੀ ਨੂੰ ਲੈ ਕੇ ਪੱਤਰਕਾਰ ਅਰੂਸਾ ਆਲਮ ਨਾਲ ਪੰਜਾਬ ਕੇਸਰੀ/ਨਵੋਦਿਆ ਟਾਈਮਸ/ਜਗ ਬਾਣੀ/ ਹਿੰਦ ਸਮਾਚਾਰ ਲਈ ਅਕੁ ਸ੍ਰੀਵਾਸਤਵ ਨੇ ਵਿਸ਼ੇਸ਼ ਗੱਲਬਾਤ ਕੀਤੀ। ਪੇਸ਼ ਹਨ ਮੁੱਖ ਅੰਸ਼ ‘ਪੰਜਾਬ ਦੇ ਕਾਂਗਰਸੀ ਲੀਡਰਾਂ ਕੋਲ ਆਪਣਾ ਰਾਜਨੀਤਕ ਸਟੰਟ ਨਹੀਂ, ਔਰਤ ਦੇ ਮੋਢਿਆਂ ’ਤੇ ਰੱਖ ਕੇ ਗੰਨ ਫਾਇਰ ਕੀਤੀ’

-ਤੁਸੀਂ ਇਸ ਸਮੇਂ ਪਾਕਿਸਤਾਨ ਵਿਚ ਹੋ। ਇੱਥੋਂ ਦੇ ਲੋਕਾਂ ਪ੍ਰਤੀ ਤੁਹਾਡਾ ਪਿਆਰ ਰਿਹਾ ਹੈ। ਇੱਥੋਂ ਦੀਆਂ ਚੋਣਾਂ ਨੂੰ ਲੈ ਕੇ ਤਾਂ ਤੁਸੀਂ ਰੁਚੀ ਲੈਂਦੇ ਹੋਵੋਗੇ। ਕਿਵੇਂ ਲੱਗ ਰਿਹਾ ਹੈ ਚੋਣਾਂ ਨੂੰ ਲੈ ਕੇ ?

-ਮੈਂ ਤਾਂ ਚੈਨਲਾਂ ਜ਼ਰੀਏ ਹੀ ਵੇਖ ਰਹੀ ਹਾਂ। ਮੈਨੂੰ ਲੱਗ ਰਿਹਾ ਹੈ ਕਿ ਪੰਜਾਬ ਵਿਚ ਕਿਤੇ ਖਿਚੜੀ ਜਿਹੀ ਪੱਕ ਗਈ ਹੈ। ਕਿਹੜੀ-ਕਿਹੜੀ ਹੱਦ ਤੱਕ ਜਾ ਕੇ ਇੱਕ-ਦੂਜੇ ’ਤੇ ਦੋਸ਼ ਲਾ ਰਹੇ ਹਨ ਅਤੇ ਪੁਆਇੰਟ ਸਕੋਰਿੰਗ ਕਰ ਰਹੇ ਹਨ। ਜਿਹੋ ਜਿਹਾ ਪ੍ਰਚਾਰ ਹੋਣਾ ਚਾਹੀਦਾ ਹੈ, ਉਹੋ ਜਿਹਾ ਨਹੀਂ ਹੋ ਰਿਹਾ। ਜੋ ਕੁਝ ਇੱਥੋਂ ਮਹਿਸੂਸ ਹੁੰਦਾ ਹੈ, ਮੇਰਾ ਖਿਆਲ ਹੈ ਕਿ ਆਮ ਆਦਮੀ ਪਾਰਟੀ ਦਾ ਸਕੋਰ ਚੰਗਾ ਰਹੇਗਾ। ਬੇਸ਼ੱਕ ਮੈਜੋਰਿਟੀ ਪਾਰਟੀ ਸਾਫ਼ ਤੌਰ ’ਤੇ ਨਾ ਦਰਜ ਕਰੇ ਪਰ ਇਹ ਚੰਗਾ ਸਕੋਰ ਕਰਨਗੇ। ਕਾਂਗਰਸ ਨੂੰ ਮੇਰੇ ਤੋਂ ਜ਼ਿਆਦਾ ਕੌਣ ਜਾਣੇਗਾ। ਕਾਂਗਰਸ ਨੂੰ ਮੈਂ ਬਹੁਤ ਸੀਮਤ ਹੁੰਦਾ ਵੇਖ ਰਹੀ ਹਾਂ। ਹਾਲੇ ਤੱਕ ਇੱਕ ਟੀਮ ਦੇ ਰੂਪ ਵਿਚ ਕਾਂਗਰਸ ਉੱਥੇ ਖੁਦ ਨੂੰ ਪੇਸ਼ ਨਹੀਂ ਕਰ ਸਕੀ ਹੈ। ਹਰ ਜਗ੍ਹਾ ਇਹ ਭਰਮ ਪੈ ਰਿਹਾ ਹੈ ਕਿ ਰੰਧਾਵਾ ਨਵਜੋਤ ਸਿੱਧੂ ਨੂੰ ਅੰਡਰਮਾਈਨ ਕਰ ਰਹੇ ਹਨ। ਨਵਜੋਤ ਸਿੱਧੂ ਚੰਨੀ ਨੂੰ ਅੰਡਰਮਾਈਨ ਕਰ ਰਹੇ ਹਨ। ਇਨ੍ਹਾਂ ਦੀ ਕੰਪੇਨ ਗੰਭੀਰ ਨਹੀਂ ਹੈ। ਮੇਰੇ ਖਿਆਲ ਨਾਲ ਇਨ੍ਹਾਂ ਨੇ ਸਾਰੇ ਸਿਟਿੰਗ ਵਿਧਾਇਕਾਂ ਨੂੰ ਜੋ ਟਿਕਟਾਂ ਦਿੱਤੀਆਂ ਹਨ, ਉਹ ਵੀ ਇੱਕ ਗਲਤ ਸਟੈਟਰਜੀ ਸੀ। ਲੋਕ ਕਹਿੰਦੇ ਹਨ ਮੈਨੂੰ ਇਹ ਤਕਲੀਫ ਹੈ, ਮੈਨੂੰ ਇਹ ਤਕਲੀਫ ਹੈ। 5 ਸਾਲ ਪਹਿਲਾਂ ਤੁਸੀਂ ਉਸਨੂੰ ਜੋ ਦਵਾਈ ਦਿੱਤੀ ਉਹ ਉਸ ਨਾਲ ਠੀਕ ਨਹੀਂ ਹੋਇਆ ਅਤੇ ਤੁਸੀਂ ਫਿਰ ਜਾ ਕੇ ਉਸਨੂੰ ਉਹੀ ਗੋਲੀ ਫੜਾ ਦੇਵੋਗੇ ਤਾਂ ਇਹ ਕਦੇ ਕੰਮ ਨਹੀਂ ਕਰੇਗੀ। ਜਿੱਥੇ-ਜਿੱਥੇ ਇਨ੍ਹਾਂ ਨੇ ਸਿਟਿੰਗ ਵਿਧਾਇਕਾਂ ਨੂੰ ਟਿਕਟਾਂ ਦਿੱਤੀਆਂ ਹਨ, ਉੱਥੇ ਦੀ ਆਵਾਮ ਚੰਗੀ ਤਰ੍ਹਾਂ ਜਾਣਦੀ ਹੈ ਕਿ ਇਹ ਲੋਕ ਕਿਹੜੀਆਂ-ਕਿਹੜੀਆਂ ਚੀਜ਼ਾਂ ਵਿਚ ਸ਼ਾਮਲ ਸਨ। ਕੈਪਟਨ ਅਮਰਿੰਦਰ ਸਿੰਘ ਨੂੰ ਤੁਸੀਂ ਕੱਢ ਕੇ ਕੀ ਸਮਝਿਆ ਕਿ ਤੁਹਾਡੇ ਖੰਭ ਨਿਕਲ ਆਏ ਹਨ ਅਤੇ ਤੁਸੀਂ ਫਰਿਸ਼ਤੇ ਬਣ ਗਏ ਹੋ। ਹੋ ਤਾਂ ਤੁਸੀਂ ਹੀ ਲੋਕ, ਜੋ ਮਿਨਿਸਟਰ ਸਨ, ਜੋ ਚਲਾ ਰਹੇ ਸਨ। ਬਦਨਾਮੀ ਕੈਪਟਨ ਦੇ ਸਿਰ ’ਤੇ ਪਾ ਦਿੱਤੀ ਕਿ ਉਹ ਕੰਮ ਨਹੀਂ ਕਰਦੇ ਸਨ। ਬਹਿਰਹਾਲ, ਮੈਂ ਸੋਚਦੀ ਹਾਂ ਕਿ ਚੰਨੀ ’ਤੇ ਈ. ਡੀ. ਦਾ ਜੋ ਐਕਸ਼ਨ ਹੋਇਆ, ਉਸ ਤੋਂ ਬਾਅਦ ਬਹੁਤ ਹੀ ਬਚਕਾਨਾ ਗੱਲ ਸੀ ਕਿ ਅਜਿਹਾ ਸੀ. ਐੱਮ. ਫੇਸ ਅਨਾਊਂਸ ਕਰੋ। ਤੁਹਾਨੂੰ ਕੀ ਪਤਾ ਹੈ ਕਿ ਈ.ਡੀ. ਦੇ ਪਿਟਾਰੇ ਵਿਚ ਕੀ-ਕੀ ਹੈ। ਮੇਰੇ ਖਿਆਲ ਵਿਚ ਇਨ੍ਹਾਂ ਨੂੰ ਚਾਹੀਦਾ ਸੀ ਕਿ ਇਹ ਵਿਦਾਊਟ ਫੇਸ ਚੋਣਾਂ ਵਿਚ ਜਾਂਦੇ।

ਇਹ ਵੀ ਪੜ੍ਹੋ : CM ਚੰਨੀ ਦੇ ਜਾਇਦਾਦ ਨਾ ਖ਼ਰੀਦਣ ਵਾਲੇ ਬਿਆਨ 'ਤੇ ਰਾਘਵ ਚੱਢਾ ਨੇ ਚੁੱਕੇ ਵੱਡੇ ਸਵਾਲ

-ਪੰਜਾਬ ਵਿਚ ਜਿਸ ਤਰ੍ਹਾਂ ਕਾਂਗਰਸ ਦੇ ਹਾਲਾਤ ਹਨ, ਉਸਦਾ ਜ਼ਿੰਮੇਵਾਰ ਤੁਸੀਂ ਕਿਸ ਨੂੰ ਮੰਨਦੇ ਹੋ?
-ਕਾਂਗਰਸ ਦਾ ਡਾਊਨਫਾਲ ਜੋ ਹੈ, ਉਸਦਾ ਕਾਰਨ ਇਨ੍ਹਾਂ ਦੀ ਆਪਣੀ ਸੈਂਟਰਲ ਲੀਡਰਸ਼ਿਪ ਹੈ। ਉੱਥੋਂ ਜੋ ਡਿਸੀਜ਼ਨ ਮੇਕਿੰਗ ਹੈ, ਉਹ ਕੋਈ ਚੰਗੀ ਕੁਆਲਿਟੀ ਦੀ ਨਹੀਂ ਹੋ ਰਹੀ ਹੈ ਅਤੇ ਹੌਲੀ-ਹੌਲੀ ਕਾਂਗਰਸ ਪੂਰੇ ਭਾਰਤ ਵਿਚ ਆਪਣੀ ਜਗ੍ਹਾ ਗੁਆਉਂਦੀ ਜਾ ਰਹੀ ਹੈ। ਦੂਜਾ ਜੋ ਮੈਨੂੰ ਬਹੁਤ ਅਜੀਬ ਲੱਗਦਾ ਹੈ ਕਿ ਇਹ ਰੀਜ਼ਨਲ ਲੀਡਰਾਂ ਨੂੰ ਕਦੇ ਉੱਪਰ ਨਹੀਂ ਆਉਣ ਦਿੰਦੇ। ਉਨ੍ਹਾਂ ਨੂੰ ਸਿਰਫ ਸ਼ੱਕ ਦੀ ਨਜ਼ਰ ਨਾਲ ਵੇਖਦੇ ਹਨ। ਤੀਜਾ ਜਦੋਂ ਆਪਣਾ ਕੋਈ ਲੀਡਰ ਬਣਾ ਦਿੰਦੇ ਹਨ, ਜਿਵੇਂ ਚੀਫ ਮਨਿਸਟਰ ਬਣਾ ਦਿੱਤਾ ਤਾਂ ਉਸ ਨਾਲ ਚੈੱਕ ਮੇਟ ਲਗਾ ਦਿੰਦੇ ਹਨ। ਜਿੱਥੇ ਕੈਪਟਨ ਸਾਹਿਬ ਨਾਲ ਸਿੱਧੂ ਨੂੰ ਖੁੱਲ੍ਹਾ ਛੱਡ ਦਿੱਤਾ। ਜਾਓ ਜਾ ਕੇ ਜੋ ਮਰਜ਼ੀ ਕਰੋ। ਇੱਥੋਂ ਮੈਂ ਸਮਝਦੀ ਹਾਂ ਕਿ ਉਨ੍ਹਾਂ ਨੂੰ ਪਤਾ ਨਹੀਂ ਕਿਸਨੇ ਰਾਏ ਦਿੱਤੀ ਕਿ ਤੁਸੀਂ ਕੈਪਟਨ ਨੂੰ ਹਟਾਓ ਅਤੇ ਉਸ ਤੋਂ ਬਾਅਦ ਤੁਸੀਂ ਦੱਸੋ ਕੌਣ ਆਪਣੇ ਕਮਾਂਡਰ ਇਸ ਤਰ੍ਹਾਂ ਬਦਲਦਾ ਹੈ। ਕੈਪਟਨ ਸਾਹਿਬ ਇੰਨੇ ਚੰਗੇ ਇਨਸਾਨ ਹਨ। ਸੋਨੀਆ ਗਾਂਧੀ ਉਨ੍ਹਾਂ ਨੂੰ ਬੁਲਾਉਂਦੇ, ਇਨ੍ਹਾਂ ਦੋਵਾਂ ਨੂੰ ਬਿਠਾਉਂਦੇ। ਯਕੀਨ ਮੰਨੋ ਕਿ ਇਹ ਸਭ ਬਹੁਤ ਆਸਾਨੀ ਨਾਲ ਹੈਂਡਲ ਹੋ ਜਾਂਦਾ। ਇਨ੍ਹਾਂ ਨੇ ਇੰਨੀ ਖਿਚੜੀ ਪਕਾ ਕੇ, ਸਾਜਿਸ਼ ਬਣਾ ਕੇ ਅਜਿਹੀ ਸਥਿਤੀ ਬਣਾ ਦਿੱਤੀ, ਆਪਣੀ ਪਾਰਟੀ ਦੇ ਨਾਲ-ਨਾਲ ਇਮੇਜ ਦਾ ਵੀ ਸੱਤਿਆਨਾਸ ਕੀਤਾ ਅਤੇ ਉਸ ਸ਼ਰੀਫ ਆਦਮੀ ਦਾ ਵੀ ਜਿਸਦਾ ਇੰਨਾ ਬੇਦਾਗ ਰਾਜਨੀਤਕ ਕਰੀਅਰ ਸੀ, ਉਸਨੂੰ ਵੀ ਤੁਸੀਂ ਇਸ ਤਰ੍ਹਾਂ ਜਲੀਲ ਕੀਤਾ।
-ਕੀ ਸਿਰਫ ਇਹੀ ਮਾਮਲਾ ਸੀ ਕਿ ਉਹ ਉਮਰ ਦੇ ਇਸ ਦੌਰ ਵਿਚ ਸਨ ਕਿ ਉਨ੍ਹਾਂ ਨੂੰ ਹੁਣ ਕਾਂਗਰਸ ਦੁਬਾਰਾ ਨਹੀਂ ਲੜਾਉਣਾ ਚਾਹੁੰਦੀ ਸੀ ਜਾਂ ਕੋਈ ਹੋਰ ਗੱਲਾਂ ਸੀ, ਜਿਸ ਨਾਲ ਕਾਂਗਰਸ ਅਮਰਿੰਦਰ ਸਿੰਘ ਨਾਲ ਨਹੀਂ ਸੀ?
-ਇਹ ਕਾਂਗਰਸ ਦਾ ਇੱਕ ਮਿਜਾਜ਼ ਸੀ ਕਿ ਇਹ ਰੀਜ਼ਨਲ ਲੀਡਰ ਦੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕਰਦੇ ਹਨ ਅਤੇ ਜਿੱਥੇ-ਜਿੱਥੇ ਇਨ੍ਹਾਂ ਨੇ ਆਪਣੀ ਸਟੇਟ ਗੁਆਈ ਹੈ, ਉੱਥੇ ਸਿਰਫ ਕਾਰਨ ਇਹੀ ਰਿਹਾ ਕਿ ਇਹ ਰੀਜ਼ਨਲ ਲੀਡਰਸ਼ਿਪ ਨੂੰ ਅੱਗੇ ਨਹੀਂ ਵਧਣ ਦਿੰਦੇ। ਸਾਢੇ ਚਾਰ ਸਾਲ ਤੱਕ ਕਾਂਗਰਸ ਨੂੰ ਕੈਪਟਨ ਦੀ ਉਮਰ ਦਾ ਖਿਆਲ ਨਹੀਂ ਆਇਆ ਅਤੇ ਉਸ ਤੋਂ ਬਾਅਦ ਅਚਾਨਕ ਕਿਵੇਂ ਖਿਆਲ ਆਇਆ। ਜੇਕਰ ਇਹੀ ਗੱਲ ਸੀ ਤਾਂ ਫਿਰ ਬੁਲਾ ਕੇ ਗੱਲ ਕਰਦੇ। ਇਹ ਕੀ ਤਰੀਕਾ ਕਿ ਤੁਸੀਂ ਬੱਚਿਆਂ ਦੀ ਤਰ੍ਹਾਂ ਇਸ ਨੂੰ ਫੋਨ ਕਰ ਰਹੇ ਹੋ, ਉਸ ਨੂੰ ਫੋਨ ਕਰ ਰਹੇ ਹੋ। ਚਲੋ ਅੱਜ ਕੈਪਟਨ ਖਿਲਾਫ ਮੀਟਿੰਗ ਹੈ। ਮੈਚਿਓਰ ਪਾਰਟੀ ਇਸ ਤਰ੍ਹਾਂ ਵਰਤਾਓ ਨਹੀਂ ਕਰਦੀ।

ਇਹ ਵੀ ਪੜ੍ਹੋ : ਕਾਂਗਰਸ ਤੇ ਆਮ ਆਦਮੀ ਪਾਰਟੀ ਮਿਲੀਭੁਗਤ ਕਰਕੇ ਲੜ ਰਹੇ ਹਨ ਚੋਣਾਂ : ਹਰਸਿਮਰਤ ਬਾਦਲ

- ਅਸੀਂ ਸਭ ਜਾਣਦੇ ਸੀ ਕਿ ਤੁਸੀਂ ਉਨ੍ਹਾਂ ਦੇ ਚੰਗੇ ਦੋਸਤ ਹੋ ਅਤੇ ਤੁਹਾਡਾ ਤੇ ਉਨ੍ਹਾਂ ਦਾ ਰਿਸ਼ਤਾ ਚੰਗਾ ਹੈ ਪਰ ਉਸ ਰਿਸ਼ਤੇ ਨੂੰ ਇੱਕ ਦਾਇਰੇ ਵਿਚ ਦੇਖਣ ਦੀ ਕੋਸ਼ਿਸ਼ ਕਿਉਂ ਕੀਤੀ ਗਈ, ਤੁਸੀਂ ਇਹ ਸੋਚਿਆ ਕਦੇ?

-ਜੀ ਬਿਲਕੁੱਲ ਸੋਚਿਆ ਹੈ, ਇੰਡੀਆ ਅਤੇ ਪਾਕਿਸਤਾਨ ਦੇ ਦਰਮਿਆਨ ਬਹੁਤ ਸੌਖ ਨਾਲ ਜੇਕਰ ਤੁਸੀਂ ਕਿਸੇ ਨੂੰ ਚੇਂਜ ਕਰਨਾ ਹੋਵੇ, ਬਦਲਾਅ ਕਰਨਾ ਹੋਵੇ। ਤੁਸੀਂ ਕਿਸੇ ਨੂੰ ਰਾਅ ਦਾ ਏਜੰਟ ਕਹਿ ਦਿਓ, ਆਈ. ਐੱਸ. ਆਈ. ਦਾ ਏਜੰਟ ਕਹਿ ਦਿਓ। ਪਾਕਿਸਤਾਨ ਵਿਚ ਤਾਂ ਇਹ ਵੀ ਹੋਰ ਵੀ ਸੌਖਾ ਹੈ ਕਿ ਜੇਕਰ ਕੋਈ ਔਰਤ ਹੈ ਤਾਂ ਕਿਰਦਾਰ ’ਤੇ ਤੁਸੀਂ ਗੱਲ ਕਰ ਦਿਓ। ਮੈਨੂੰ ਰਾਅ ਅਤੇ ਆਈ. ਐੱਸ. ਆਈ. ਦਾ ਏਜੰਟ ਬਣਾ ਦਿੱਤਾ ਹੋਰ ਪਤਾ ਨਹੀਂ ਕੀ ਕੀ। ਜਿੰਨੀ ਦਫਾ ਮੈਂ ਆਉਂਦੀ ਸੀ, ਬਾਰਡਰ ਕਰਾਸ ਕਰਦੀ ਸੀ, ਮੇਰੇ ਸਾਮਾਨ ਦੀ 3 ਜਗ੍ਹਾ ’ਤੇ ਸਕ੍ਰੀਨਿੰਗ ਹੁੰਦੀ ਸੀ ਅਤੇ ਪੂਰੀ ਤਰ੍ਹਾਂ ਨਾਲ ਚੈੱਕ ਕੀਤਾ ਜਾਂਦਾ ਸੀ ਕਿ ਮੈਂ ਉੱਥੋਂ ਕੀ ਲਿਆਈ। ਸਾਰਾ ਰਿਕਾਰਡ ਵੀ ਰੱਖਦੇ ਸਨ। ਇਨ੍ਹਾਂ ਦਾ ਆਪਣਾ ਕੋਈ ਨੇਰੇਟਿਵ ਨਹੀਂ ਸੀ ਤਾਂ ਇਨ੍ਹਾਂ ਨੇ ਕਿਹਾ ਕਿ ਅਰੂਸਾ ਦੇ ਪਿੱਛੇ ਪੈ ਜਾਓ। ਆਵਾਮ ਦੀਆਂ ਨਜ਼ਰਾਂ ਹਟਾ ਦਿਓ। ਕੈਪਟਨ ਅਮਰਿੰਦਰ ਦੇ ਨਾਂ ਨਾਲ ਹੀ ਇਹ ਲੋਕ ਵਿਧਾਇਕ ਬਣੇ ਸਨ। ਪਿਛਲੀਆਂ ਚੋਣਾਂ ਅਮਰਿੰਦਰ ਸਿੰਘ ਦੇ ਨਾਂ ’ਤੇ ਲੜੀਆਂ ਗਈਆਂ ਸਨ, ਕਾਂਗਰਸ ਦੇ ਨਾਂ ’ਤੇ ਨਹੀਂ। ਸਾਢੇ ਚਾਰ ਸਾਲਾਂ ਵਿਚ ਤੁਸੀਂ ਉੱਪਰਲੀ ਮਲਾਈ ਖੂਬ ਖਾਧੀ, ਹੁਣ ਤੱਕ ਦਾ ਹਿਸਾਬ ਦੇਣ ਦਾ ਸਮਾਂ ਆਇਆ ਤਾਂ ਤੁਸੀਂ ਕਿਹਾ ਬਾਪ-ਰੇ-ਬਾਪ ਅਸੀਂ ਤਾਂ ਕੁਝ ਕੀਤਾ ਨਹੀਂ ਹੈ। ਅਸੀਂ ਤਾਂ ਪੈਸੇ ਖੂਬ ਕਮਾਏ ਹਨ। ਫਿਰ ਮੁੱਦਿਆਂ ਨੂੰ ਡਾਇਵਰਟ ਕਰਨ ਦੀ ਕੋਸ਼ਿਸ਼ ਹੋਈ। ਲੋਕਾਂ ਨੂੰ ਸਭ ਕੁਝ ਯਾਦ ਹੈ ਕਿ ਉਨ੍ਹਾਂ ਨੇ ਕੀ ਕੁਝ ਕੀਤਾ ਹੈ ਅਤੇ ਕੁਝ ਮੇਰੀਆਂ ਵੀ ਬਦਦੁਆਵਾਂ ਹਨ।

PunjabKesari

ਕੈਪਟਨ ਸਾਹਿਬ ਅਤੇ ਸੋਨੀਆ ਗਾਂਧੀ ਇੱਕ- ਦੂਜੇ ਦਾ ਬਹੁਤ ਜ਼ਿਆਦਾ ਸਨਮਾਨ ਕਰਦੇ ਸਨ

-ਤੁਸੀਂ ਸੋਨੀਆ ਗਾਂਧੀ ਨੂੰ ਵੀ ਮਿਲ ਚੁੱਕੇ ਹੋ। ਇਹ ਕਾਂਗਰਸ ਦੀ ਲੀਡਰਸ਼ਿਪ ਵਿਚ ਕਮੀ ਨਜ਼ਰ ਆਉਂਦੀ ਹੈ ਜਾਂ ਅਮਰਿੰਦਰ ਸਿੰਘ ਸਾਹਿਬ ਨਾਲ ਹੀ ਉਨ੍ਹਾਂ ਨੂੰ ਕੁਝ ਗੜਬੜ ਨਜ਼ਰ ਆਉਂਦੀ ਹੈ ?

-15-16 ਸਾਲ ਵਿਚ ਮੈਂ ਮਹਿਸੂਸ ਕੀਤਾ ਕਿ ਕੈਪਟਨ ਸਾਹਿਬ ਅਤੇ ਸੋਨੀਆ ਗਾਂਧੀ ਬਹੁਤ ਕਲੋਜ਼ਲੀ ਕੰਮ ਕਰਦੇ ਸਨ। ਇੱਕ-ਦੂਜੇ ਨੂੰ ਬਹੁਤ ਸਨਮਾਨ ਦਿੰਦੇ ਸਨ। ਇਸ ਸਮੇਂ ਭਰਾ ਅਤੇ ਭੈਣ ਪਾਰਟੀ ਚਲਾ ਰਹੇ ਹਨ। ਰਾਹੁਲ ਨੂੰ ਹੁਣ ਤਕ ਬਹੁਤ ਮੈਚਿਓਰ ਹੋ ਜਾਣਾ ਚਾਹੀਦਾ ਹੈ ਪਰ ਰਾਹੁਲ ਜੀ ਰੰਧਾਵਾ, ਬਾਜਵਾ ਦੀਆਂ ਗੱਲਾਂ ਵਿਚ ਆ ਗਏ।

-ਸਿੱਧੂ ਸਾਹਿਬ ਨੇ ਜਿਵੇਂ ਅਮਰਿੰਦਰ ਨੂੰ ਕਿਨਾਰੇ ਕਰਨ ਦੀ ਕੋਸ਼ਿਸ਼ ਕੀਤੀ, ਉਨ੍ਹਾਂ ਬਾਰੇ ਤੁਹਾਡਾ ਕੀ ਖਿਆਲ ਹੈ?

-ਸਿੱਧੂ ਸਾਹਿਬ ਦੀ ਪਤਨੀ ਨੇ ਮੇਰੇ ’ਤੇ ਕਾਫ਼ੀ ਅਟੈਕ ਕੀਤਾ। ਸਿੱਧੂ ਸਾਹਿਬ ਅਟੈਂਸ਼ਨ ਸੀਕਰ ਹਨ, ਉਨ੍ਹਾਂ ਨੂੰ ਤਵੱਜੋਂ ਚਾਹੀਦੀ ਹੈ। ਉਹ ਚਾਹੁੰਦੇ ਹਨ ਕਿ ਮੈਂ ਹੀ ਮੈਂ। ਸਿਆਸਤ ਵਿਚ ਸਭ ਤੋਂ ਖ਼ਰਾਬ ਚੀਜ਼, ਜੋ ਤੁਹਾਨੂੰ ਤਬਾਹ ਕਰ ਦਿੰਦੀ ਹੈ ਉਹ ਹੁੰਦੀ ਹੈ ਜੇਕਰ ਤੁਸੀਂ ਸੈਲਫ ਸੈਂਟਰਡ ਹੋ... ਤੁਹਾਨੂੰ ਬਹੁਤ ਜ਼ਿਆਦਾ ਡਾਊਨ ਟੂ ਅਰਥ ਹੋਣਾ ਪੈਂਦਾ ਹੈ। ਇੱਜ਼ਤ ਦੇਣੀ ਪੈਂਦੀ ਹੈ। ਸਿੱਧੂ ਸਾਹਿਬ ਕਾਫ਼ੀ ਇਮੋਸ਼ਨਲ ਹਨ, ਉਨ੍ਹਾਂ ਦਾ ਆਪਣੀ ਜ਼ੁਬਾਨ ’ਤੇ ਕਾਬੂ ਨਹੀਂ ਰਹਿੰਦਾ। ਉਹ ਲੋਕਾਂ ਦੀ ਵੀ ਬੇਇੱਜ਼ਤੀ ਕਰ ਦਿੰਦੇ ਹਨ, ਆਕੜ ਹੈ, ਮੈਂ ਹੋਰ ਕੀ ਕਹਾਂ।

‘ਸਿੱਧੂ ਕਾਫ਼ੀ ਇਮੋਸ਼ਨਲ, ਉਨ੍ਹਾਂ ਦਾ ਜ਼ੁਬਾਨ ’ਤੇ ਕਾਬੂ ਨਹੀਂ’ :
ਤੁਹਾਨੂੰ ਇਹ ਲੱਗਦਾ ਹੈ ਕਿ ਇਹ ਕੇਂਦਰੀ ਲੀਡਰਸ਼ਿਪ ਵਿਚ ਤੈਅ ਹੋਇਆ ਸੀ ਕਿ ਰੰਧਾਵਾ ਹੋਵੇ, ਸਿੱਧੂ ਹੋਵੇ, ਬਾਜਵਾ ਹੋਵੇ ਜਾਂ ਕੋਈ ਹੋਰ ਇਸ ਤਰ੍ਹਾਂ ਦੀਆਂ ਗੱਲਾਂ ਅਮਰਿੰਦਰ ਸਿੰਘ ਖ਼ਿਲਾਫ਼ ਕਰਦੇ ਸਨ ਅਤੇ ਫਿਰ ਬਾਅਦ ਵਿਚ ਜਾ ਕੇ ਉਹ ਤੁਹਾਡੇ ਤੱਕ ਗੱਲ ਕਰਨ ਲੱਗੇ, ਜਦੋਂ ਕਿ ਤੁਹਾਡਾ ਇਸ ਵਿਚ ਕੋਈ ਮਤਲਬ ਨਹੀਂ ਸੀ।

-ਮੈਂ ਇਸ ਨੂੰ ਐਕਸਪਲੇਨ ਕਰਦੇ-ਕਰਦੇ ਥੱਕ ਗਈ ਹਾਂ। ਮੈਂ ਸਮਝਦੀ ਹਾਂ ਕਿ ਪੰਜਾਬ ਕਾਂਗਰਸ ਦੇ ਲੀਡਰ ਇਸ ਦੇ ਜ਼ਿੰਮੇਵਾਰ ਹਨ। ਇਨ੍ਹਾਂ ਦਾ ਆਪਣਾ ਕੋਈ ਪਾਲੀਟੀਕਲ ਸਟੰਟ ਨਹੀਂ ਹੈ, ਇਨ੍ਹਾਂ ਦੀ ਕੋਈ ਨੈਰੇਟਿਵ ਨਹੀਂ ਹੈ, ਜਿਸਨੂੰ ਇਹ ਲੋਕਾਂ ਨੂੰ ਸੇਲ ਕਰ ਸਕਦੇ ਤਾਂ ਉਨ੍ਹਾਂ ਨੇ ਔਰਤ ਦੇ ਮੋਢੇ ’ਤੇ ਰੱਖ ਕੇ ਗੰਨ ਫਾਇਰ ਕੀਤੀ।
ਕੀ ਇਹ ਚੋਣ ਕੈਪਟਨ ਵਰਸਿਜ਼ ਅਦਰ ਹੋ ਰਿਹਾ ਹੈ ਜਾਂ ਕੈਪਟਨ ਸਾਹਿਬ ਕਾਰਨ ਇੰਨਾ ਝਾਲਮੇਲ ਹੋ ਗਿਆ ਹੈ ਕਿ ਕੁੱਝ ਸਮਝ ਵਿਚ ਨਹੀਂ ਆ ਰਿਹਾ ਹੈ ਕਿ ਕੀ ਹੋਵੇਗਾ?
-ਕੈਪਟਨ ਸਾਹਿਬ ਦਾ ਪਾਰਟੀ ਛੱਡਣਾ ਅਤੇ ਭਾਜਪਾ ਦੇ ਨਾਲ ਗਠਜੋੜ ਕਰਨ ਨਾਲ ਇਸ ਮੁਕਾਬਲੇ ਨੂੰ ਇਕ ਨਵੀਂ ਡਾਇਮੈਂਸ਼ਨ ਦੇ ਦਿੱਤੀ ਗਈ ਹੈ। ਵਜ੍ਹਾ ਇਹ ਹੈ ਕਿ ਕੈਪਟਨ ਸਾਹਿਬ ਤਾਂ ਠੁਕਰਾਏ ਹੋਏ, ਉਨ੍ਹਾਂ ਦਾ ਦਿਲ ਟੁੱਟਿਆ ਹੋਇਆ ਸੀ, ਉਨ੍ਹਾਂ ਨੂੰ ਕੋਈ ਮੋਢਾ ਚਾਹੀਦਾ ਸੀ, ਇਸ ਲਈ ਉਨ੍ਹਾਂ ਨੇ ਭਾਜਪਾ ਦੇ ਨਾਲ ਗਠਜੋੜ ਕੀਤਾ ਪਰ ਭਾਜਪਾ ਵੀ ਇਕਵਲੀ ਕਲੀਨ ਸੀ ਕਿ ਉਹ ਪੰਜਾਬ ਵਿਚ ਕਿਸ ਤਰ੍ਹਾਂ ਆਪਣਾ ਟਰਮ ਟੂ ਹੋਲਡ ਬਣਾ ਸਕੇ। ਬੜੀਆਂ ਮੁੱਦਤਾਂ ਨਾਲ ਉਹ ਅਕਾਲੀਆਂ ਦੇ ਨਾਲ ਗਠਜੋੜ ਕਰ ਰਹੇ ਸਨ। ਅਕਾਲੀਆਂ ਦੀਆਂ ਵੀ ਜੋ ਖਰਾਬੀਆਂ ਹੁੰਦੀਆਂ ਸਨ, ਉਹ ਉਨ੍ਹਾਂ ਦੇ ਜ਼ਿੰਮੇ ਲੱਗ ਜਾਂਦੀਆਂ ਸਨ ਅਤੇ ਕਾਂਗਰਸ ਨੇ ਸਿਲਵਰ ਪਲੇਟ ਵਿਚ ਰੱਖ ਕੇ ਭਾਜਪਾ ਨੂੰ ਅਮਰਿੰਦਰ ਸਿੰਘ ਡਲਿਵਰ ਕਰ ਦਿੱਤਾ। ਇਹ ਸਿਆਸਤ ਇਕ ਹੋਰ ਰੂਪ ਲੈ ਗਈ ਹੈ। ਮੇਰਾ ਐਨਾਲਿਸਿਸ ਇਹ ਹੈ ਕਿ ਭਾਜਪਾ ਨੂੰ ਅਣਦੇਖਾ ਨਾ ਕਰੋ, ਜੋ ਕਨਫਿਊਜ਼ਨ ਕਾਂਗਰਸ ਨੇ ਫੈਲਾਈ, ਅਕਾਲੀ ਦਲ ਅਜੇ ਬੈਕਫੁੱਟ ’ਤੇ ਖੇਡ ਰਹੀ ਹੈ। ਕਿਸਾਨ ਵੀ ਆਮ ਆਦਮੀ ਪਾਰਟੀ ਅਤੇ ਅਕਾਲੀ ਦਲ ਦੀਆਂ ਵੋਟਾਂ ਕੱਟਣਗੇ। ਸਾਨੂੰ ਭਾਜਪਾ ਨੂੰ ਇਗਨੋਰ ਨਹੀਂ ਕਰਨਾ ਚਾਹੀਦਾ।
ਤੁਹਾਡਾ ਕਹਿਣਾ ਹੈ ਕਿ ਕੈਪਟਨ ਅਤੇ ਭਾਜਪਾ ਦਾ ਜੋ ਢੀਂਡਸਾ ਸਾਹਿਬ ਦੇ ਨਾਲ ਗਠਜੋੜ ਹੈ, ਉਹ ਕਾਫ਼ੀ ਅੱਗੇ ਤੱਕ ਜਾ ਸਕਦਾ ਹੈ, ਜੋ ਅਜੇ ਤੱਕ ਨਹੀਂ ਦਿਸ ਰਿਹਾ?
-ਮੈਂ ਕਹਿ ਰਹੀ ਹਾਂ ਕਿ ਇਹ ਮਰਜ਼ ਕਰੇਗਾ। ਮੈਂ ਇਹ ਨਹੀਂ ਕਹਿ ਸਕਦੀ ਕਿ ਉਹ ਟ੍ਰੀਟ ਕਰ ਜਾਣਗੇ। ਆਮ ਆਦਮੀ ਪਾਰਟੀ ਦਾ ਤਾਂ ਮੈਂ ਕਹਿ ਦਿੱਤਾ ਹੈ ਕਿ ਉਹ ਚੰਗਾ ਕਰੇਗੀ। ਮੈਨੂੰ ਲੱਗ ਰਿਹਾ ਹੈ ਕਿ ‘ਆਪ’ ਆਵਾਮ ਨੂੰ ਮਿਲ ਰਹੀ ਹੈ। ਅੰਦਰ ਹੀ ਅੰਦਰ ਕੁੱਝ ਹੈ।
ਤੁਸੀਂ ਇਸ ਦਾ ਕੀ ਕਾਰਨ ਮੰਨਦੇ ਹੋ ਕਿ ਪੰਜਾਬ ਵਿਚ ਆਮ ਆਦਮੀ ਪਾਰਟੀ ਉੱਪਰ ਉਠ ਰਹੀ ਹੈ?
-ਅਸੀਂ ਸਾਰਿਆਂ ਨੂੰ ਅਜ਼ਮਾ ਲਿਆ ਹੈ ਤਾਂ ਇਨ੍ਹਾਂ ਨੂੰ ਵੀ ਅਜ਼ਮਾ ਲਵੋ। ਦੂਜਾ ਕਾਰਨ ਇਹ ਹੈ ਕਿ ਦਿੱਲੀ ਮਾਡਲ ਕੇਜਰੀਵਾਲ ਸਾਹਿਬ ਆ ਕੇ ਪੇਸ਼ ਕਰਦੇ ਹਨ, ਉਹ ਮਿਸਲੀਡ ਕਰ ਰਹੇ ਹਨ। ਦਿੱਲੀ ਅਤੇ ਪੰਜਾਬ ਦਾ ਮੁਕਾਬਲਾ, ਬਹੁਤ ਹੀ ਵੱਖ ਹੈ। ਦਿੱਲੀ ਅਤੇ ਪੰਜਾਬ ਦੀਆਂ ਸਮੱਸਿਆਵਾਂ ਬਹੁਤ ਹੀ ਵੱਖ ਹਨ। ਦਿੱਲੀ ਇਕ ਅਮੀਰ ਲੋਕਾਂ ਦਾ ਸ਼ਹਿਰ ਹੈ। ਉਸ ਵਿਚ ਕੋਰਪੋਰੇਟ ਇੰਨਾ ਕੰਟ੍ਰੀਬਿਊਟ ਕਰਦਾ ਹੈ ਕਿ ਕਿਸੇ ਡਿਪਾਰਟਮੈਂਟ ਨੂੰ ਇੰਨਾ ਕੰਮ ਕਰਨ ਦੀ ਲੋੜ ਹੀ ਨਹੀਂ ਹੈ, ਉਹ ਜੋ ਇਹ ਮਾਡਲ ਆ ਕੇ ਦਿੰਦੇ ਹਨ ਉਹ ਮਿਸਲੀਡ ਕਰਦੇ ਹਨ। ਇਸ ਨਾਲ ਪੰਜਾਬ ਦੇ ਲੋਕ ਮਿਸਲੀਡ ਹੋ ਰਹੇ ਹਨ।
ਚੰਨੀ ਸਾਹਿਬ ਬਾਰੇ ਤੁਹਾਡਾ ਕੀ ਖ਼ਿਆਲ ਹੈ। ਉਹ ਦਲਿਤ ਕਮਿਊਨਿਟੀ ਤੋਂ ਆਉਂਦੇ ਹਨ। ਉਨ੍ਹਾਂ ਨੇ ਅਜਿਹਾ ਕਰਨ ਅਤੇ ਵਿਖਾਉਣ ਦੀ ਕੋਸ਼ਿਸ਼ ਕੀਤੀ ਕਿ ਉਹ ਪਰਫਾਰਮਰ ਹੋ ਸਕਦੇ ਹਨ, ਸਿੱਧੂ ਨੂੰ ਉਨ੍ਹਾਂ ਨੇ ਪਿੱਛੇ ਕਰ ਦਿੱਤਾ, ਤੁਹਾਡਾ ਕੀ ਕਹਿਣਾ ਹੈ?
-ਮੈਨੂੰ ਇਹ ਦੱਸੋ ਕਿ 111 ਦਿਨਾਂ ਵਿਚ ਚੰਨੀ ਸਾਹਿਬ ਨੇ ਜੋ ਕੰਮ ਕੀਤਾ ਹੈ ਉਹ ਨਹੀਂ ਹੋ ਸਕਦਾ। ਸਿਸਟਮ ਕੀ ਹੈ ਕਿ ਇੱਕ ਪ੍ਰੋਗਰਾਮ ਵਿਚ ਵਿਜ਼ਿਟ ਕਰਦੇ ਹਨ। ਫਿਰ ਉਸਦਾ ਬਜਟ ਹੁੰਦਾ ਹੈ ਫਿਰ ਉਹ ਵਰਕਿੰਗ ਹੁੰਦਾ ਹੈ, ਇਹ ਇਸ ਤਰ੍ਹਾਂ ਨਹੀਂ ਹੈ ਕਿ ਕਾਗਜ਼ ਦੇ ਟੁਕੜੇ ਵਿਚ ਲਿਖੋ ਅਤੇ ਨੋਟੀਫਿਕੇਸ਼ਨ ਕੱਢ ਦਿਓ। ਇਹ ਤਾਂ ਸਾਰੇ ਦਾ ਸਾਰਾ ਉਨ੍ਹਾਂ ਦਾ ਡਰਾਮਾ ਹੈ। ਇਹ ਤਾਂ ਡਰਾਮਾ ਹੈ ਕਿ ਕਿਸੇ ਤਰ੍ਹਾਂ ਅਸੀਂ ਜਿੱਤ ਜਾਈਏ। ਚੰਨੀ ਸਾਹਿਬ ਦਲਿਤ ਚਿਹਰਾ ਹੋਣਗੇ ਪਰ ਕੀ ਸਾਰੇ ਦਲਿਤ ਚੰਨੀ ਨੂੰ ਹੀ ਵੋਟ ਪਾਉਣਗੇ। ਦਲਿਤ ਭਾਈਚਾਰੇ ਦੇ ਵੋਟ ਹੋਰਾਂ ਲਈ ਵੀ ਹਨ। ਸਿਰਫ ਚੰਨੀ ਸਾਹਿਬ ਲਈ ਹੀ ਨਹੀਂ ਹਨ। ਈ. ਡੀ. ਦੀ ਰੇਡ ਤੋਂ ਬਾਅਦ ਉਨ੍ਹਾਂ ਦੀ ਇਮੇਜ ਹੋਰ ਵੀ ਜ਼ਿਆਦਾ ਡੈਮੇਜ ਹੋਈ ਹੈ। ਚੰਨੀ ਸਾਹਿਬ ਕਿੱਥੋਂ ਗਰੀਬ ਲੱਗਦੇ ਹਨ।
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ? 


Anuradha

Content Editor

Related News