ਬਹਿਬਲ ਕਲਾਂ ਗੋਲੀਕਾਂਡ ਨੂੰ ਲੈ ਕੇ ਬਣੀ ਨਵੀਂ ਐੱਸ. ਆਈ. ਟੀ. ਦੀ ਜਾਂਚ ਰਿਪੋਰਟ ਹਾਈਕੋਰਟ ’ਚ ਤਲਬ

Friday, May 13, 2022 - 05:46 PM (IST)

ਚੰਡੀਗੜ੍ਹ (ਹਾਂਡਾ) : ਬਹਿਬਲ ਕਲਾਂ ਵਿਚ ਬੇਅਦਬੀ ਮਾਮਲੇ ਤੋਂ ਬਾਅਦ ਹੋਈ ਘਟਨਾ ਦੀ ਜਾਂਚ ਲਈ ਬਣਾਈ ਗਈ ਨਵੀਂ ਐੱਸ. ਆਈ. ਟੀ. ਨੇ ਹੁਣ ਤੱਕ ਕੀ ਕੀਤਾ ਅਤੇ ਜਾਂਚ ਕਿੱਥੇ ਤੱਕ ਪਹੁੰਚੀ, ਹਾਈਕੋਰਟ ਨੂੰ ਦੱਸਿਆ ਜਾਵੇ। ਮਾਮਲੇ ’ਚ ਵੀਰਵਾਰ ਨੂੰ ਹੋਈ ਸੁਣਵਾਈ ਦੌਰਾਨ ਕੋਰਟ ਨੇ ਸਰਕਾਰ ਨੂੰ ਉਕਤ ਹੁਕਮ ਜਾਰੀ ਕੀਤੇ ਹਨ। ਕੋਰਟ ਨੇ ਪਟੀਸ਼ਨਰਾਂ ਨੂੰ ਐਡਵਾਂਸ ਕਾਪੀ ਦੇਣ ਦੇ ਹੁਕਮ ਵੀ ਪੰਜਾਬ ਸਰਕਾਰ ਨੂੰ ਦਿੱਤੇ ਹਨ।

ਇਹ ਵੀ ਪੜ੍ਹੋ : ਮੋਹਾਲੀ ਧਮਾਕਾ ਮਾਮਲੇ ’ਚ ਨਵਾਂ ਮੋੜ, ਗਾਇਕ ਕਰਨ ਔਜਲਾ ਦਾ ਨੇੜਲਾ ਸਾਥੀ ਗ੍ਰਿਫ਼ਤਾਰ

ਉਕਤ ਮਾਮਲੇ ’ਚ ਮੁਲਜ਼ਮ ਬਣਾਏ ਗਏ ਮੁਅੱਤਲ ਆਈ. ਜੀ. ਪਰਮਰਾਜ ਉਮਰਾਨੰਗਲ ਅਤੇ ਹੋਰ ਪਟੀਸ਼ਨਰਾਂ ਨੇ ਹਾਈਕੋਰਟ ’ਚ ਪਟੀਸ਼ਨ ਦਾਖਲ ਕੀਤੀ ਸੀ ਇਸ ’ਚ ਕੁੰਵਰ ਵਿਜੇ ਪ੍ਰਤਾਪ ਸਿੰਘ ਦੀ ਅਗਵਾਈ ਹੇਠ ਬਣੀ ਐੱਸ. ਆਈ. ਟੀ. ਤੋਂ ਜਾਂਚ ਨਾ ਕਰਵਾ ਕੇ ਜਾਂਚ ਸੀ. ਬੀ. ਆਈ. ਨੂੰ ਸੌਂਪੇ ਜਾਣ ਦੀ ਮੰਗ ਕੀਤੀ ਗਈ ਸੀ। ਹਾਈਕੋਰਟ ਨੇ ਕੁੰਵਰ ਵਿਜੇ ਪ੍ਰਤਾਪ ਸਿੰਘ ਨੂੰ ਐੱਸ. ਆਈ. ਟੀ. ਤੋਂ ਹਟਾ ਕੇ ਨਵੀਂ ਐੱਸ. ਆਈ. ਟੀ. ਦਾ ਗਠਨ ਵੀ ਕੀਤਾ ਸੀ। ਨਵੀਂ ਬਣੀ ਐੱਸ. ਆਈ. ਟੀ. ਨੂੰ ਵੀ ਹੁਣ ਤੱਕ ਦੀ ਜਾਂਚ ਦੀ ਰਿਪੋਰਟ ਕੋਰਟ ’ਚ ਦੇਣੀ ਹੋਵੇਗੀ। ਮਾਮਲੇ ਦੀ ਅਗਲੀ ਸੁਣਵਾਈ ਹੁਣ 20 ਮਈ ਨੂੰ ਹੋਵੇਗੀ।


Gurminder Singh

Content Editor

Related News