ਬਹਿਬਲ ਕਲਾਂ, ਕੋਟਕਪੂਰਾ ਗੋਲੀ ਕਾਂਡ ਦੀ ਸੁਣਵਾਈ 3 ਜੁਲਾਈ ਤੱਕ ਮੁਲਤਵੀ

Saturday, Jun 06, 2020 - 05:29 PM (IST)

ਫ਼ਰੀਦਕੋਟ (ਜਗਦੀਸ਼) : ਕੋਟਕਪੂਰਾ ਤੇ ਬਹਿਬਲ ਕਲਾਂ ਗੋਲੀਕਾਂਡ ਮਾਮਲਿਆਂ ਦੀ ਸੁਣਵਾਈ ਸ਼ੈਸ਼ਨ ਜੱਜ ਦੀ ਅਦਾਲਤ ਵਿਚ ਰੱਖੀ ਗਈ ਸੀ ਪਰ ਸੈਸ਼ਨ ਜੱਜ ਕੁਲਦੀਪ ਕੁਮਾਰ ਕਰੀਰ ਦੀ ਰਿਟਾਇਰਮੈਂਟ ਹੋਣ ਕਾਰਨ ਮਾਮਲੇ ਦੀ ਸੁਣਵਾਈ ਨਹੀਂ ਹੋ ਸਕੀ, ਜਿਸ 'ਤੇ ਕਾਰਜਕਾਰੀ ਸੈਸ਼ਨ ਜੱਜ ਹਰਬੰਸ ਸਿੰਘ ਲੇਖੀ ਦੀ ਅਦਾਲਤ ਵਿਚ ਇਹ ਕੇਸ ਪੇਸ਼ ਕੀਤਾ ਗਿਆ। ਦੇਸ਼ ਵਿਚ ਕੋਰੋਨਾ ਵਾਇਰਸ ਦੀ ਮਹਾਮਾਰੀ ਕਾਰਨ ਅਦਾਲਤਾਂ ਵਿਚ ਸਿਰਫ ਵੀਡੀÀ ਰਾਹੀਂ ਹੀ ਕੰਮਕਾਰ ਕੀਤਾ ਜਾਂਦਾ ਹੈ ਅਤੇ ਇਸ ਦੌਰਾਨ ਸਾਬਕਾ ਸੰਸਦੀ ਸਕੱਤਰ ਮਨਤਾਰ ਸਿੰਘ ਬਰਾੜ, ਐੱਸ. ਪੀ. ਬਲਜੀਤ ਸਿੰਘ ਸਿੱਧੂ, ਥਾਣਾ ਸਿਟੀ ਕੋਟਕਪੂਰਾ ਦੇ ਸਾਬਕਾ ਐੱਸ. ਐੱਚ. ਓ. ਗੁਰਦੀਪ ਸਿੰਘ ਪਧੇਰ, ਡੀ. ਐੱਸ. ਪੀ. ਪਰਮਜੀਤ ਸਿੰਘ ਪੱਨੂ, ਆਈ. ਜੀ. ਪਰਮਰਾਜ ਸਿੰਘ ਉਮਰਾਂਨੰਗਲ, ਮੋਗਾ ਦੇ ਸਾਬਕਾ ਐੱਸ. ਐੱਸ. ਪੀ. ਚਰਨਜੀਤ ਸ਼ਰਮਾ, ਅਦਾਲਤ ਵਿਚ ਪੇਸ਼ ਨਹੀਂ ਹੋ ਸਕੇ। ਜਿਸ ਕਰਕੇ ਅਗਲੀ ਤਾਰੀਖ 3 ਜੁਲਾਈ ਲਈ ਮੁਲਤਵੀ ਕਰ ਦਿੱਤੀ ਗਈ ਪਰ ਅਦਾਲਤ ਵਿਚ ਇਨ੍ਹਾਂ ਖਿਲਾਫ ਚਾਰਜ ਸ਼ੀਟ ਦਾਇਰ ਨਹੀਂ ਕੀਤੀ ਗਈ । 

ਇਹ ਜ਼ਿਕਰਯੋਗ ਹੈ ਕਿ ਆਈ. ਜੀ. ਪਰਮਰਾਜ ਸਿੰਘ ਉਮਰਾਂਨੰਗਲ ਵੱਲੋਂ ਰਿਕਾਰਡ ਤੇ ਬਿਆਨਾਂ ਦੀਆਂ ਕਾਪੀਆਂ ਤੋਂ ਇਲਾਵਾ ਕਾਲ ਡਿਟੇਲਾਂ ਮੰਗੀਆਂ ਸੀ ਪਰ ਅਦਾਲਤ ਨੇ ਇਹ ਸਾਰਾ ਕੁਝ ਮੁਹੱਈਆ ਕਰਵਾਉਣ ਦੀ ਮੰਗ ਖਾਰਜ ਕਰ ਦਿੱਤੀ ਸੀ ਜਿਸ ਲਈ ਆਈ. ਜੀ. ਉਮਰਾਂਨੰਗਲ ਵੱਲੋ ਮਾਨਯੋਗ ਅਦਾਲਤ ਦੇ ਹੁਕਮ ਨੂੰ ਹਾਈਕੋਰਟ ਵਿਚ ਚਣੌਤੀ ਦਿਤੀ ਗਈ ਸੀ।


Gurminder Singh

Content Editor

Related News