ਅੰਗਹੀਣ ਬਣ ਕੇ ਭੀਖ ਮੰਗਣ ਵਾਲੇ ਇਸ 'ਮੰਗਤੇ' ਦੀ ਅਸਲੀਅਤ ਜਾਣ ਰਹਿ ਜਾਵੋਗੇ ਹੈਰਾਨ
Thursday, Feb 04, 2021 - 03:40 PM (IST)
ਗੁਰਦਾਸਪੁਰ (ਹਰਮਨ) : ਮੰਗਤੇ ਦਾ ਨਾਂ ਸੁਣਦੇ ਹੀ ਲੋਕ ਸੋਚਦੇ ਹਨ ਕਿ ਉਸ ਕੋਲ ਕੁੱਝ ਨਹੀਂ ਹੈ ਅਤੇ ਕੁੱਝ ਨਾ ਕੁੱਝ ਉਸ ਨੂੰ ਦੇ ਹੀ ਦਿੰਦੇ ਹਨ ਪਰ ਇਸ ਮੰਗਤੇ ਬਾਰੇ ਜਾਣ ਕੇ ਸ਼ਾਇਦ ਤੁਹਾਡੀ ਮੰਗਤਿਆਂ ਬਾਰੇ ਸੋਚ ਬਦਲ ਜਾਵੇਗੀ। ਅਸਲ 'ਚ ਸ਼ਹਿਰ ਦੇ ਮੇਨ ਬਾਜ਼ਾਰ 'ਚ ਪਿਛਲੇ ਕੁੱਝ ਦਿਨਾਂ ਤੋਂ ਅੰਗਹੀਣ ਬਣ ਕੇ ਭੀਖ ਮੰਗ ਰਹੇ ਵਿਅਕਤੀ ਨੂੰ ਦੁਕਾਨਦਾਰਾਂ ਨੇ ਇਕੱਤਰ ਹੋ ਕੇ ਕਾਬੂ ਕਰ ਲਿਆ, ਜੋ ਕਿ ਅੰਗਹੀਣ ਹੋਣ ਦਾ ਡਰਾਮਾ ਕਰ ਰਿਹਾ ਸੀ।
ਇਹ ਵੀ ਪੜ੍ਹੋ : ਪੰਜਾਬ 'ਚ 'ਡਿਫਾਲਟਰ ਕਰਜ਼ਦਾਰਾਂ' ਲਈ ਸ਼ੁਰੂ ਹੋਈ ਇਹ ਖ਼ਾਸ ਸਕੀਮ, ਮਿਲੇਗੀ ਵੱਡੀ ਰਾਹਤ
ਇਸ ਦੌਰਾਨ ਸਮੂਹ ਦੁਕਾਨਦਾਰਾਂ ਨੇ ਦੱਸਿਆ ਕਿ ਕਈ ਦਿਨਾਂ ਤੋਂ ਉਕਤ ਵਿਅਕਤੀ ਇੱਥੇ ਭੀਖ ਮੰਗ ਰਿਹਾ ਸੀ, ਜੋ ਖ਼ੁਦ ਨੂੰ ਅੰਗਹੀਣ ਦੱਸ ਕੇ ਨਾਟਕ ਕਰ ਰਿਹਾ ਸੀ ਪਰ ਅਸਲੀਅਤ ਇਹ ਸੀ ਕਿ ਉਹ ਅਪਾਹਜ ਨਹੀਂ ਸੀ ਅਤੇ ਲੋਕਾਂ ਨੂੰ ਗੁੰਮਰਾਹ ਕਰਕੇ ਪੈਸੇ ਇਕੱਠੇ ਕਰ ਰਿਹਾ ਸੀ।
ਇਹ ਵੀ ਪੜ੍ਹੋ : ਟਿੱਕਰੀ ਬਾਰਡਰ ਤੋਂ 'ਉਗਰਾਹਾਂ' ਦਾ ਵੱਡਾ ਐਲਾਨ, ਸਰਕਾਰ ਨਾਲ ਗੱਲਬਾਤ ਲਈ ਸਾਹਮਣੇ ਰੱਖੀ ਇਹ ਮੰਗ
ਇਸ ਕਾਰਨ ਸਮੂਹ ਦੁਕਾਨਦਾਰਾਂ ਨੇ ਇਕੱਠੇ ਹੋ ਕੇ ਉਸ ਦਾ ਪਰਦਾਫਾਸ਼ ਕੀਤਾ। ਇਸ ਤੋਂ ਬਾਅਦ ਉਕਤ ਮੰਗਤੇ ਨੇ ਮੁਆਫ਼ੀ ਮੰਗ ਕੇ ਆਪਣਾ ਖਹਿੜਾ ਛੁਡਾਇਆ।
ਇਸ ਮੌਕੇ ਸੰਦੀਪ ਅਬਰੋਲ ਨੇ ਕਿਹਾ ਕਿ ਉਨ੍ਹਾਂ ਦੀ ਟੀਮ ਨੇ ਪਿਛਲੇ ਕਈ ਦਿਨਾਂ ਤੋਂ ਇਸ ਵਿਅਕਤੀ ਦੀਆਂ ਗਤੀਵਿਧੀਆਂ ’ਤੇ ਨਜ਼ਰ ਰੱਖੀ ਹੋਈ ਸੀ ਅਤੇ ਇਸ ਗੱਲ ਇਸ ਦੀ ਪੁਸ਼ਟੀ ਹੋ ਚੁੱਕੀ ਸੀ ਕਿ ਉਹ ਅੰਗਹੀਣ ਨਹੀਂ ਹੈ ਪਰ ਵਿਅਕਤੀ ਵੱਲੋਂ ਗਲਤੀ ਮੰਨ ਲਏ ਜਾਣ ਕਾਰਨ ਉਸ ਨੂੰ ਚਿਤਾਵਨੀ ਦੇ ਕੇ ਛੱਡ ਦਿੱਤਾ ਗਿਆ ਹੈ।
ਨੋਟ : ਪੈਸੇ ਇਕੱਠੇ ਕਰਨ ਲਈ ਅਪਾਹਜ ਬਣ ਕੇ ਭੀਖ ਮੰਗਣ ਵਾਲੇ ਇਸ ਵਿਅਕਤੀ ਬਾਰੇ ਤੁਹਾਡੀ ਕੀ ਹੈ ਰਾਏ