ਕਿਸਾਨਾਂ ਦੀ ਪਹਿਲੀ ਪਸੰਦ ਬਣ ਰਿਹੈ ਮਧੂਮੱਖੀ ਪਾਲਣ ਦਾ ਕਿੱਤਾ, ਇੰਝ ਹੋ ਰਹੀ ਮੋਟੀ ਕਮਾਈ

Monday, Dec 11, 2023 - 04:48 PM (IST)

ਕਪੂਰਥਲਾ (ਮਹਾਜਨ)-ਸੂਬਾ ਸਰਕਾਰ ਕਿਸਾਨਾਂ ਨੂੰ ਜਿੱਥੇ ਕਣਕ ਅਤੇ ਝੋਨਾ ਦੇ ਫਸਲੀ ਚੱਕਰ ’ਚੋਂ ਨਿਕਲਣ ਲਈ ਹੋਰਨਾਂ ਸਹਾਇਕ ਧੰਦਿਆਂ ਵੱਲ ਪ੍ਰੇਰਿਤ ਕਰ ਰਹੀ ਹੈ, ਉੱਥੇ ਹੀ ਖੇਤੀ ਤੋਂ ਇਲਾਵਾ ਹੋਰ ਸੂਰਜਮੁੱਖੀ, ਨਰਮਾ, ਸਬਜ਼ੀਆਂ ਅਤੇ ਦਾਲਾਂ ਦੀ ਖੇਤੀ ਕਰਨ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ। ਉੱਧਰ ਦੂਜੇ ਪਾਸੇ ਇਸ ਖੇਤਰ ਦੇ ਕੁਝ ਕੁ ਕਿਸਾਨਾਂ ਵੱਲੋਂ ਆਪਣੇ ਆਪ ਨੂੰ ਬਦਲਦਿਆਂ ਹੋਰਨਾਂ ਸਹਾਇਕ ਧੰਦਿਆਂ ਨੂੰ ਅਪਣਾਉਣਾ ਸ਼ੁਰੂ ਕਰ ਦਿੱਤਾ ਗਿਆ ਹੈ। ਇਸ ਖੇਤਰ ਦੇ ਕਈ ਹੋਰਨਾਂ ਕਿਸਾਨਾਂ ਅਤੇ ਆਮ ਮਜ਼ਦੂਰਾਂ ਵੱਲੋਂ ਇਸ ਧੰਦੇ ਨੂੰ ਅਪਣਾਇਆ ਜਾ ਰਿਹਾ ਹੈ। 

ਇਹ ਵੀ ਪੜ੍ਹੋ : ਇਨਸਾਨੀਅਤ ਸ਼ਰਮਸਾਰ: ਹਾਦਸੇ 'ਚ ਮਰੇ 3 ਵਿਅਕਤੀਆਂ ਦੀ ਚੁੱਕੀ ਗਈ 6 ਲੱਖ ਦੀ ਨਕਦੀ ਤੇ ਸੋਨੇ ਦੀ ਚੇਨ

ਇਹ ਧੰਦਾ ਥੋੜ੍ਹੀ ਮਿਹਨਤ ਅਤੇ ਜ਼ਿਆਦਾ ਮੁਨਾਫ਼ਾ ਦੇ ਰਿਹਾ ਹੈ। ਇਲਾਕੇ ਦੇ ਕਈ ਕਿਸਾਨਾਂ ਵੱਲੋਂ ਕਿਰਸਾਨੀ ਤੋਂ ਇਲਾਵਾ ਰੋਟੀ ਕਮਾਉਣ ਦੇ ਧੰਦੇ ਕੀਤੇ ਜਾ ਰਹੇ ਹਨ, ਜਿਸ ਤਹਿਤ ਕਿਸਾਨ ਮੋਟਾ ਮੁਨਾਫ਼ਾ ਕਮਾ ਕੇ ਆਪਣੇ ਜੀਵਨ ਨੂੰ ਸੁੱਖ-ਸੁਵਿਧਾਵਾਂ ਦੀਆਂ ਵਸਤਾਂ ਨਾਲ ਭਰਪੂਰ ਕਰ ਰਿਹਾ ਹੈ। ਇਨ੍ਹਾਂ ਧੰਦਿਆਂ ਵਿਚੋਂ ਹੀ ਕਿਸਾਨਾਂ ਦੀ ਪਹਿਲੀ ਪੰਸਦ ਬਣਿਆ ਅੱਜਕਲ੍ਹ ਮਧੂ ਮੱਖੀ ਪਾਲਣ ਦਾ ਧੰਦਾ ਹੈ, ਜਿਸ ਵਿਚ ਕਿਸਾਨਾਂ ਵੱਲੋਂ ਥੋੜ੍ਹੀ ਮਾਤਰਾ 'ਚ ਨਿਵੇਸ਼ ਕਰਕੇ ਮੋਟਾ ਮੁਨਾਫ਼ਾ ਕਮਾਇਆ ਜਾ ਰਿਹਾ ਹੈ। ਇਸ ਦੇ ਲਈ ਕਿਸੇ ਖ਼ਾਸ ਜਗ੍ਹਾ ਦੀ ਵੀ ਜ਼ਰੂਰਤ ਨਹੀਂ ਹੁੰਦੀ। ਇਸ ਧੰਦੇ 'ਚ ਲੱਗੇ ਕਿਸਾਨਾਂ ਦਾ ਕਹਿਣਾ ਹੈ ਕਿ ਮੱਧੂ ਮੱਖੀ ਪਾਲਣ ਲਈ ਇਕ ਡੱਬੇ ਦੀ ਕੀਮਤ ਬਾਜ਼ਾਰ ਵਿਚ 4 ਤੋਂ 5 ਹਜ਼ਾਰ ਰੁਪਏ ਹੈ। ਇਕ ਡੱਬੇ 'ਚ ਅੱਠ ਪਲੇਟਾਂ ਹੁੰਦੀਆਂ ਹਨ। ਜਿਸ 'ਤੇ ਬਾਰੀਕ ਛੇਕ ਹੁੰਦੇ ਹਨ ਅਤੇ ਇਨ੍ਹਾਂ ਪਲੇਟਾਂ 'ਤੇ ਛੱਤਾ ਲੱਗਿਆ ਹੋਇਆ ਹੁੰਦਾ ਹੈ।

ਇਹ ਵੀ ਪੜ੍ਹੋ : ਪੰਜਾਬ 'ਚ ਹੁਣ ਘਰ ਬੈਠੇ ਮਿਲਣਗੀਆਂ 43 ਸੇਵਾਵਾਂ, ਕੇਜਰੀਵਾਲ ਬੋਲੇ-'ਅੱਜ ਦਾ ਦਿਨ ਪੂਰੇ ਦੇਸ਼ ਲਈ ਕ੍ਰਾਂਤੀਕਾਰੀ ਦਿਨ'

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ। 


shivani attri

Content Editor

Related News