ਸਹੁਰੇ ਪਰਿਵਾਰ ਦੀ ਕੁੱਟ-ਮਾਰ ਤੋਂ ਦੁਖੀ ਜਵਾਈ ਨੇ ਨਿਗਲੀ ਜ਼ਹਿਰੀਲੀ ਦਵਾਈ, ਹੋਈ ਮੌਤ

Friday, Jun 04, 2021 - 06:26 PM (IST)

ਸਹੁਰੇ ਪਰਿਵਾਰ ਦੀ ਕੁੱਟ-ਮਾਰ ਤੋਂ ਦੁਖੀ ਜਵਾਈ ਨੇ ਨਿਗਲੀ ਜ਼ਹਿਰੀਲੀ ਦਵਾਈ, ਹੋਈ ਮੌਤ

ਤਰਨਤਾਰਨ (ਰਾਜੂ) - ਥਾਣਾ ਸਿਟੀ ਤਰਨਤਾਰਨ ਦੀ ਪੁਲਸ ਨੇ ਸਹੁਰੇ ਪਰਿਵਾਰ ਦੀ ਕੁੱਟ-ਮਾਰ ਅਤੇ ਉਧਾਰ ਲਏ ਪੈਸੇ ਵਾਪਸ ਨਾ ਮੋੜਨ ਤੋਂ ਦੁਖੀ ਹੋਏ ਨੌਜਵਾਨ ਵਲੋਂ ਜ਼ਹਿਰੀਲੀ ਦਵਾਈ ਨਿਗਲ ਕੇ ਜੀਵਨ ਲੀਲਾ ਸਮਾਪਤ ਕਰ ਲੈਣ ਸਬੰਧੀ 5 ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਪੁਲਸ ਨੂੰ ਦਰਜ ਕਰਵਾਏ ਬਿਆਨਾਂ ’ਚ ਪ੍ਰਵੀਨ ਕੌਰ ਪਤਨੀ ਜਸਪਾਲ ਸਿੰਘ ਵਾਸੀ ਕਾਜੀਕੋਟ ਕਲਾਂ ਨੇ ਦੱਸਿਆ ਕਿ ਉਸ ਦੇ ਤਿੰਨ ਮੁੰਡੇ ਹਨ। ਛੋਟੇ ਮੁੰਡੇ ਕਰਮਜੀਤ ਸਿੰਘ ਨੇ ਆਪਣੇ ਹਿੱਸੇ ਆਉਂਦਾ ਮਕਾਨ ਵੇਚ ਦਿੱਤਾ ਅਤੇ ਕਿਰਾਏ ਦੇ ਮਕਾਨ ਵਿੱਚ ਗੋਇੰਦਵਾਲ ਬਾਈਪਾਸ ਵਿਖੇ ਰਹਿ ਰਿਹਾ ਹੈ। 

ਪੜ੍ਹੋ ਇਹ ਵੀ ਖ਼ਬਰ - ਮਾਂ ਨੇ ਫੋਨ ਚਲਾਉਣ ਤੋਂ ਕੀਤਾ ਮਨ੍ਹਾ ਤਾਂ ਦੋ ਭੈਣਾਂ ਦੇ ਇਕਲੌਤੇ ਭਰਾ ਨੇ ਛੱਡਿਆ ਘਰ, 13 ਦਿਨਾਂ ਬਾਅਦ ਮਿਲੀ ਲਾਸ਼

ਉਸ ਨੇ ਦੱਸਿਆ ਕਿ ਉਸ ਦੇ ਮੁੰਡੇ ਨੇ ਆਪਣਾ ਮਕਾਨ ਵੇਚ ਕੇ, ਜੋ ਰਕਮ ਵੱਟੀ ਸੀ, ਉਹ ਆਪਣੀ ਪਤਨੀ ਮਨਪ੍ਰੀਤ ਕੌਰ ਨੂੰ ਦੇ ਦਿੱਤੀ ਅਤੇ ਹੁਣ ਉਹ ਆਪਣਾ ਕਾਰੋਬਾਰ ਚਲਾਉਣ ਵਾਸਤੇ ਉਸ ਤੋਂ ਪੈਸੇ ਵਾਪਸ ਮੰਗਦਾ ਸੀ। ਉਸ ਦੀ ਪਤਨੀ ਪੈਸੇ ਦੇਣ ਤੋਂ ਟਾਲ ਮਟੋਲ ਕਰਦੀ ਸੀ, ਜਿਸ ਕਰਕੇ ਬੀਤੀ 25 ਮਈ ਦੀ ਰਾਤ ਮਨਪ੍ਰੀਤ ਕੌਰ ਆਪਣੇ ਰਿਸ਼ਤੇਦਾਰਾਂ ਗੁਰਮੀਤ ਸਿੰਘ, ਪਲਵਿੰਦਰ ਸਿੰਘ, ਪਰਮਜੀਤ ਸਿੰਘ, ਜਸਬੀਰ ਕੌਰ ਨਾਲ ਉਨ੍ਹਾਂ ਦੇ ਘਰ ਆਈ। ਉਕਤ ਵਿਅਕਤੀਆਂ ਨੇ ਉਸ ਦੇ ਮੁੰਡੇ ਦੀ ਕੁੱਟ-ਮਾਰ ਕਰਕੇ ਉਸ ਨੂੰ ਜ਼ਖ਼ਮੀ ਕਰ ਦਿੱਤਾ, ਜਿਸ ਤੋਂ ਦੁਖੀ ਹੋ ਕੇ ਉਸ ਦੇ ਮੁੰਡੇ ਨੇ ਜ਼ਹਿਰੀਲੀ ਚੀਜ਼ ਨਿਗਲ ਲਈ। ਉਸ ਨੂੰ ਜਦੋਂ ਇਲਾਜ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ ਤਾਂ ਨੌਜਵਾਨ ਦੀ ਮੌਤ ਹੋ ਗਈ। 

ਪੜ੍ਹੋ ਇਹ ਵੀ ਖ਼ਬਰ - ਅੰਮ੍ਰਿਤਸਰ : ਨਾਲੀ ਦੇ ਪਾਣੀ ਨੂੰ ਲੈ ਕੇ ਦੋ ਧਿਰਾਂ ’ਚ ਹੋਈ ਖੂਨੀ ਵਾਰਦਾਤ, ਚੱਲੀਆਂ ਗੋਲੀਆਂ

ਇਸ ਘਟਨਾ ਦੇ ਸਬੰਧ ’ਚ ਜਾਣਕਾਰੀ ਦਿੰਦੇ ਹੋਏ ਏ.ਐੱਸ.ਆਈ. ਗੱਜਣ ਸਿੰਘ ਨੇ ਦੱਸਿਆ ਕਿ ਮੁੱਦਈਆ ਦੇ ਬਿਆਨਾਂ ’ਤੇ ਮਨਪ੍ਰੀਤ ਕੌਰ ਪੁੱਤਰੀ ਜਸਪਾਲ ਸਿੰਘ ਵਾਸੀ ਝੀਤੇ, ਗੁਰਮੀਤ ਸਿੰਘ ਪੁੱਤਰ ਕਰਮ ਸਿੰਘ ਵਾਸੀ ਝੀਤੇ, ਪਲਵਿੰਦਰ ਸਿੰਘ ਪੁੱਤਰ ਹਰਬੰਸ ਸਿੰਘ ਵਾਸੀ ਢਿੱਲਵਾਂ, ਪਰਮਜੀਤ ਸਿੰਘ ਪੁੱਤਰ ਮੱਸਾ ਸਿੰਘ ਵਾਸੀ ਕੈਰੋਂਵਾਲ, ਜਸਬੀਰ ਕੌਰ ਪਤਨੀ ਪਰਮਜੀਤ ਸਿੰਘ ਵਾਸੀ ਕੈਰੋਂਵਾਲ ਖ਼ਿਲਾਫ਼ ਮੁਕੱਦਮਾ ਨੰਬਰ 149 ਧਾਰਾ 306/452/323/148/149 ਆਈ.ਪੀ.ਸੀ. ਅਧੀਨ ਕੇਸ ਦਰਜ ਕਰਕੇ ਅਗਲੀ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ ਹੈ।

ਪੜ੍ਹੋ ਇਹ ਵੀ ਖ਼ਬਰ - ਅੰਮ੍ਰਿਤਸਰ ਜ਼ਿਲ੍ਹੇ ’ਚ ਬਲੈਕ ਫੰਗਸ ਦਾ ਕਹਿਰ ਜਾਰੀ, 2 ਮਰੀਜ਼ ਹੋਰ ਆਏ ਸਾਹਮਣੇ


author

rajwinder kaur

Content Editor

Related News