ਘਰ ’ਚ ਆ ਕੇ ਕੁੱਟ-ਮਾਰ ਕਰਨ, ਤੋਡ਼-ਭੰਨ ਤੇ ਚੋਰੀ ਕਰਨ ਵਾਲੇ 7  ਨਾਮਜ਼ਦ, 1 ਗ੍ਰਿਫਤਾਰ

Tuesday, Jul 10, 2018 - 12:39 AM (IST)

ਘਰ ’ਚ ਆ ਕੇ ਕੁੱਟ-ਮਾਰ ਕਰਨ, ਤੋਡ਼-ਭੰਨ ਤੇ ਚੋਰੀ ਕਰਨ ਵਾਲੇ 7  ਨਾਮਜ਼ਦ, 1 ਗ੍ਰਿਫਤਾਰ

ਗੁਰਦਾਸਪੁਰ,   (ਵਿਨੋਦ)-  ਗੁਰਦਾਸਪੁਰ ਸਦਰ ਪੁਲਸ ਸਟੇਸ਼ਨ ਅਧੀਨ ਪਿੰਡ ਨਵਾਂ ਪਿੰਡ ’ਚ ਘਰ ’ਚ ਆ ਕੇ ਘਰ ਦੇ ਮਾਲਕਾਂ ਦੇ ਨਾਲ ਕੁੱਟ-ਮਾਰ ਕਰਨ, ਤੋਡ਼ਭੰਨ ਕਰਨ ਤੇ ਪੈਸੇ ਚੋਰੀ ਕਰਨ ਵਾਲੇ 7 ਦੋਸ਼ੀਆਂ ਵਿਰੁੱਧ ਗੁਰਦਾਸਪੁਰ ਸਦਰ ਪੁਲਸ ਨੇ ਕੇਸ ਦਰਜ ਕਰਕੇ ਇਕ ਦੋਸ਼ੀ ਨੂੰ ਗ੍ਰਿਫਤਾਰ ਕਰਨ ’ਚ ਸਫਲਤਾ ਹਾਸਲ ਕੀਤੀ ਹੈ। ਜਦਕਿ ਬਾਕੀ ਦੋਸ਼ੀ ਫਰਾਰ ਦੱਸੇ ਜਾ ਰਹੇ ਹਨ।   ਜਾਣਕਾਰੀ  ਅਨੁਸਾਰ ਸੁਲੱਖਣ ਸਿੰਘ ਪੁੱਤਰ ਮੁੰਸ਼ਾ ਸਿੰਘ ਨਿਵਾਸੀ ਪਿੰਡ ਨਵਾਂ ਪਿੰਡ ਨੇ ਪੁਲਸ ਨੂੰ ਸਿਕਾਇਤ ਦਿੱਤੀ ਸੀ ਕਿ ਦੋਸ਼ੀ ਜਗਤਾਰ ਸਿੰਘ ਪੁੱਤਰ ਕਾਲਾ ਸਿੰਘ, ਪਤਰਸ ਮਸੀਹ ਪੁੱਤਰ ਮੋਹਨ ਮਸੀਹ, ਜੈਕੀ ਪੁੱਤਰ ਧੰਨਾ ਮਸੀਹ, ਵਿਲੀਅਮ ਮਸੀਹ ਪੁੱਤਰ ਰਾਜਾ ਮਸੀਹ, ਆਸੂ ਪੁੱਤਰ ਤੋਤੀ ਮਸੀਹ, ਦੀਪੀ ਪੁੱਤਰ ਸੇਰਾ ਮਸੀਹ  ਸਾਰੇ ਨਿਵਾਸੀ ਪਿੰਡ ਨਵਾਂ ਪਿੰਡ ਤੇ ਹੈਪੀ ਪੁੱਤਰ ਪ੍ਰਕਾਸ਼ ਮਸੀਹ ਨਿਵਾਸੀ ਪਿੰਡ ਬੋਦੀਆਂਵਾਲ ਨੇ ਉਨ੍ਹਾਂ ਦੇ ਘਰ ’ਚ ਜਬਰ ਦਸਤੀ ਆ ਕੇ ਉਨ੍ਹਾਂ ਦੀ ਕੁੱਟ-ਮਾਰ ਕੀਤੀ, ਘਰ ’ਚ ਤੋਡ਼ ਭੰਨ ਕੀਤੀ ਤੇ ਪੈਸੇ ਚੋਰੀ ਕਰ ਲੈ ਗਏ। ਸਾਡੇ ਵੱਲੋਂ ਰੋਲਾ ਪਾਉਣ ’ਤੇ ਦੋਸ਼ੀ ਭੱਜਣ ’ਚ ਸਫਲ ਹੋ ਗਏ। ਪੁਲਸ ਨੇ ਇਸ ਸੰਬੰਧੀ ਸੁਲੱਖਣ ਸਿੰਘ ਦੇ ਬਿਆਨਾ ਦੇ ਆਧਾਰ ’ਤੇ ਸਾਰੇ ਦੋਸ਼ੀਆਂ ਵਿਰੁੱਧ ਕੇਸ ਦਰਜ ਕਰਕੇ ਦੋਸ਼ੀ ਜਗਤਾਰ ਸਿੰਘ ਨੂੰ ਗ੍ਰਿਫਤਾਰ ਕੀਤਾ ਹੈ। 
 


Related News