ਕੁੱਟਮਾਰ ਦੇ ਮਾਮਲੇ ''ਚ ਕੇਸ ਦਰਜ
Monday, Jun 25, 2018 - 04:06 PM (IST)
ਸੰਗਰੂਰ (ਵਿਵੇਕ ਸਿੰਧਵਾਨੀ, ਰਵੀ) — ਇਕ ਵਿਅਕਤੀ ਦੀ ਕੁੱਟਮਾਰ ਕਰਨ 'ਤੇ 2 ਵਿਅਕਤੀਆਂ ਵਿਰੁੱਧ ਥਾਣਾ ਸਿਟੀ-1 ਸੰਗਰੂਰ 'ਚ ਕੇਸ ਦਰਜ ਕੀਤਾ ਗਿਆ ਹੈ। ਸਹਾਇਕ ਥਾਣੇਦਾਰ ਨਰਿੰਦਰ ਸਿੰਘ ਨੇ ਦੱਸਿਆ ਕਿ ਗੁਰਦੀਪ ਸਿੰਘ ਨੇ ਪੁਲਸ ਨੂੰ ਬਿਆਨ ਦਰਜ ਕਰਵਾਏ ਕਿ 22 ਜੂਨ ਨੂੰ ਧਰਮਾ ਸਿੰਘ, ਭੰਬੂ ਸਿੰਘ ਸੰਗਰੂਰ ਨੇ ਲਲਕਾਰਾ ਮਾਰਿਆ ਤੇ ਉਸ ਨੂੰ ਮਜ਼ਾ ਚਖਾਉਣ ਲਈ ਕਿਹਾ। ਭੰਬੂ ਨੇ ਉਸ ਦੇ ਸਿਰ 'ਚ ਗੰਡਾਸਾ ਮਾਰ ਦਿੱਤਾ, ਜਿਸ ਕਾਰਨ ਉਹ ਹੇਠਾਂ ਡਿੱਗ ਗਿਆ ਤੇ ਮੁਲਜ਼ਮਾਂ ਨੇ ਫਿਰ ਉਸ ਦੀ ਕੁੱਟਮਾਰ ਕੀਤੀ। ਪੁਲਸ ਨੇ ਮੁਦਈ ਦੇ ਬਿਆਨਾਂ 'ਤੇ ਮੁਲਜ਼ਮਾਂ ਵਿਰੁੱਧ ਕੇਸ ਦਰਜ ਕਰ ਕੇ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
