ਘਰ ’ਚ ਜਬਰੀ ਦਾਖਲ ਹੋ ਕੇ ਨੌਜਵਾਨ ਲਡ਼ਕੀ ਨਾਲ ਕੁੱਟ-ਮਾਰ, ਮਾਮਲਾ ਦਰਜ

Sunday, Aug 12, 2018 - 01:27 AM (IST)

ਘਰ ’ਚ ਜਬਰੀ ਦਾਖਲ ਹੋ ਕੇ ਨੌਜਵਾਨ ਲਡ਼ਕੀ ਨਾਲ ਕੁੱਟ-ਮਾਰ, ਮਾਮਲਾ ਦਰਜ

ਟਾਂਡਾ ਉਡ਼ਮੁਡ਼,   (ਪੰਡਿਤ)-  ਅਹੀਆਪੁਰ ਸਥਿਤ ਰਫਿਊਜੀ ਮੁਹੱਲੇ ਦੇ ਇਕ ਘਰ ਵਿਚ ਜਬਰੀ ਦਾਖਲ ਹੋ ਕੇ ਇਕ ਨੌਜਵਾਨ ਲਡ਼ਕੀ ਨਾਲ ਕੁੱਟ-ਮਾਰ ਕਰਨ ਦੇ ਦੋਸ਼ ਵਿਚ ਟਾਂਡਾ ਪੁਲਸ ਨੇ 5 ਵਿਅਕਤੀਆਂ ਖ਼ਿਲਾਫ ਮਾਮਲਾ ਦਰਜ ਕੀਤਾ ਹੈ। ਪੁਲਸ ਨੇ ਇਹ ਮਾਮਲਾ ਕੁੱਟ-ਮਾਰ ਦਾ ਸ਼ਿਕਾਰ ਹੋਈ ਲਡ਼ਕੀ ਊਸ਼ਾ ਰਾਣੀ ਪੁੱਤਰੀ ਰਤਨ ਚੰਦ ਦੇ ਬਿਆਨ ਦੇ ਅਾਧਾਰ ’ਤੇ ਸੂਰਜ ਉਰਫ ਸ਼ੈਂਕੀ ਪੁੱਤਰ ਕਾਲਾ, ਸ਼ੀਰੋ ਪਤਨੀ ਸੂਰਜ, ਵਿਜੇ, ਭਾਦਾ ਪੁੱਤਰ ਜੀਵਾ ਨਿਵਾਸੀ ਰਫਿਊਜੀ ਮੁਹੱਲਾ ਅਤੇ ਘੋਨੀ ਪਤਨੀ ਹਰਦੀਪ ਨਿਵਾਸੀ ਕੋਟਲੀ ਖਿਲਾਫ਼ ਦਰਜ ਕੀਤਾ ਹੈ। 
ਪੁਲਸ ਨੂੰ ਦਿੱਤੇ ਬਿਆਨ ਵਿਚ ਊਸ਼ਾ ਨੇ ਦੱਸਿਆ ਕਿ ਬੀਤੇ ਦਿਨੀਂ ਮੁਹੱਲੇ ਵਿਚ ਪੀਰ ਦੇ ਸਥਾਨ ’ਤੇ ਲੱਗੇ ਲੰਗਰ ਦੌਰਾਨ ਉਸ ਦੇ ਭਰਾ ਦੀ ਉਕਤ ਦੋਸ਼ੀਆਂ ਨਾਲ ਮਾਮੂਲੀ ਤਕਰਾਰ ਹੋ ਗਈ ਸੀ। ਉਸ ਦਾ ਭਰਾ ਅਤੇ ਪਿਤਾ ਇਸ ਦੀ ਸ਼ਿਕਾਇਤ ਕਰਨ ਟਾਂਡਾ ਥਾਣੇ ਗਏ ਹੋਏ ਸਨ। ਪਿੱਛੋਂ ਉਕਤ ਦੋਸ਼ੀ ਉਨ੍ਹਾਂ ਦੇ ਘਰ ਵਿਚ ਜਬਰੀ ਦਾਖਲ ਹੋ ਗਏ ਅਤੇ ਉਸ ਨਾਲ ਕੁੱਟ-ਮਾਰ ਕਰਨ ਤੋਂ  ਇਲਾਵਾ  ਘਰ ਦੇ ਸਾਮਾਨ ਦੀ ਵੀ ਭੰਨ-ਤੋੜ ਕੀਤੀ। ਉਸ ਦੀ ਭਰਜਾਈ ਮੰਜੂ ਨੇ ਉਸ ਨੂੰ ਉਕਤ ਦੋਸ਼ੀਆਂ ਕੋਲੋਂ ਛੁਡਾਇਆ ਅਤੇ ਬਾਅਦ ਵਿਚ ਉਸ ਨੂੰ ਸਰਕਾਰੀ ਹਸਪਤਾਲ ਭਰਤੀ ਕਰਵਾਇਆ। ਪੁਲਸ ਨੇ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


Related News