ਅਮੀਰਜ਼ਾਦੇ ਭੂੰਡ ਆਸ਼ਿਕ ਦੀ ਦੱਬ ਕੇ ਹੋਈ ਛਿੱਤਰ ਪਰੇਡ, ਪਿੱਛੋਂ ਮਖੌਲਾਂ ਕਰਨ ਲੱਗੇ ਲੋਕ

Friday, May 12, 2023 - 03:52 PM (IST)

ਅਮੀਰਜ਼ਾਦੇ ਭੂੰਡ ਆਸ਼ਿਕ ਦੀ ਦੱਬ ਕੇ ਹੋਈ ਛਿੱਤਰ ਪਰੇਡ, ਪਿੱਛੋਂ ਮਖੌਲਾਂ ਕਰਨ ਲੱਗੇ ਲੋਕ

ਪਾਤੜਾਂ (ਮਾਨ) : ਸਥਾਨਕ ਸ਼ਹਿਰ ਦੇ ਜਿਉਣਪੁਰਾ ਰੋਡ ’ਤੇ ਕਿਸੇ ਘਰ ਅੰਦਰ ਭੂੰਡ ਆਸ਼ਕ ਦੀ ਕੀਤੀ ਗਈ ਖੂਬ ਛਿੱਤਰ ਪਰੇਡ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਆਸ਼ਕ ਤੋਂ ਆਸ਼ਕੀ ਦਾ ਭੂਤ ਉਤਾਰਣ ਲਈ ਉਸ ਦੇ ਪਰਿਵਾਰਕ ਮੈਬਰਾਂ ਨੂੰ ਵੀ ਮੌਕੇ ’ਤੇ ਬੁਲਾਇਆ ਗਿਆ ਅਤੇ ਕਥਿਤ ਮੋਟੀ ਰਕਮ ਲੈ ਕੇ ਆਸ਼ਕ ਨੂੰ ਛੱਡਿਆ ਗਿਆ। ਇਹ ਕਥਿਤ ਆਸ਼ਿਕ ਵੱਡਾ ਵਪਾਰਕ ਕਾਰੋਬਾਰੀ ਹੋਣ ਕਰਕੇ ਲੋਕਾਂ ਲਈ ਮਜ਼ਾਕ ਦਾ ਪਾਤਰ ਬਣ ਕੇ ਰਹਿ ਗਿਆ ਹੈ ਜਦਕਿ ਇਹ ਮਾਮਲਾ ਸੁਲਝ ਜਾਣ ਉਪਰੰਤ ਵੀ ਲੋਕਾਂ ਲਈ ਕਥਿਤ ਆਸ਼ਿਕ ਮਨੋਰੰਜਨ ਦਾ ਸਾਧਨ ਬਣਿਆ ਹੋਇਆ ਹੈ। ਸੂਤਰਾਂ ਅਨੁਸਾਰ ਖਾਂਦੇ-ਪੀਂਦੇ ਪਰਿਵਾਰ ਨਾਲ ਸਬੰਧਤ ਉਕਤ ਆਸ਼ਿਕ ਨੂੰ ਛਿੱਤਰ ਪਰੇਡ ਦਾ ਸਾਹਮਣਾ ਪਹਿਲੀ ਵਾਰ ਹੀ ਕਰਨਾ ਪਿਆ ਹੈ।

ਜਾਣਕਾਰੀ ਅਨੁਸਾਰ ਸ਼ਹਿਰ ਦੀ ਜਿਉਣਪੁਰਾ ਸੜਕ ’ਤੇ ਰਹਿ ਰਹੇ ਕਿਸੇ ਪਰਿਵਾਰ ਨੂੰ ਭੂੰਡ ਆਸ਼ਿਕ ਵੱਲੋਂ ਵਾਰ-ਵਾਰ ਪ੍ਰੇਸ਼ਾਨ ਕੀਤਾ ਜਾ ਰਿਹਾ ਸੀ, ਜਿਸ ਕਰ ਕੇ ਦੁਖੀ ਹੋਏ ਪਰਿਵਾਰ ਵੱਲੋਂ ਆਸ਼ਿਕ ਦੀ ਖੂਬ ਛਿੱਤਰ ਪਰੇਡ ਕੀਤੀ ਗਈ ਤੇ ਉਸ ਦੀ ਪਤਨੀ ਸਮੇਤ ਬੱਚਿਆਂ ਨੂੰ ਬੁਲਾ ਕੇ ਉਸ ਦਾ ਜਲੂਸ ਕੱਢਣ ਤੋਂ ਬਾਅਦ ਕਥਿਤ ਮੋਟਾ ਲੈਣ-ਦੇਣ ਕਰਨ ਤੋਂ ਨਿਬੇੜਾ ਕੀਤਾ ਗਿਆ। ਸੂਤਰਾਂ ਦਾ ਕਹਿਣਾ ਹੈ ਕਿ ਉਕਤ ਪਰਿਵਾਰ ਕੋਲ ਆਸ਼ਕ ਦੀ ਪਹਿਲਾਂ ਵੀ ਆਉਣੀ-ਜਾਣੀ ਸੀ ਕਿਉਂਕਿ ਕੋਰਟ ਦੇ ਹੁਕਮਾਂ ਤੋਂ ਬਾਅਦ ਹੁਣ ਆਸ਼ਿਕਾਂ ਅਤੇ ਗੈਰ ਸਮਾਜਿਕ ਕੰਮ ਕਰਨ ਵਾਲੇ ਲੋਕਾਂ ਦਾ ਡਰ ਬਿਲਕੁੱਲ ਚੁੱਕਿਆ ਗਿਆ ਹੈ, ਜਿਸ ਕਰਕੇ ਵੱਡੀ ਇੱਜ਼ਤ ਰੱਖਣ ਵਾਲੇ ਪਰਿਵਾਰ ਨਾਲ ਸਬੰਧਤ ਇਹ ਆਸ਼ਕ ਵੀ ਸ਼ਰੇਆਮ ਆਉਂਦਾ ਜਾਂਦਾ ਸੀ ਪਰ ਪਰਿਵਾਰ ਉਸ ਦੀਆਂ ਗੈਰ ਸਮਾਜਿਕ ਗੱਲਾਂ ਤੋਂ ਦੁੱਖੀ ਸੀ, ਜਿਸ ਕਰ ਕੇ ਛਿੱਤਰ ਪਰੇਡ ਕਰਨੀ ਪਈ। ਪ੍ਰਤੱਖ ਦਰਸ਼ੀਆਂ ਦਾ ਕਹਿਣਾ ਹੈ ਕਿ ਛਿੱਤਰ ਪਰੇਡ ਵੀ ਖੂਬ ਹੋਈ ਹੈ ਅਤੇ ਪੈਸਿਆਂ ਦਾ ਲੈਣ-ਦੇਣ ਵੀ ਮੋਟਾ ਹੋਇਆ ਹੈ। ਸਾਰੇ ਸ਼ਹਿਰ ਅੰਦਰ ਗੱਲ ਦੀ ਖੂਬ ਚਰਚਾ ਹੈ ਅਤੇ ਲੋਕ ਸੋਸ਼ਲ ਮੀਡੀਆ ’ਤੇ ਕੁੱਟਮਾਰ ਦੀ ਵੀਡੀਓ ਲੱਭ ਰਹੇ ਹਨ ਪਰ ਵੀਡੀਓ ਨਾ ਹੋਣ ਦੇ ਬਾਵਜੂਦ ਵੀ ਲੋਕ ਹਰ ਥਾਂ, ਗਲੀ-ਮੁਹੱਲੇ ਅਤੇ ਦੁਕਾਨਾਂ ਤੇ ਚਸਕੇ ਲੈ-ਲੈ ਮਨੋਰੰਜਨ ਕਰਨ ’ਤੇ ਲੱਗੇ ਹੋਏ ਹਨ। 


author

Gurminder Singh

Content Editor

Related News