ਸਾਧੂ ਦੇ ਭੇਸ ''ਚ ਆਏ ਵਿਅਕਤੀ ਨੂੰ ਰੱਸੇ ਨਾਲ ਬੰਨ੍ਹ ਕੇ ਕੀਤੀ ਕੁੱਟਮਾਰ
Monday, Oct 30, 2017 - 11:00 AM (IST)
ਬਠਿੰਡਾ (ਜ. ਬ.)-ਪਿੰਡ ਬੀੜ ਤਲਾਬ 'ਚ ਇਕ ਵਿਅਕਤੀ ਸਾਧੂ ਦਾ ਭੇਸ ਬਣਾ ਕੇ ਇਕ ਘਰ 'ਚ ਦਾਖਲ ਹੋਇਆ ਤਾਂ ਉਸ ਨੂੰ ਰੱਸੇ ਨਾਲ ਬੰਨ੍ਹ ਲਿਆ ਗਿਆ।
ਪਰਮਿੰਦਰ ਸਿੰਘ ਵਾਸੀ ਬੀੜ ਤਲਾਬ ਮੁਤਾਬਕ ਘਰ ਦੇ ਨੇੜੇ ਰਹਿੰਦੇ ਮੁਰਾਰੀ ਲਾਲ ਨਾਲ ਉਨ੍ਹਾਂ ਦੀ ਪੁਰਾਣੀ ਰੰਜਿਸ਼ ਹੈ, ਜਿਸ ਕਾਰਨ ਉਸ ਨੇ ਬੀਤੀ ਰਾਤ ਗੁਰਲਾਲ ਸਿੰਘ ਨਾਂ ਦੇ ਵਿਅਕਤੀ, ਜਿਸ ਨੇ ਸਾਧੂ ਦਾ ਭੇਸ ਬਣਾਇਆ ਹੋਇਆ ਸੀ, ਨੂੰ ਪਰਮਿੰਦਰ ਸਿੰਘ ਦੇ ਘਰ ਭੇਜ ਦਿੱਤਾ, ਜਿਥੇ ਉਸ ਦੀ ਪਤਨੀ ਇਕੱਲੀ ਸੀ। ਸਾਧੂ ਦੀ ਮਾੜੀ ਨੀਅਤ ਦੇਖ ਕੇ ਉਸ ਦੀ ਪਤਨੀ ਨੇ ਰੌਲਾ ਪਾ ਦਿੱਤਾ, ਜਿਸ ਨਾਲ ਆਲੇ-ਦੁਆਲੇ ਦੇ ਲੋਕ ਇਕੱਤਰ ਹੋ ਗਏ, ਜਿਨ੍ਹਾਂ ਸਾਧੂ ਨੂੰ ਕਾਬੂ ਕਰ ਲਿਆ। ਸਾਧੂ ਦੀ ਕੁੱਟਮਾਰ ਕਰਨ ਤੋਂ ਬਾਅਦ ਉਸ ਨੂੰ ਰੱਸੇ ਨਾਲ ਬੰਨ੍ਹ ਲਿਆ ਗਿਆ।
